‘ਗਦਰ-2’ ਦੀ ਕਮਾਈ ਨੇ ਤੋੜੇ ਰਿਕਾਰਡ,ਫ਼ਿਲਮ ਦੀ ਕਾਮਯਾਬੀ ਲਈ ਪਹਿਲੀ ਵਾਰ ਭੈਣ ਈਸ਼ਾ ਅਤੇ ਅਹਾਨਾ ਦਿਓਲ ਭਰਾ ਸੰਨੀ ਦਿਓਲ ਨੂੰ ਵਧਾਈ ਦੇਣ ਪਹੁੰਚੀਆਂ

ਸੰਨੀ ਦਿਓਲ ਦੀਆਂ ਮਤਰੇਈਆਂ ਭੈਣਾਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਜੋ ਕਿ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਦੀਆਂ ਹਨ । ਪਰ ਆਪਣੇ ਭਰਾ ਸੰਨੀ ਦਿਓਲ ਨੂੰ ਫ਼ਿਲਮ ਦੀ ਕਾਮਯਾਬੀ ਦੇ ਲਈ ਵਧਾਈ ਦੇਣ ਦੇ ਲਈ ਪਹੁੰਚੀਆਂ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

Written by  Shaminder   |  August 14th 2023 10:08 AM  |  Updated: August 14th 2023 11:42 AM

‘ਗਦਰ-2’ ਦੀ ਕਮਾਈ ਨੇ ਤੋੜੇ ਰਿਕਾਰਡ,ਫ਼ਿਲਮ ਦੀ ਕਾਮਯਾਬੀ ਲਈ ਪਹਿਲੀ ਵਾਰ ਭੈਣ ਈਸ਼ਾ ਅਤੇ ਅਹਾਨਾ ਦਿਓਲ ਭਰਾ ਸੰਨੀ ਦਿਓਲ ਨੂੰ ਵਧਾਈ ਦੇਣ ਪਹੁੰਚੀਆਂ

‘ਗਦਰ-2’ ਨੇ ਸਿਨੇਮਾ ਘਰਾਂ ‘ਚ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾਈ ਹੋਈ ਹੈ ਅਤੇ ਓਪਨਿੰਗ ਡੇਅ ‘ਤੇ ਹੀ ਇਸ ਫ਼ਿਲਮ ਨੇ ਕਲੈਕਸ਼ਨ ਚ ਪੰਜਾਹ ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ । ਫ਼ਿਲਮ ਨੂੰ ਲੈ ਕੇ ਸਟਾਰ ਕਾਸਟ ਵੀ ਪੱਬਾਂ ਭਾਰ ਹੈ ।ਮਹਿਜ਼ ਤਿੰਨ ਦਿਨਾਂ ‘ਚ ਹੀ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਇੱਕ ਸੌ ਤੈਤੀ ਕਰੋੜ ਤੋਂ ਣਿਆਦਾ ਕਮਾਈ ਕਰ ਲਈ ਹੈ । 

 

ਹੋਰ ਪੜ੍ਹੋ : ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੀ ਸਕਰੀਨਿੰਗ ‘ਤੇ ਪਤਨੀ ਤਾਨੀਆ ਦੇ ਨਾਲ ਪਹੁੰਚੇ ਬੌਬੀ ਦਿਓਲ, ਵੇਖੋ ਵੀਡੀਓ

ਭੈਣ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਵੀ ਪਹੁੰਚੀਆਂ ਵਧਾਈ ਦੇਣ

ਸੰਨੀ ਦਿਓਲ ਦੀਆਂ ਮਤਰੇਈਆਂ ਭੈਣਾਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਜੋ ਕਿ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਦੀਆਂ ਹਨ । ਪਰ ਆਪਣੇ ਭਰਾ ਸੰਨੀ ਦਿਓਲ ਨੂੰ ਫ਼ਿਲਮ ਦੀ ਕਾਮਯਾਬੀ ਦੇ ਲਈ ਵਧਾਈ ਦੇਣ ਦੇ ਲਈ ਪਹੁੰਚੀਆਂ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਭੈਣਾਂ ਆਪਣੇ ਭਰਾਵਾਂ ਬੌਬੀ ਦਿਓਲ ਅਤੇ ਸੰਨੀ ਦਿਓਲ ਦੇ ਨਾਲ ਪੋਜ਼ ਦਿੰਦੀਆਂ ਦਿਖਾਈ ਦੇ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਫੈਨਸ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ । ਕਿਉਂਕਿ ਜਨਤਕ ਤੌਰ ‘ਤੇ ਚਾਰਾਂ ਭੈਣ ਭਰਾਵਾਂ ਨੂੰ ਪਹਿਲੀ ਵਾਰ ਇੱਕਠੇ ਵੇਖਿਆ ਗਿਆ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network