ਸਵਰਾ ਭਾਸਕਰ ਨੇ ਸਾਂਝੀਆਂ ਕੀਤੀਆਂ ਬਕਰੀਦ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ, ਲੋਕਾਂ ਨੇ ਪੋਸਟ ਨੂੰ ਲੈ ਕੇ ਕੀਤਾ ਟ੍ਰੋਲ

ਦੇਸ਼ ਭਰ 'ਚ ਬੀਤੇ ਦਿਨੀਂ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਈ ਬਾਲੀਵੁੱਡ ਸੈਲਬਸ ਨੇ ਫੈਨਜ਼ ਨੂੰ ਵਧਾਈ ਦਿੱਤੀ ਤੇ ਇਸ ਤਿਉਹਾਰ ਨੂੰ ਮਨਾਇਆ। ਹਾਲ ਹੀ ਵਿੱਚ ਸਵਰਾਂ ਭਾਸਕਰ ਨੇ ਆਪਣੇ ਬਕਰੀਦ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੇ ਚੱਲਦੇ ਉਸ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ।

Reported by: PTC Punjabi Desk | Edited by: Pushp Raj  |  June 18th 2024 01:16 PM |  Updated: June 18th 2024 01:16 PM

ਸਵਰਾ ਭਾਸਕਰ ਨੇ ਸਾਂਝੀਆਂ ਕੀਤੀਆਂ ਬਕਰੀਦ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ, ਲੋਕਾਂ ਨੇ ਪੋਸਟ ਨੂੰ ਲੈ ਕੇ ਕੀਤਾ ਟ੍ਰੋਲ

Swara Bhaskar trolled for post against vegetarians: ਦੇਸ਼ ਭਰ 'ਚ ਬੀਤੇ ਦਿਨੀਂ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਈ ਬਾਲੀਵੁੱਡ ਸੈਲਬਸ ਨੇ ਫੈਨਜ਼ ਨੂੰ ਵਧਾਈ ਦਿੱਤੀ ਤੇ ਇਸ ਤਿਉਹਾਰ ਨੂੰ ਮਨਾਇਆ। ਹਾਲ ਹੀ ਵਿੱਚ ਸਵਰਾਂ ਭਾਸਕਰ ਨੇ ਆਪਣੇ ਬਕਰੀਦ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੇ ਚੱਲਦੇ ਉਸ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ। 

ਸਵਰਾ ਭਾਸਕਰ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਦੱਸ ਦਈਏ ਕਿ ਸਵਰਾ ਭਾਸਕਰ ਕੁਝ ਸਮੇਂ ਪਹਿਲਾਂ ਹੀ ਮਾਂ ਬਣੀ ਹੈ ਤੇ ਇਸ ਵਾਰ ਉਸ ਨੇ ਆਪਣੀ ਧੀ ਨਾਲ ਪਹਿਲੀ ਵਾਰ ਬਕਰੀਦ ਮਨਾਈ, ਪਰ ਉਸ ਨੂੰ ਹਾਲ ਹੀ ਵਿੱਚ ਵੈਜੀਟੇਰੀਅਨ ਲੋਕਾਂ ਦੇ ਖਿਲਾਫ ਪੋਸਟ ਪਾਉਣ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ।

ਦਰਅਸਲ ਸਵਰਾ ਭਾਸਕਰ ਮਾਂ ਬਨਣ ਮਗਰੋਂ ਆਪਣੀ ਧੀ ਰਾਬੀਆ ਦੇ ਨਾਲ ਪਹਿਲੀ ਵਾਰ ਬਕਰੀਦ ਦਾ ਤਿਉਹਾਰ ਮਨਾਇਆ। ਇਸ ਦੌਰਾਨ ਸਵਰਾ ਭਾਸਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਬਕਰੀਦ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਸਵਰਾ ਭਾਸਕਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਸਵੀਰ ਵਿੱਚ ਸਵਰਾ ਆਪਣੀ ਧੀ ਰਾਬੀਆ ਨੂੰ ਗੋਦ ਵਿੱਚ ਚੁੱਕ ਕੇ ਤਸਵੀਰ ਖਿਚਵਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਬਕਰੀਦ ਸਪੈਸ਼ਲ ਡਿਨਰ ਟੇਬਲ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। 

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸਵਰਾ ਨੇ ਕੈਪਸ਼ਨ ਵਿੱਚ ਲਿਖਿਆ ਕਿ ਇਹ ਮੇਰੀ ਧੀ ਰਾਬੀਆ ਦੀ ਪਹਿਲੀ ਬਕਰੀਦ ਸੀ। ਮੈਂ ਤੇ ਫਰਹਾਨ ਦੋਵੇਂ ਇੱਕ ਸ਼ਹਿਰ ਵਿੱਚ ਨਹੀਂ ਸਨ। ਮੈਂ ਇਸ ਦਿਨ ਨੂੰ ਆਪਣੀ ਧੀ ਲਈ ਸੈਲੀਬ੍ਰੇਟ ਕਰਨਾ ਚਾਹੁੰਦੀ ਸੀ।  ਸਵਰਾ ਨੇ ਡਿਨਰ ਟੇਬਲ ਦੀ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਮੇਰੇ ਸ਼ਾਕਾਹਾਰੀ ਮਾਤਾ-ਪਿਤਾ ਨੇ ਇਹ ਬਣਾਇਆ ਹੈ। 

ਸਵਰਾ ਨੇ ਅੱਗੇ ਲਿਖਿਆ ਕਿ ਮੈਂ ਚਾਹੁੰਦੀ ਸੀ ਕਿ ਮੇਰੀ ਧੀ ਰਾਬੀਆ ਨੂੰ ਜੋ ਕਿ ਦੋ ਵੱਖ-ਵੱਖ ਰਿਵਾਜ਼ਾ ਵਿਚਾਲੇ ਪੈਦਾ ਹੋਈ ਹੈ ਉਸ ਨੂੰ ਇਸ ਦਿਨ ਸਭ ਦਾ ਅਸ਼ੀਰਵਾਦ ਤੇ ਖੁਸ਼ੀਆਂ ਮਿਲ ਸਕਣ। ਮੇਰੇ ਸ਼ਾਕਾਹਾਰੀ ਮਾਪਿਆਂ ਨੇ ਬਹੁਤ ਗਰਮਜੋਸ਼ੀ ਨਾਲ ਸਾਡੇ ਲਈ ਖਾਸ ਡਿਨਰ ਤਿਆਰ ਕੀਤਾ। ਮੇਰੇ ਸਾਰੇ ਦੋਸਤ ਤੇ ਰਿਸ਼ਤੇਦਾਰ ਮੇਰੀ ਧੀ ਲਈ ਅਸ਼ੀਰਵਾਦ, ਪਿਆਰ ਤੇ ਬਹੁਤ ਸਾਰੇ ਗਿਫਟਸ ਲੈ ਕੇ ਆਏ ਤੇ ਸਭ ਤੋਂ ਅਹਿਮ ਹੈ ਕਿ ਉਹ ਉਨ੍ਹਾਂ ਨੇ ਇਸ ਸਭ ਲਈ ਬੜੇ ਦਿਲ ਨਾਲ ਆਪਣਾ ਸਮਾਂ ਦਿੱਤਾ। 

ਸਵਰਾ ਨੇ ਲਿਖਿਆ ਹਾਲਾਂਕਿ ਰਾਬੀਆ ਇਹ ਸਭ ਜਾਨਣ ਜਾਂ ਸਮਝਣ ਲਈ ਅਜੇ ਬਹੁਤ ਛੋਟੀ ਹੈ, ਪਰ ਜਦੋਂ ਉਹ ਵੱਡੀ ਹੋਵੇਗੀ ਤਾਂ ਮੈਂ ਉਸ ਨੂੰ ਦੱਸਾਂਗੀ ਕਿ ਉਹ ਬਹੁਤ ਹੀ ਵੱਡੇ ਦਿਲ ਵਾਲੇ ਲੋਕਾਂ ਵਿੱਚ ਪੈਦਾ ਹੋਈ ਹੈ। ਮੇਰਾ ਦਿਲ ਤੇ ਢਿੱਡ ਪਿਆਰ ਨਾਲ ਭਰਿਆ ਹੋਇਆ ਹੈ। ਸ਼ੁਕਰੀਆ ਦੋਸਤੋਂ। 

ਇਸ ਤੋਂ ਪਹਿਲਾਂ ਸਵਰਾ ਨੇ ਇੱਕ ਪੋਸਟ ਨੂੰ ਰੀਟਵੀਟ ਕੀਤਾ ਸੀ। ਇਸ ਵਿੱਚ ਫੂਡ ਇੰਨਫਿਊਲੈਂਸਰ ਦੀ ਪੋਸਟ ਦਾ ਜਵਾਬ ਦਿੱਤਾ ਗਿਆ ਸੀ। ਫੂਡ ਇੰਨਫਿਊਲੈਂਸਰ ਨੇ ਲਿਖਿਆ ਸੀ ਕਿ ਉਸ ਨੂੰ ਸ਼ਾਕਾਹਾਰੀ ਹੋਣ 'ਤੇ ਮਾਣ ਹੈ। ਮੇਰੀ ਪਲੇਟ ਹੰਝੂਆਂ, ਬੇਰਹਿਮੀ ਅਤੇ ਦੋਸ਼ ਤੋਂ ਮੁਕਤ ਹੈ।

ਹੋਰ ਪੜ੍ਹੋ : Kalki 2898AD ਦਾ ਗੀਤ ਭੈਰਵਾ ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਤੇ ਪ੍ਰਭਾਸ ਦੇ ਪੰਜਾਬੀ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ 

ਇਸ ਦੇ ਜਵਾਬ ਵਿੱਚ ਸਵਰਾ ਭਾਸਕਰ ਨੇ ਲਿਖਿਆ, 'ਇਮਾਨਦਾਰੀ ਨਾਲ ਕਹਾਂ ਤਾਂ ਮੈਂ ਉਨ੍ਹਾਂ ਸ਼ਾਕਾਹਾਰੀਆਂ ਦੀ ਆਤਮ-ਸੰਤੁਸ਼ਟੀ ਨੂੰ ਨਹੀਂ ਸਮਝਦੀ ਜੋ ਆਪਣੇ ਆਪ ਨੂੰ ਸੰਪੂਰਨ ਮੰਨਦੇ ਹਨ। ਤੁਹਾਡੀ ਪੂਰੀ ਖੁਰਾਕ ਵਿੱਚ ਵੱਛੇ ਦੀ ਮਾਂ ਤੋਂ ਖੋਹਿਆ ਦੁੱਧ ਸ਼ਾਮਲ ਹੁੰਦਾ ਹੈ... ਗਾਂ ਨੂੰ ਜ਼ਬਰਦਸਤੀ ਗਰਭਪਾਤ ਕਰਨਾ ਅਤੇ ਫਿਰ ਦੁੱਧ ਚੋਰੀ ਕਰਨ ਲਈ ਉਸ ਦੇ ਵੱਛਿਆਂ ਨੂੰ ਵੱਖ ਕਰਨਾ। ਕੀ ਤੁਸੀਂ ਸਬਜ਼ੀਆਂ ਖਾਂਦੇ ਹੋ? ਇਸ ਕਾਰਨ ਸਾਰਾ ਪੌਦਾ ਮਰ ਜਾਂਦਾ ਹੈ। ਗਿਆਨ ਇਸ ਲਈ ਨਾਂ ਦਿਓ ਕਿਉਂਕਿ ਇਹ ਬਕਰੀਦ ਹੈ।'

ਸੋਸ਼ਲ ਮੀਡੀਆ ਯੂਜ਼ਰਸ ਸਵਰਾ ਭਾਸਕਰ ਦੇ ਇਸ ਰੀਟਵੀਟ ਅਤੇ ਬਕਰੀਦ ਉੱਤੇ ਉਸ ਦੇ ਸ਼ਾਕਾਹਾਰੀ ਮਾਪਿਆਂ ਵੱਲੋਂ ਨਾਨ ਵੇਜ਼ ਫੂਡ ਬਣਾਏ ਜਾਣ ਨੂੰ ਲੈ ਕੇ ਨਾਰਾਜ਼ ਹਨ। ਇਸ ਦੇ ਚੱਲਦੇ ਅਦਾਕਾਰਾ ਨੂੰ ਲਗਾਤਾਰ ਟ੍ਰੋਲ ਹੋਣਾ ਪੈ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network