ਗਾਇਕ ਬਲਕਾਰ ਸਿੱਧੂ ਦੀ ਧੀ ਦਾ ਹੋਇਆ ਵਿਆਹ, ਹਰਭਜਨ ਸ਼ੇਰਾ, ਜਸਬੀਰ ਜੱਸੀ ਸਣੇ ਕਈ ਗਾਇਕਾਂ ਨੇ ਕੀਤੀ ਸ਼ਿਰਕਤ
ਗਾਇਕ ਬਲਕਾਰ ਸਿੱਧੂ ਦੀ ਧੀ ਦਾ ਹੋਇਆ ਵਿਆਹ, ਹਰਭਜਨ ਸ਼ੇਰਾ, ਜਸਬੀਰ ਜੱਸੀ ਸਣੇ ਕਈ ਗਾਇਕਾਂ ਨੇ ਕੀਤੀ ਸ਼ਿਰਕਤ
ਪੰਜਾਬੀ ਗਾਇਕ ਬਲਕਾਰ ਸਿੱਧੂ (Balkar Sidhu) ਦੀ ਧੀ ਦਾ ਵਿਆਹ (Daughter Wedding)ਹੋ ਗਿਆ ਹੈ। ਇਸ ਵਿਆਹ ਦਾ ਇੱਕ ਵੀਡੀਓ ਗਾਇਕ ਹਰਭਜਨ ਸ਼ੇਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਨਵ-ਵਿਆਹੀ ਜੋੜੀ ਨੂੰ ਵਧਾਈ ਦਿੱਤੀ ਹੈ। ਗਾਇਕ ਹਰਭਜਨ ਸ਼ੇਰਾ ਨੇ ਗਾਇਕ ਬਲਕਾਰ ਸਿੱਧੂ ਨੂੰ ਟੈਗ ਕਰਦੇ ਹੋਏ ਲਿਖਿਆ ‘ਲੱਖ ਖੁਸ਼ੀਆ ਪਾਤਸ਼ਾਹੀਆਂਜੇ ਸਤਿਗੁਰ ਨਦਿਰ ਕਰੇ ।।ਮੇਰੇ ਭਰਾ ਸ੍ਰ ਬਲਕਾਰ ਸਿੰਘ ਸਿੱਧੂ ਦੀ ਬੇਟੀ ਤੇ ਮੇਰੀ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਏ ਤੇ ਪਰਿਵਾਰ ਨਾਲ ਖੁਸ਼ੀਆ ਸਾਝੀਂਆ ਕੀਤੀਆਂ। ਮੇਰੀ ਪ੍ਰਮਾਤਮਾ ਅੱਗੇ ਦੁਆ ਹੈ ਕੇ ਇਸ ਖੂਬਸੂਰਤ ਜੋੜੀ ਨੂੰ ਸਦਾ ਖੁਸ਼ ਰੱਖੇ ਅਬਾਦ ਰੱਖੇ।ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ’।
/ptc-punjabi/media/media_files/jb9oZPF6FIHHFPZszji3.jpg)
ਹੋਰ ਪੜ੍ਹੋ : ਸਰਬਜੀਤ ਚੀਮਾ ਨੇ ਪੁੱਤਰ ਗੁਰਵਰ ਚੀਮਾ ਨੂੰ ਕੀਤਾ ਬਰਥਡੇ ਵਿਸ਼, ਤਸਵੀਰ ਕੀਤੀ ਸਾਂਝੀ
ਜਿਉਂ ਹੀ ਗਾਇਕ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਜਿਸ ‘ਚ ਜਸਬੀਰ ਜੱਸੀ, ਗੀਤਾ ਜ਼ੈਲਦਾਰ, ਹਰਭਜਨ ਸ਼ੇਰਾ ਸਣੇ ਕਈ ਸਿਤਾਰੇ ਮੌਜੂਦ ਰਹੇ । ਬਲਕਾਰ ਸਿੱਧੂ ਨੇ ਧੀ ਦੇ ਵਿਆਹ ‘ਚ ਕਈ ਗੀਤ ਵੀ ਗਾਏ । ਜਸਬੀਰ ਜੱਸੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਵਿਆਹ ਦੇ ਕਈ ਵੀਡੀਓ ਸਾਂਝੇ ਕੀਤੇ ਹਨ । ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੇ ਹਨ । ਬਲਕਾਰ ਸਿੱਧੂ ਨੂੰ ਧੀ ਦੇ ਵਿਆਹ ਦੀਆਂ ਵਧਾਈਆਂ ਹਰ ਪਾਸਿਓਂ ਮਿਲ ਰਹੀਆਂ ਹਨ ।
ਬਲਕਾਰ ਸਿੱਧੂ ਦਾ ਵਰਕ ਫ੍ਰੰਟ
ਬਲਕਾਰ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮਾਝੇ ਦੀਆਂ ਮੋਮਬੱਤੀਏ, ਜਦੋਂ ਮੈਨੂੰ ਪਿਆਰ ਨਾਲ ਜਾਨ ਜਾਨ ਕਹਿੰਨਾ ਏਂ, ਏਨਾ ਤੈਨੂੰ ਪਿਆਰ ਕਰਾਂ, ਵਿਆਹ, ਦੌਲਤਾਂ, ਚੁਬਾਰੇ ਵਾਲੀ ਬਾਰੀ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਅੱਜ ਕੱਲ੍ਹ ਉਹ ਸਿਆਸਤ ‘ਚ ਸਰਗਰਮ ਹਨ ।
/ptc-punjabi/media/media_files/Kd9NZGh3qmviU49d9s1Q.jpg)
ਪਰ ਸਰੋਤੇ ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਮਿਸ ਕਰਦੇ ਹਨ । ਆਪਣੀ ਬੁਲੰਦ ਆਵਾਜ਼ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਣ ਵਾਲੇ ਇਸ ਗਾਇਕ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਜਿਸ ‘ਚ ਰੋਮਾਂਟਿਕ, ਸੈਡ ਸੌਂਗਸ ਅਤੇ ਧਾਰਮਿਕ ਗੀਤ ਵੀ ਸਰੋਤਿਆਂ ਦੀ ਝੋਲੀ ਪਾਏ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
