‘ਦਾ ਕੇਰਲਾ ਸਟੋਰੀ’ ਨੇ ਕਮਾਈ ਦੇ ਤੋੜੇ ਰਿਕਾਰਡ, ਹੁਣ ਦੁਨੀਆ ਭਰ ‘ਚ ਮਚਾਏਗੀ ਧਮਾਲ

ਫ਼ਿਲਮ ‘ਦਾ ਕੇਰਲਾ ਸਟੋਰੀ’ ਦੁਨੀਆ ਭਰ ‘ਚ 40 ਤੋਂ ਵੱਧ ਦੇਸ਼ਾਂ ‘ਚ ਰਿਲੀਜ਼ ਹੋ ਚੁੱਕੀ ਹੈ ਅਤੇ ਦੇਸ਼ ‘ਚ ਇਸ ਨੂੰ ਸੱਠ ਲੱਖ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ । ਸੁਦੀਪਤੋ ਸੇਨ ਵੀ ਫ਼ਿਲਮ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ ।

Written by  Shaminder   |  May 13th 2023 05:00 PM  |  Updated: May 13th 2023 06:01 PM

‘ਦਾ ਕੇਰਲਾ ਸਟੋਰੀ’ ਨੇ ਕਮਾਈ ਦੇ ਤੋੜੇ ਰਿਕਾਰਡ, ਹੁਣ ਦੁਨੀਆ ਭਰ ‘ਚ ਮਚਾਏਗੀ ਧਮਾਲ

ਸੁਦੀਪਤੋ ਸੇਨ ਦੀ ‘ਦਾ ਕੇਰਲਾ ਸਟੋਰੀ’ ( The Kerala Story) ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ । ਫ਼ਿਲਮ ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਮੋਟੀ ਕਮਾਈ ਕੀਤੀ ਹੈ । ਭਾਰਤ ‘ਚ ਲੋਕਾਂ ਦਾ ਵਧੀਆ ਰਿਸਪਾਂਸ ਇਸ ਫ਼ਿਲਮ ਨੂੰ ਮਿਲਿਆ ਹੈ ।ਹੁਣ ਇਹ ਫ਼ਿਲਮ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਵੀ ਰਿਲੀਜ਼ ਹੋ ਚੁੱਕੀ ਹੈ । 

ਹੋਰ ਪੜ੍ਹੋ :  ਨੀਰੂ ਬਾਜਵਾ ਪਤੀ ਦੇ ਨਾਲ ਮੈਕਸੀਕੋ ‘ਚ ਮਨਾ ਰਹੀ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ

ਦੁਨੀਆ ਭਰ ‘ਚ 40  ਤੋਂ ਵੱਧ ਦੇਸ਼ਾਂ ‘ਚ ਹੋਈ ਰਿਲੀਜ਼

ਫ਼ਿਲਮ ‘ਦਾ ਕੇਰਲਾ ਸਟੋਰੀ’ ਦੁਨੀਆ ਭਰ ‘ਚ 40  ਤੋਂ ਵੱਧ ਦੇਸ਼ਾਂ ‘ਚ ਰਿਲੀਜ਼ ਹੋ ਚੁੱਕੀ ਹੈ ਅਤੇ ਦੇਸ਼ ‘ਚ ਇਸ ਨੂੰ ਸੱਠ ਲੱਖ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ । ਸੁਦੀਪਤੋ ਸੇਨ ਵੀ ਫ਼ਿਲਮ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ । ਸੁਦੀਪਤੋ ਸੇਨ ਨੇ ਫ਼ਿਲਮ ਨੂੰ ਏਨਾਂ ਜ਼ਿਆਦਾ ਪਿਆਰ ਦੇਣ ਦੇ ਲਈ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਇੱਕ ਟਵੀਟ ਵੀ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ‘ਫ਼ਿਲਮ ਨੂੰ ਭਾਰਤ ‘ਚ ਹੁਣ ਤੱਕ 6000,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਅੱਜ ਇੱਕ ਨਵਾਂ ਅਧਿਆਏ ਸ਼ੁਰੂ ਹੁੰਦਾ ਹੈ। ਕੇਰਲ ਦੀ ਕਹਾਣੀ 40 ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਹੋ ਰਹੀ ਹੈ’।

ਫ਼ਿਲਮ ‘ਚ ਅਦਾ ਸ਼ਰਮਾ ਮੁੱਖ ਭੂਮਿਕਾ ‘ਚ ਹੈ । ਇਸ ਫ਼ਿਲਮ ਦੀ ਕਹਾਣੀ ਤਿੰਨ ਸਹੇਲੀਆਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਇੱਕਠੀਆਂ ਪੜ੍ਹਦੀਆਂ ਹਨ । ਪਰ ਕਿਸੇ ਕਾਰਨ ਕੁਰਾਹੇ ਪੈ ਕੇ ਆਪਣੇ ਰਸਤੇ ਤੋਂ ਭਟਕ ਜਾਂਦੀਆਂ ਹਨ ।ਪ੍ਰਧਾਨ ਮੰਤਰੀ ਨੇ ਵੀ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ ।

ਅਦਾਕਾਰਾ ਅਦਾ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ  ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ । ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਰਿਲੀਜ਼ ਦੇ ਚਾਰ ਦਿਨਾਂ ਦੇ ਅੰਦਰ ਹੀ ਆਪਣੀ ਲਾਗਤ ਵਸੂਲ ਲਈ।  ਰਿਲੀਜ਼ ਦੇ ਸੱਤਵੇਂ ਦਿਨ ਘਰੇਲੂ ਬਾਕਸ ਆਫਿਸ 'ਤੇ ਲਗਪਗ 80 ਕਰੋੜ ਦਾ ਨੈਟ ਇਕੱਠਾ ਕੀਤਾ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network