ਜਦੋਂ ਚੱਲਦੇ ਸ਼ੋਅ ‘ਚ ਐਸ਼ਵਰਿਆ ਤੇ ਸਿੰਮੀ ਗਰੇਵਾਲ ਦੇ ਸਾਹਮਣੇ ਆ ਗਿਆ ਸੀ ਕਾਕਰੋਚ, ਵੇਖੋ ਕਿਸ ਤਰ੍ਹਾਂ ਦਾ ਸੀ ਰਿਐਕਸ਼ਨ
ਜਦੋਂ ਚੱਲਦੇ ਸ਼ੋਅ ‘ਚ ਐਸ਼ਵਰਿਆ ਤੇ ਸਿੰਮੀ ਗਰੇਵਾਲ ਦੇ ਸਾਹਮਣੇ ਆ ਗਿਆ ਸੀ ਕਾਕਰੋਚ, ਵੇਖੋ ਕਿਸ ਤਰ੍ਹਾਂ ਦਾ ਸੀ ਰਿਐਕਸ਼ਨ
ਐਸ਼ਵਰਿਆ ਰਾਏ (Aishwarya Rai)ਅਤੇ ਸਿੰਮੀ ਗਰੇਵਾਲ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਸਿੰਮੀ ਗਰੇਵਾਲ ਐਸ਼ਵਰਿਆ ਦਾ ਇੰਟਰਵਿਊ ਲੈਂਦੀ ਹੋਈ ਨਜ਼ਰ ਆ ਰਹੀ ਹੈ।ਸਿੰਮੀ ਗਰੇਵਾਲ ਨੇ ਇਸ ਵੀਡੀਓ ਨੂੰ ਬੀਤੇ ਦਿਨ ਸ਼ੇਅਰ ਕੀਤਾ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਉਂ ਹੀ ਸਿੰਮੀ ਗਰੇਵਾਲ ਐਸ਼ਵਰਿਆ ਤੋਂ ਸਵਾਲ ਪੁੱਛਣ ਹੀ ਲੱਗਦੀ ਹੈ ਕਿ ਸੈੱਟ ‘ਤੇ ਇੱਕ ਕਾਕਰੋਚ ਆ ਜਾਂਦਾ ਹੈ । ਜਿਸ ‘ਤੇ ਸਿੰਮੀ ਗਰੇਵਾਲ ਦੀ ਨਜ਼ਰ ਪੈ ਜਾਂਦੀ ਹੈ।ਉਹ ਕਾਕਰੋਚ ਨੂੰ ਵੇਖ ਕੇ ਪ੍ਰੇਸ਼ਾਨ ਹੋ ਜਾਂਦੀ ਹੈ । ਪਰ ਐਸ਼ਵਰਿਆ ਰਾਏ ਕਾਕਰੋਚ ਨੂੰ ਵੇਖ ਕੇ ਹੱਸ ਪੈਂਦੀ ਹੈ ਤੇ ਕਹਿੰਦੀ ਹੈ ‘ਹੈਲੋ ਅਸੀਂ ਇੱਥੇ ਕੁਝ ਮਦਦ ਕਰ ਸਕਦੇ ਹਾਂ। ਸਿੰਮੀ ਗਰੇਵਾਲ ਨੇ ਕਿਹਾ ਕਰੂ ਮੈਂਬਰਸ ਨੂੰ ਕਾਕਰੋਚ ਹਟਾਉਣ ਦੇ ਲਈ ਕਿਹਾ ਅਤੇ ਕਿਹਾ ਇਸ ਨੂੰ ਹਟਾਓ, ਇਹ ਐਸ਼ਵਰਿਆ ਜੀ ਦੇ ਬਿਲਕੁਲ ਨਜ਼ਦੀਕ ਜਾ ਰਿਹਾ ਹੈ’।
/ptc-punjabi/media/media_files/lS2B0dTgwYbfE10pfnQD.jpg)
ਹੋਰ ਪੜ੍ਹੋ : ਮੈਂਡੀ ਤੱਖਰ ਕਰਵਉਣ ਜਾ ਰਹੀ ਵਿਆਹ, ਗੀਤਾਜ਼ ਬਿੰਦਰਖੀਆ ਨੂੰ ਦੇਣ ਪੁੱਜੀ ਕਾਰਡ
ਸਿੰਮੀ ਗਰੇਵਾਲ ਦਾ ਵਰਕ ਫ੍ਰੰਟ
ਸਿੰਮੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਰਿਸ਼ੀ ਕਪੂਰ ਦੇ ਨਾਲ ਆਈ ਫ਼ਿਲਮ ‘ਕਰਜ਼’, ‘ਮੇਰਾ ਨਾਮ ਜੋਕਰ’, ‘ਚਲਤੇ ਚਲਤੇ’, ‘ਸੀਮਾ’, ‘ਤੀਨ ਦੇਵੀਆਂ’ ਵੀ ਸ਼ਾਮਿਲ ਹੈ।
/ptc-punjabi/media/media_files/9ZLP0SzEREjRnf9ecQZy.jpg)
ਐਸ਼ਵਰਿਆ ਰਾਏ ਨੇ ਵੀ ਦਿੱਤੀਆਂ ਹਿੱਟ ਫ਼ਿਲਮਾਂ
ਐਸ਼ਵਰਿਆ ਰਾਏ ਬੱਚਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਪਰ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1997 ‘ਚ ਮਣੀ ਰਤਨਮ ਦੀ ਫ਼ਿਲਮ ‘ਈਰੂਵਰ’ ਦੇ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਬਾਲੀਵੁੱਡ ‘ਚ ਐਂਟਰੀ ਹੋਈ ਤਾਂ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਤਾਲ,ਦੇਵਦਾਸ, ਹਮ ਦਿਲ ਦੇ ਚੁਕੇ ਸਨਮ,ਮੋਹਬੱਤੇਂ, ਜੋਧਾ ਅਕਬਰ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ।ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਅਭਿਸ਼ੇਕ ਬੱਚਨ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦੀ ਇੱਕ ਦੀ ਧੀ ਵੀ ਹੈ। ਜਿਸ ਨਾਮ ਅਰਾਧਿਆ ਹੈ।ਹਾਲ ਹੀ ਅਦਾਕਾਰਾ ਦੀ ਅਭਿਸ਼ੇਕ ਬੱਚਨ ਦੇ ਨਾਲ ਤਲਾਕ ਦੀਆਂ ਖ਼ਬਰਾਂ ਨੇ ਵੀ ਜ਼ੋਰ ਫੜਿਆ ਸੀ । ਹਾਲਾਂਕਿ ਦੋਵਾਂ ਨੇ ਇਨ੍ਹਾਂ ਖਬਰਾਂ ‘ਤੇ ਕਦੇ ਵੀ ਕੋਈ ਪ੍ਰਤੀਕਰਮ ਨਹੀਂ ਦਿੱਤਾ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
