ਬਾਲੀਵੁੱਡ ਦੀਆਂ ਪ੍ਰਸਿੱਧ ਸੁਪਰ ਸਟਾਰਸ ਹਨ ਇਹ ਬੱਚੀਆਂ, ਇੱਕ ਨੂੰ ਮਿਲੀ ਸ਼ੌਹਰਤ ਤੇ ਦੂਜੀ ਨੂੰ ਮਿਲੀ ਮੌਤ

ਹਰ ਪਰਿਵਾਰ ‘ਚ ਹੀ ਜਨਮ ਲੈਣ ਵਾਲੇ ਬੱਚਿਆਂ ਦੀ ਕਿਸਮਤ ਕਦੇ ਵੀ ਇੱਕੋ ਜਿਹੀ ਨਹੀਂ ਹੁੰਦੀ । ਅੱਜ ਅਸੀਂ ਤੁਹਾਨੂੰ ਦੋ ਬੱਚੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਇੱਕੋ ਹੀ ਘਰ ‘ਚ ਜਨਮ ਲਿਆ । ਇੱਕ ਨੇ ਤਾਂ ਬਾਲੀਵੁੱਡ ਦੀਆਂ ਬੁਲੰਦੀਆਂ ਨੂੰ ਛੂਹਿਆ ਅਤੇ ਪਹਿਲੀ ਫ਼ਿਲਮ ਦੇ ਨਾਲ ਉਹ ਸ਼ੌਹਰਤ ਦੀ ਪੌੜੀ ਚੜ੍ਹ ਗਈ ਸੀ । ਪਰ ਦੂਜੀ ਭੈਣ ਦੀ ਕਿਸਮਤ ਸ਼ਾਇਦ ਏਨੀਂ ਵਧੀਆ ਨਹੀਂ ਸੀ ।

Reported by: PTC Punjabi Desk | Edited by: Shaminder  |  July 09th 2023 07:00 AM |  Updated: July 09th 2023 07:00 AM

ਬਾਲੀਵੁੱਡ ਦੀਆਂ ਪ੍ਰਸਿੱਧ ਸੁਪਰ ਸਟਾਰਸ ਹਨ ਇਹ ਬੱਚੀਆਂ, ਇੱਕ ਨੂੰ ਮਿਲੀ ਸ਼ੌਹਰਤ ਤੇ ਦੂਜੀ ਨੂੰ ਮਿਲੀ ਮੌਤ

ਹਰ ਪਰਿਵਾਰ ‘ਚ ਹੀ ਜਨਮ ਲੈਣ ਵਾਲੇ ਬੱਚਿਆਂ ਦੀ ਕਿਸਮਤ ਕਦੇ ਵੀ ਇੱਕੋ ਜਿਹੀ ਨਹੀਂ ਹੁੰਦੀ । ਅੱਜ ਅਸੀਂ ਤੁਹਾਨੂੰ ਦੋ ਬੱਚੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਇੱਕੋ ਹੀ ਘਰ ‘ਚ ਜਨਮ ਲਿਆ । ਇੱਕ ਨੇ ਤਾਂ ਬਾਲੀਵੁੱਡ ਦੀਆਂ ਬੁਲੰਦੀਆਂ ਨੂੰ ਛੂਹਿਆ ਅਤੇ ਪਹਿਲੀ ਫ਼ਿਲਮ ਦੇ ਨਾਲ ਉਹ ਸ਼ੌਹਰਤ ਦੀ ਪੌੜੀ ਚੜ੍ਹ ਗਈ ਸੀ । ਪਰ ਦੂਜੀ ਭੈਣ ਦੀ ਕਿਸਮਤ ਸ਼ਾਇਦ ਏਨੀਂ ਵਧੀਆ ਨਹੀਂ ਸੀ । ਅਸੀਂ ਗੱਲ ਕਰ ਰਹੇ ਹਾਂ ਡਿੰਪਲ ਕਪਾਡੀਆ ਤੇ ਉਨ੍ਹਾਂ ਦੀ ਭੈਣ ਸਿੰਪਲ ਕਪਾਡੀਆ ਦੀ । 

ਹੋਰ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੇ ਮਨਾਈ ਵੈਡਿੰਗ ਐਨੀਵਰਸਰੀ, ਜਸਬੀਰ ਜੱਸੀ ਨੇ ਲਗਾਈਆਂ ਪਾਰਟੀ ‘ਚ ਰੌਣਕਾਂ

ਪਹਿਲੀ ਹੀ ਫ਼ਿਲਮ ਨਾਲ ਹਿੱਟ ਹੋਈ ਡਿੰਪਲ 

ਡਿੰਪਲ ਕਪਾਡੀਆ ਆਪਣੀ ਪਹਿਲੀ ਹੀ ਫ਼ਿਲਮ ਦੇ ਨਾਲ ਹਿੱਟ ਹੋ ਗਈ ਸੀ ।ਰਾਤੋ ਰਾਤ ਰਿਸ਼ੀ ਕਪੂਰ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ਹਿੱਟ ਹੋ ਗਈ ਸੀ ।ਜਿਸ ਤੋਂ ਬਾਅਦ ਉਸ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਹੀ ਉਸ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਦੇ ਨਾਲ ਵਿਆਹ ਕਰਵਾ ਲਿਆ ਸੀ। ਪਰ ਉਸ ਦੀ ਭੈਣ ਸਿੰਪਲ ਕਪਾਡੀਆ ਦੀ ਕਿਸਮਤ ਏਨੀਂ ਚੰਗੀ ਨਹੀਂ ਸੀ।

ਉਸ ਨੇ ਅਦਾਕਾਰੀ ‘ਚ ਕਿਸਮਤ ਤਾਂ ਅਜ਼ਮਾਈ ਪਰ ਇਸ ‘ਚ ਉਸ ਨੂੰ ਏਨੀਂ ਕਾਮਯਾਬੀ ਨਹੀਂ ਮਿਲੀ ਜਿੰਨੀ ਕਿ ਡਿੰਪਲ ਕਪਾਡੀਆ ਨੂੂੰ ਮਿਲੀ ਸੀ। ਫਿਰ ਉਸ ਨੇ ਆਪਣੇ ਜੀਜੇ ਯਾਨੀ ਕਿ ਰਾਜੇਸ਼ ਖੰਨਾ ਦੇ ਨਾਲ ਫ਼ਿਲਮ ‘ਅਨੁਰੋਧ’ ਦੇ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ।ਪਰ ਇੱਥੇ ਵੀ ਕਿਸਮਤ ਨੇ ਸਿੰਪਲ ਦਾ ਸਾਥ ਨਹੀਂ ਦਿੱਤਾ । ਜਿਸ ਤੋਂ ਬਾਅਦ ਸਿੰਪਲ ਨੇ ਫੈਸ਼ਨ ਡਿਜ਼ਾਈਨਿੰਗ ਦਾ ਕੰਮ ਸ਼ੁਰੂ ਕੀਤਾ ।ਜਿਸ ‘ਚ ਉਹ ਕਾਮਯਾਬ ਵੀ ਹੋਈ। 

ਕੈਂਸਰ ਨਾਲ ਹੋਈ ਮੌਤ

ਡਿੰਪਲ ਕਪਾਡੀਆ ਦੀ ਭੈਣ ਸਿੰਪਲ ਕਪਾਡੀਆ ਦੀ ਮੌਤ ਕੈਂਸਰ ਕਾਰਨ ਹੋ ਗਈ ਸੀ । ਪਰ ਡਿੰਪਲ ਕਪਾਡੀਆ ਅੱਜ ਵੀ ਫ਼ਿਲਮਾਂ ਅਤੇ ਓਟੀਟੀ ‘ਤੇ ਸਰਗਰਮ ਹੈ ਅਤੇ ਕਈ ਸੀਰੀਜ਼ ‘ਚ ਨਜ਼ਰ ਆ ਰਹੀ ਹੈ । 

- PTC PUNJABI


Popular Posts