‘ਹੀਰਾ ਮੰਡੀ’ ‘ਚ ‘ਆਲਮਜੇਬ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਹੋ ਰਹੀ ਟ੍ਰੋਲ, ਜਾਣੋ ਕੌਣ ਹੈ ਸ਼ਰਮਿਨ ਸਹਿਗਲ

ਇਸ ਵੈੱਬ ਸੀਰੀਜ਼ ‘ਚ ਸੰਜੇ ਲੀਲਾ ਭੰਸਾਲੀ ਦੀ ਭਾਣਜੀ ਨੇ ਵੀ ਕੰਮ ਕੀਤਾ ਹੈ । ਜਿਸ ਨੇ ਆਲਮਜੇਬ ਨਾਂਅ ਦਾ ਕਿਰਦਾਰ ਨਿਭਾਇਆ ਹੈ। ਵੈੱਬ ਸੀਰੀਜ਼ ਤਵਾਇਫਾਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ।

Reported by: PTC Punjabi Desk | Edited by: Shaminder  |  May 06th 2024 12:03 PM |  Updated: May 06th 2024 12:03 PM

‘ਹੀਰਾ ਮੰਡੀ’ ‘ਚ ‘ਆਲਮਜੇਬ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਹੋ ਰਹੀ ਟ੍ਰੋਲ, ਜਾਣੋ ਕੌਣ ਹੈ ਸ਼ਰਮਿਨ ਸਹਿਗਲ

‘ਹੀਰਾ ਮੰਡੀ’ (Heera Mandi) ਦੀ ਖੂਬ ਚਰਚਾ ਹੋ ਰਹੀ ਹੈ। ਇਸ ਵੈੱਬ  ਸੀਰੀਜ਼   ‘ਚ ਸੰਜੇ ਲੀਲਾ ਭੰਸਾਲੀ ਦੀ ਭਾਣਜੀ ਨੇ ਵੀ ਕੰਮ ਕੀਤਾ ਹੈ । ਜਿਸ ਨੇ ਆਲਮਜੇਬ ਨਾਂਅ ਦਾ ਕਿਰਦਾਰ ਨਿਭਾਇਆ ਹੈ। ਵੈੱਬ  ਸੀਰੀਜ਼  ਤਵਾਇਫਾਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਜਿਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਆਜ਼ਾਦੀ ਦੀ ਲੜਾਈ ਲੜੀ। ਇਸ ਸੀਰੀਜ਼ ਦੀ ਕਾਸਟ ਲੰਮੀ ਚੌੜੀ ਹੈ। ਜਿਸ ‘ਚ ਸਾਰੀਆਂ ਅਭਿਨੇਤਰੀਆਂ ਨੇ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਿਆ ਹੈ।

ਹੋਰ ਪੜ੍ਹੋ : ਸੁਦੇਸ਼ ਕੁਮਾਰੀ ਨੇ ਪਤੀ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਖੂਬਸੂਰਤ ਵੀਡੀਓ, ਫੈਨਸ ਨੇ ਦਿੱਤੀ ਵਧਾਈ

ਵੈੱਬ  ਸੀਰੀਜ਼   ‘ਚ ਨੱਬੇ ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਨੀਸ਼ਾ ਕੋਇਰਾਲਾ ਤੋਂ ਲੈ ਕੇ ਅਦਿਤਿ ਰਾਵ ਹੈਦਰੀ ਸਣੇ ਸਾਰੀਆਂ ਅਭਿਨੇਤਰੀਆਂ ਨੇ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਿਆ ਹੈ।ਪਰ ਇਸ ਵੈੱਬ  ਸੀਰੀਜ਼ ‘ਚ ਸੰਜੇ ਲੀਲਾ ਭੰਸਾਲੀ ਦੀ ਭਾਣਜੀ ਨੇ ਵੀ ਕੰਮ ਕੀਤਾ ਹੈ। ਲੰਮੇ ਸਮੇਂ ਤੋਂ ਉਨ੍ਹਾਂ ਦੀ ਭਾਣਜੀ ਉਨ੍ਹਾਂ ਨੂੰ ਅਸਿਸਟ ਕਰ ਰਹੀ ਹੈ।  ਪਰ ਹੁਣ ਸੰਜੇ ਲੀਲਾ ਭੰਸਾਲੀ ਦੀ ਭਾਣਜੀ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਸੰਜੇ ਲੀਲਾ ਭੰਸਾਲੀ ਦੀ ਭਾਣਜੀ ਦਾ ਨਾਮ ਸ਼ਰਮਿਨ ਸਹਿਗਲ ਹੈ।ਸ਼ਰਮਿਨ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਸੰਜੇ ਲੀਲਾ ਭੰਸਾਲੀ ਦੀ ਭਾਣਜੀ ਹੈ।ਹੀਰਾ ਮੰਡੀ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਬਾਰੇ ਖੁਲਾਸਾ ਹੋਇਆ ਸੀ।   

 

 

 

 

- PTC PUNJABI


Popular Posts