Tishaa Kumar Death: ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦੀ ਚਚੇਰੀ ਭੈਣ ਦਾ ਹੋਇਆ ਦਿਹਾਂਤ , 21 ਸਾਲ 'ਚ ਇਸ ਬਿਮਾਰੀ ਕਾਰਨ ਗਈ ਜਾਨ
Krishan Kumar Daughter Tishaa Death: ਟੀ-ਸੀਰੀਜ਼ ਦੇ ਸਹਿ-ਮਾਲਕ ਅਤੇ ਅਦਾਕਾਰ ਕ੍ਰਿਸ਼ਨ ਕੁਮਾਰ ਦੇ ਪਰਿਵਾਰ ਤੋਂ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਕ੍ਰਿਸ਼ਨ ਕੁਮਾਰ ਦੀ 21 ਸਾਲ ਦੀ ਬੇਟੀ ਤਿਸ਼ਾ ਦੀ ਮਹਿਜ਼ 21 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ।
ਮੀਡੀਆ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਤਿਸ਼ਾ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਜਿਸ ਦੇ ਇਲਾਜ ਲਈ ਉਸ ਨੂੰ ਮੁੰਬਈ ਤੋਂ ਜਰਮਨੀ ਲਿਜਾਇਆ ਗਿਆ, ਪਰ ਪਰਿਵਾਰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਤਿਸ਼ਾ ਨੂੰ ਬਚਾ ਨਹੀਂ ਸਕਿਆ। ਬੀਤੇ ਦਿਨ ਜਰਮਨੀ ਦੇ ਇੱਕ ਹਸਪਤਾਲ ਵਿੱਚ ਤਿਸ਼ਾ ਦੀ ਮੌਤ ਹੋ ਗਈ
ਟੀ-ਸੀਰੀਜ਼ ਦੇ ਬੁਲਾਰੇ ਨੇ ਤਿਸ਼ਾ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਸੀ- 'ਕ੍ਰਿਸ਼ਨਾ ਕੁਮਾਰ ਦੀ ਬੇਟੀ ਤਿਸ਼ਾ ਕੁਮਾਰ ਦਾ ਬੀਤੇ ਦਿਨ ਕੈਂਸਰ ਦੀ ਬੀਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਦਿਹਾਂਤ ਹੋ ਗਿਆ। ਪਰਿਵਾਰ ਲਈ ਇਹ ਔਖਾ ਸਮਾਂ ਹੈ, ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ।
ਤਿਸ਼ਾ ਦਾ ਜਨਮ 6 ਸਤੰਬਰ 2003 ਨੂੰ ਹੋਇਆ ਸੀ। ਉਸ ਨੂੰ ਆਖਰੀ ਵਾਰ ਸਾਲ 2023 ਵਿੱਚ ਰਣਬੀਰ ਕਪੂਰ ਦੀ ਫਿਲਮ ਐਨੀਮਲ ਦੇ ਪ੍ਰੀਮੀਅਰ ਵਿੱਚ ਦੇਖਿਆ ਗਿਆ ਸੀ। ਇਸ ਦੌਰਾਨ ਉਸ ਨੇ ਆਪਣੇ ਪਿਤਾ ਕ੍ਰਿਸ਼ਨ ਕੁਮਾਰ ਨਾਲ ਪੈਪਰਾਜ਼ੀਸ ਲਈ ਪੋਜ਼ ਵੀ ਦਿੱਤੇ। ਟਿਸ਼ਾ ਦੇ ਡੈਬਿਊ ਨੂੰ ਲੈ ਕੇ ਵੀ ਕਈ ਵਾਰ ਚਰਚਾ ਹੋਈ ਸੀ, ਪਰ ਹੁਣ ਤਿਸ਼ਾ ਬਹੁਤ ਹੀ ਨਿੱਕੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਫੈਨਜ਼ ਤਿਸ਼ਾ ਦੀ ਆਤਮਿਕ ਸ਼ਾਂਤ ਲਈ ਪ੍ਰਰਾਥਨਾ ਕਰਦੇ ਤੇ ਸੋਗ ਪ੍ਰਗਟ ਕਰਦੇ ਨਜ਼ਰ ਆਏ।
ਹੋਰ ਪੜ੍ਹੋ : ਭਾਰਤੀ ਸਿੰਘ ਦਾ ਹੈਕ YouTube Channel ਹੋਇਆ ਰਿਕਵਰ, ਵੀਡੀਓ ਸਾਂਝੀ ਕਰ ਫੈਨਸ ਦਾ ਕੀਤਾ ਧੰਨਵਾਦ
ਦੱਸ ਦੇਈਏ ਕਿ ਕ੍ਰਿਸ਼ਨ ਕੁਮਾਰ ਟੀ-ਸੀਰੀਜ਼ ਦੇ ਸਹਿ-ਮਾਲਕ ਅਤੇ ਗੁਲਸ਼ਨ ਕੁਮਾਰ ਦੇ ਛੋਟੇ ਭਰਾ ਹਨ। ਇਸ ਦੇ ਨਾਲ ਉਨ੍ਹਾਂ ਕਈ ਹਿੰਦੀ ਫਿਲਮਾਂ ਵਿੱਚ ਬਤੌਰ ਅਦਾਕਾਰ ਕੰਮ ਵੀ ਕੀਤਾ ਹੈ। ਤੀਸ਼ਾ ਕੁਮਾਰ ਟੀਸੀਰੀਜ਼ ਦੇ ਐਮਡੀ ਭੂਸ਼ਣ ਕੁਮਾਰ ਦੀ ਚਚੇਰੀ ਭੈਣ ਸੀ।
- PTC PUNJABI