ਅਦਾਕਾਰ ਅਭਿਸ਼ੇਕ ਬੱਚਨ ਦਾ ਅੱਜ ਹੈ ਜਨਮ ਦਿਨ, ਜਾਣੋ ਸਾਲ 'ਚ 17 ਫ਼ਿਲਮਾਂ ਫਲਾਪ ਹੋਣ ਦੇ ਬਾਵਜੂਦ ਹਨ 280 ਕਰੋੜ ਦੇ ਮਾਲਕ

Written by  Shaminder   |  February 05th 2024 11:24 AM  |  Updated: February 05th 2024 11:24 AM

ਅਦਾਕਾਰ ਅਭਿਸ਼ੇਕ ਬੱਚਨ ਦਾ ਅੱਜ ਹੈ ਜਨਮ ਦਿਨ, ਜਾਣੋ ਸਾਲ 'ਚ 17 ਫ਼ਿਲਮਾਂ ਫਲਾਪ ਹੋਣ ਦੇ ਬਾਵਜੂਦ ਹਨ 280 ਕਰੋੜ ਦੇ ਮਾਲਕ

ਅਦਾਕਾਰ ਅਭਿਸ਼ੇਕ ਬੱਚਨ (Abhishek Bachchan) ਦਾ ਅੱਜ ਜਨਮ ਦਿਨ (Birthday)ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਅਭਿਸ਼ੇਕ ਬੱਚਨ ਅਜਿਹੇ ਸਟਾਰ ਕਿੱਡਸ ‘ਚ ਸ਼ਾਮਿਲ ਹਨ ਜਿਨ੍ਹਾਂ ਦੇ ਪਿਤਾ ਅਮਿਤਾਬ ਬੱਚਨ ਬਾਲੀਵੁੱਡ ਦੇ ਉੱਘੇ ਸਿਤਾਰੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਤੇ ਰਾਜ ਕਰਦੇ ਆ ਰਹੇ ਹਨ ।ਅਭਿਸ਼ੇਕ ਬੱਚਨ ਨੇ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਪਰ ਉਨ੍ਹਾਂ ਨੂੰ ਏਨੀਂ ਕਾਮਯਾਬੀ ਨਹੀਂ ਮਿਲ ਸਕੀ। ਜਿੰਨੀ ਦੇ ਉਹ ਹੱਕਦਾਰ ਸਨ।ਉਨ੍ਹਾਂ ਨੇ ਮਨਮਰਜ਼ੀਆਂ, ਯੁਵਾ, ਗੁਰੁ ਵਰਗੀਆਂ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਖੂਬ ਵਾਹ-ਵਾਹੀ ਖੱਟੀ ।  

12 ਸਾਲ ਦੀ ਹੋਈ ਐਸ਼ਵਰਿਆ ਅਤੇ ਅਭਿਸ਼ੇਕ ਦੀ ਧੀ, ਪਿਤਾ ਅਭਿਸ਼ੇਕ ਨੇ ਲਿਖਿਆ ਦਿਲ ਛੂਹ ਜਾਣ ਵਾਲਾ ਸੁਨੇਹਾ  ਹੋਰ ਪੜ੍ਹੋ : ਗਾਇਕ ਬਲਕਾਰ ਸਿੱਧੂ ਦੀ ਧੀ ਦਾ ਹੋਇਆ ਵਿਆਹ, ਹਰਭਜਨ ਸ਼ੇਰਾ, ਜਸਬੀਰ ਜੱਸੀ ਸਣੇ ਕਈ ਗਾਇਕਾਂ ਨੇ ਕੀਤੀ ਸ਼ਿਰਕਤ 

2000 ‘ਚ ਫ਼ਿਲਮ ਰਿਫਿਊਜੀ ਦੇ ਨਾਲ ਕੀਤਾ ਡੈਬਿਊ 

ਅਭਿਸ਼ੇਕ ਬੱਚਨ ਨੇ ਸੰਨ 2000 ‘ਚ ‘ਰਿਫਿਊਜੀ’ ਫ਼ਿਲਮ ਦੇ ਨਾਲ ਡੈਬਿਊ ਕੀਤਾ ਸੀ।ਜਿਸ ‘ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਇੱਕ ਤੋਂ ਬਾਅਦ ਇੱਕ ਵੀਹ ਫ਼ਿਲਮਾਂ ਰਿਲੀਜ਼ ਹੋਈਆਂ । ਜਿਨ੍ਹਾਂ ਵਿੱਚੋਂ ਸਤਾਰਾਂ ਫਲਾਪ ਹੋ ਗਈਆਂ।ਹੁਣ ਅਭਿਸ਼ੇਕ ਅਦਾਕਾਰੀ ਦੇ ਨਾਲ-ਨਾਲ ਆਪਣੇ ਬਿਜਨੇਸ ‘ਤੇ ਵੀ ਫੋਕਸ ਕਰ ਰਹੇ ਹਨ।ਉਨ੍ਹਾਂ ਨੇ ਪਿੰਕ ਪੈਂਥਰਸ ‘ਚ ਇਨਵੈਸਟ ਕੀਤਾ। ਜਿਸ ਦਾ ਵੈਲਊਏਸ਼ਨ ਸੌ ਕਰੀੜ ਦੇ ਕਰੀਬ ਹੈ।ਅਭਿਸ਼ੇਕ ਦੀ ਨੈੱਟਵਰਥ 280 ਕਰੋੜ ਰੁਪਏ ਹੈ। 

Abhishek Bachchan 2.jpg      ਅਭਿਸ਼ੇਕ ਬੱਚਨ ਦੀ ਨਿੱਜੀ ਜ਼ਿੰਦਗੀ 

ਅਭਿਸ਼ੇਕ ਬੱਚਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਪੰਜ ਫਰਵਰੀ 1975 ਨੂੰ ਮੁੰਬਈ ‘ਚ ਹੋਇਆ ਸੀ । ਨੌ ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਡਿਸਲੇਕੇਸਿਆ ਨਾਂਅ ਦੀ ਬੀਮਾਰੀ ਹੋ ਗਈ ਸੀ । ਇਸ ਬੀਮਾਰੀ ਦੇ ਕਾਰਨ ਪੀੜਤ ਬੱਚਿਾਂ ਨੂੰ ਸ਼ਬਦ ਲਿਖਣ ਅਤੇ ਸਮਝਣ ‘ਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਹ ਕਿਸੇ ਵੀ ਚੀਜ਼ ਨੂੰ ਸਮਝਣ ਕਾਫੀ ਟਾਈਮ ਲਗਾਉਂਦੇ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਮੁੰਬਈ ਦੇ ਜਮਨਾਬਾਈ ਸਕੂਲ ਤੋਂ ਪੂਰੀ ਕੀਤੀ ਅਤੇ ਉਚੇਰੀ ਸਿੱਖਿਆ ਦੇ ਲਈ ਬੌਸਟਨ ਵੀ ਗਏ ਸਨ ।ਪਰ ਇਸ ਤੋਂ ਬਾਅਦ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਵਾਪਸ ਮੁੰਬਈ ਆ ਗਏ ਸਨ। ਅਭਿਸ਼ੇਕ ਬੱਚਨ ਨੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਨਾਲ ਵਿਆਹ ਕਰਵਾਇਆ ਹੈ। ਦੋਵਾਂ ਦੀ ਇੱਕ ਧੀ ਵੀ ਹੈ, ਜਿਸ ਦਾ ਨਾਮ ਅਰਾਧਿਆ ਬੱਚਨ ਹੈ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network