‘ਅਮਰ ਸਿੰਘ ਚਮਕੀਲਾ’ ਫ਼ਿਲਮ ਲਈ ਪਰੀਣੀਤੀ ਚੋਪੜਾ ਵੱਲੋਂ ਲਾਈਵ ਗਾਉਣ ‘ਤੇ ਪਰਿਵਾਰ ਨੂੰ ਨਹੀਂ ਹੋਇਆ ਯਕੀਨ
ਪਰੀਣੀਤੀ ਨੇ ਹਿੰਦੀ ਭਾਸ਼ੀ ਹੋਣ ਦੇ ਬਾਵਜੂਦ ਵੀ ਇਸ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ। ਪਰੀਣੀਤੀ ਚੋਪੜਾ ਦਾ ਕਹਿਣਾ ਹੈ ਕਿ ‘ਉਸ ਦੇ ਪਰਿਵਾਰ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ‘ਅਮਰ ਸਿੰਘ ਚਮਕੀਲਾ’ ਦੇ ਸੈੱਟ ‘ਤੇ ਉਸ ਨੇ ਲਾਈਵ ਗਾਇਆ ਸੀ ।
‘ਅਮਰ ਸਿੰਘ ਚਮਕੀਲਾ’ ਫ਼ਿਲਮ ਲਈ ਪਰੀਣੀਤੀ ਚੋਪੜਾ ਵੱਲੋਂ ਲਾਈਵ ਗਾਉਣ ‘ਤੇ ਪਰਿਵਾਰ ਨੂੰ ਨਹੀਂ ਹੋਇਆ ਯਕੀਨ
‘ਅਮਰ ਸਿੰਘ ਚਮਕੀਲਾ’ (Amar Singh Chamkila) ਫ਼ਿਲਮ ਦੇ ਕਾਰਨ ਇਨ੍ਹੀਂ ਦਿਨੀਂ ਪਰੀਣੀਤੀ ਚੋਪੜਾ (Parineeti Chopra) ਤੇ ਦਿਲਜੀਤ (Diljit Dosanjh) ਦੀ ਖੂਬ ਚਰਚਾ ਹੋ ਰਹੀ ਹੈ। ਫ਼ਿਲਮ ‘ਚ ਦੋਵਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ । ਇਸ ਦੇ ਨਾਲ ਹੀ ਅਦਾਕਾਰਾ ਪਰੀਣੀਤੀ ਦੀ ਵੀ ਖੂਬ ਤਾਰੀਫ ਕੀਤੀ ਜਾ ਰਹੀ ਹੈ।ਕਿਉਂਕਿ ਉਸ ਨੇ ਅਮਰਜੋਤ ਦੇ ਕਿਰਦਾਰ ਨੂੰ ਜੀਵੰਤ ਕਰ ਦਿੱਤਾ ਹੈ । ਇਸ ਦੇ ਨਾਲ ਹੀ ਉਸ ਦੇ ਪਰਿਵਾਰ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ ।
ਹੋਰ ਪੜ੍ਹੋ : ਇੰਗਲੈਂਡ ਦੇ ਗੁਰੁ ਘਰ ਚੋਂ ਸਿੰਘਾਂ ਦੀ ਪੰਜਾਬੀਆਂ ਨੂੰ ਖ਼ਾਸ ਅਪੀਲ, ਵੇਖੋ ਵੀਡੀਓ
ਕਿਉਂਕਿ ਪਰੀਣੀਤੀ ਨੇ ਹਿੰਦੀ ਭਾਸ਼ੀ ਹੋਣ ਦੇ ਬਾਵਜੂਦ ਵੀ ਇਸ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ। ਪਰੀਣੀਤੀ ਚੋਪੜਾ ਦਾ ਕਹਿਣਾ ਹੈ ਕਿ ‘ਉਸ ਦੇ ਪਰਿਵਾਰ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ‘ਅਮਰ ਸਿੰਘ ਚਮਕੀਲਾ’ ਦੇ ਸੈੱਟ ‘ਤੇ ਉਸ ਨੇ ਲਾਈਵ ਗਾਇਆ ਸੀ । ਇੱਕ ਇੰਟਰਵਿਊ ‘ਚ ਪਰੀਣੀਤੀ ਨੇ ਖੁਲਾਸਾ ਕੀਤਾ ਸੀ ਕਿ ਉਸ ਦੇ ਪਰਿਵਾਰ ਵਾਲੇ ਉਸ ਦੀ ਅਦਾਕਾਰੀ ਨੂੰ ਵੇਖ ਕੇ ਹੈਰਾਨ ਸਨ ।

ਅਦਾਕਾਰਾ ਨੇ ਦੱਸਿਆ ਕਿ ਪੰਜਾਬੀ ਹੋਣ ਦੇ ਨਾਤੇ ਉਹ ਅਮਰਜੋਤ ਤੇ ਚਮਕੀਲੇ ਬਾਰੇ ਜਾਣਦੇ ਸਨ । ਜਦੋਂ ਰਾਘਵ ਨੂੰ ਪਰੀਣੀਤੀ ਵੱਲੋਂ ਇਹ ਫ਼ਿਲਮ ਕਰਨ ਦਾ ਪਤਾ ਲੱਗਿਆ ਤਾਂ ਉਸ ਨੇ ਕਿਹਾ ਸੀ ਕਿ ਮਾਈ ਗੌਡ ਤੁਸੀਂ ਇਹ ਫ਼ਿਲਮ ਕਰ ਰਹੇ ਹੋ, ਇਹ ਵੱਡੀ ਹਿੱਟ ਹੋਵੇਗੀ’।
ਪਰੀਣੀਤੀ ਨੇ ਨਿਭਾਇਆ ਅਮਰਜੋਤ ਦਾ ਕਿਰਦਾਰ
ਫ਼ਿਲਮ ‘ਚ ਦਿਲਜੀਤ ਦੋਸਾਂਝ ਨੇ ਜਿੱਥੇ ਅਮਰ ਸਿੰਘ ਚਮਕੀਲੇ ਦਾ ਕਿਰਦਾਰ ਨਿਭਾਇਆ ਹੈ। ਉੱਥੇ ਹੀ ਅਦਾਕਾਰਾ ਪਰੀਣੀਤੀ ਨੇ ਅਮਰਜੋਤ ਦੇ ਕਿਰਦਾਰ ਨੂੰ ਆਪਣੀ ਅਦਾਕਾਰੀ ਨਾਲ ਜੀਵੰਤ ਕਰ ਦਿੱਤਾ ਹੈ ।ਫ਼ਿਲਮ ਨੂੰ ਦਰਸ਼ਕਾਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
