ਸੰਨੀ ਦਿਓਲ ਨੇ ਟ੍ਰੋਲ ਕਰਨ ਵਾਲਿਆਂ 'ਤੇ ਕੱਢੀ ਭੜਾਸ, ਕਿਹਾ ਇਹ ਮੂਰਖਾਂ ਦੀ ਦੁਨੀਆ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗਦਰ 2' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ। ਇਸ ਦੌਰਾਨ ਸੰਨੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਹੋਣਾ ਪੈ ਰਿਹਾ ਹੈ। ਹਾਲ ਹੀ 'ਚ ਅਦਾਕਾਰ ਨੂੰ ਗੁਰਦਾਸਪੁਰ ਵਿਖੇ ਨਾਂ ਆਉਣ ਤੇ ਮਹਿਜ਼ ਫਿਲਮ ਪ੍ਰਮੋਸ਼ਨ ਲਈ ਪੰਜਾਬ ਆਉਣ ਲਈ ਟ੍ਰੋਲ ਕੀਤਾ ਜਾ ਰਿਹਾ ਹੈ, ਹੁਣ ਸੰਨੀ ਦਿਓਲ ਨੇ ਟ੍ਰੋਲਰਸ ਲਈ ਨੂੰ ਜਵਾਬ ਦਿੱਤਾ ਹੈ।

Reported by: PTC Punjabi Desk | Edited by: Pushp Raj  |  August 08th 2023 11:36 PM |  Updated: August 08th 2023 11:37 PM

ਸੰਨੀ ਦਿਓਲ ਨੇ ਟ੍ਰੋਲ ਕਰਨ ਵਾਲਿਆਂ 'ਤੇ ਕੱਢੀ ਭੜਾਸ, ਕਿਹਾ ਇਹ ਮੂਰਖਾਂ ਦੀ ਦੁਨੀਆ

 Sunny Deol Reply to Trollers: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗਦਰ 2' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ। ਇਸ ਦੌਰਾਨ ਸੰਨੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਹੋਣਾ ਪੈ ਰਿਹਾ ਹੈ। ਹਾਲ ਹੀ 'ਚ  ਅਦਾਕਾਰ ਨੂੰ ਗੁਰਦਾਸਪੁਰ ਵਿਖੇ ਨਾਂ ਆਉਣ ਤੇ ਮਹਿਜ਼ ਫਿਲਮ ਪ੍ਰਮੋਸ਼ਨ ਲਈ ਪੰਜਾਬ ਆਉਣ ਲਈ ਟ੍ਰੋਲ  ਕੀਤਾ ਜਾ ਰਿਹਾ ਹੈ, ਹੁਣ ਸੰਨੀ ਦਿਓਲ ਨੇ ਟ੍ਰੋਲਰਸ ਲਈ ਨੂੰ ਜਵਾਬ ਦਿੱਤਾ ਹੈ। 

ਸੋਸ਼ਲ ਮੀਡੀਆ ਦੇ ਦੌਰ 'ਚ ਟ੍ਰੋਲਰਸ ਨੇ ਫਿਲਮੀ ਸਿਤਾਰਿਆਂ ਨੂੰ ਜੋ ਬੋਲਣਾ ਹੁੰਦਾ ਹੈ ਬੋਲ ਦਿੰਦੇ ਹਨ, ਅਜਿਹੇ 'ਚ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਟ੍ਰੋਲਾਂ ਤੋਂ ਬਿਲਕੁਲ ਨਹੀਂ ਡਰਦੇ। ਹਾਲ ਹੀ 'ਚ ਸੰਨੀ ਦਿਓਲ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਉਹ ਟ੍ਰੋਲਸ ਨਾਲ ਕਿਵੇਂ ਨਜਿੱਠਦੇ ਹਨ।

ਮੀਡੀਆ ਰਿਪੋਰਟਸ ਮੁਤਾਬਕ ਸੰਨੀ ਦਿਓਲ ਨੇ ਕਿਹਾ ਕਿ 'ਮੈਂ ਟ੍ਰੋਲਿੰਗ ਤੋਂ ਨਹੀਂ ਡਰਦਾ'। ਉਹ ਡਰਪੋਕ ਲੋਕ ਹਨ ਜੋ ਲਿਖ ਰਹੇ ਹਨ। ਵਿਹਲੇ ਲੋਕ ਹਨ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ, ਤਾਂ ਲਿਖਦੇ ਹਨ। ਬੇਵਕੂਫ਼ਾਂ ਦੀ ਦੁਨੀਆਂ ਵਿੱਚ ਲੋਕ ਇੱਕ-ਦੂਜੇ ਨੂੰ ਮੂਰਖ ਬਣਾਉਂਦੇ ਹਨ... ਤਕਨਾਲੋਜੀ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ। ਕੁਝ ਲੋਕ ਹਮੇਸ਼ਾ ਇਸਦੀ ਦੁਰਵਰਤੋਂ ਕਰਦੇ ਹਨ। ਮੇਰੇ ਬਾਰੇ ਟ੍ਰੋਲਿੰਗ ਹੋ ਰਹੀ ਸੀ, ਤਾਂ ਮੈਂ ਕਮੈਂਟ ਬੰਦ ਕਰ ਦਿੱਤੇ। ਜੇਕਰ ਕਿਸੇ ਦੀ ਹਿੰਮਤ ਆ ਤਾਂ ਸਾਹਮਣੇ ਆ ਕੇ ਬੋਲਣ।

ਹੋਰ ਪੜ੍ਹੋ: ਬੱਚਿਆਂ 'ਚ ਵੀ ਹੋ ਸਕਦੀ ਹੈ ਫੈਟੀ ਲਿਵਰ ਦੀ ਸਮੱਸਿਆ, ਇਹ ਲੱਛਣ ਦਿਖਾਈ ਦੇਣ 'ਤੇ ਤੁਰੰਤ ਹੋ ਜਾਓ ਸਾਵਧਾਨ

ਸੰਨੀ ਦਿਓਲ ਨੂੰ ਪ੍ਰਸ਼ੰਸਕ ਯਕੀਨੀ ਤੌਰ 'ਤੇ ਪਸੰਦ ਕਰਦੇ ਹਨ, ਚਾਹੇ ਉਹ ਭਾਰਤ ਹੋਵੇ ਜਾਂ ਪਾਕਿਸਤਾਨ। ਜੀ ਹਾਂ, ਸੰਨੀ ਨੂੰ ਪਾਕਿਸਤਾਨੀ ਪ੍ਰਸ਼ੰਸਕਾਂ ਤੋਂ ਵੀ ਘੱਟ ਪਿਆਰ ਨਹੀਂ ਮਿਲਦਾ। ਜਦੋਂ ਗਦਰ ਦੀ ਪਹਿਲਾ ਭਾਗ ਰਿਲੀਜ਼ ਹੋਇਆ ਸੀ ਤਾਂ ਕਿਹਾ ਗਿਆ ਕਿ ਪਾਕਿਸਤਾਨੀਆਂ ਨੂੰ ਸੰਨੀ ਦੀ ਫਿਲਮ ਪਸੰਦ ਨਹੀਂ ਆਈ, ਪਰ ਅਜਿਹਾ ਨਹੀਂ ਹੈ। ਉੱਥੇ ਵੀ ਸੰਨੀ ਦਿਓਲ ਦੇ ਪ੍ਰਸ਼ੰਸਕ ਵੀ ਬੈਠੇ ਹਨ। ਸੰਨੀ ਨੇ ਉਸੇ ਇੰਟਰਵਿਊ 'ਚ ਕਿਹਾ, 'ਅਸਲੀ ਜਨਤਾ 'ਚ ਅਜਿਹਾ ਮਾਹੌਲ ਨਹੀਂ ਹੈ। ਜਦੋਂ ਮੈਂ ਪਾਕਿਸਤਾਨ ਜਾਂਦਾ ਹਾਂ ਤਾਂ ਪ੍ਰਸ਼ੰਸਕਾਂ ਨੂੰ ਮਿਲਦਾ ਹਾਂ। ਉਹ ਗਲੇ ਲੱਗਦੇ ਹਨ। ਜਦੋਂ ਮੈਂ ਪਿਛਲੇ ਦਿਨਾਂ ਵਿੱਚ ਕੁਝ ਕਿਹਾ ਤਾਂ ਲੋਕਾਂ ਨੇ ਉਸ ਦਾ ਗਲਤ ਮਤਲਬ ਕੱਢ ਲਿਆ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network