ਬਲਕਾਰ ਸਿੱਧੂ ਦਾ ਗੀਤ 'ਮਾਝੇ ਦੀਏ ਮੋਮਬੱਤੀਏ' ਨੂੰ ਨਵੇਂ ਵਰਜਨ 'ਚ ਕੀਤਾ ਗਿਆ ਰਿਲੀਜ਼

written by Shaminder | January 25, 2020

ਬਲਕਾਰ ਸਿੱਧੂ ਆਪਣੇ ਪ੍ਰਸਿੱਧ ਲੋਕ ਗੀਤ 'ਮਾਝੇ ਦੀਏ ਮੋਮਬੱਤਈਏ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਗਾਇਕਾ ਜੈਨੀ ਜੌਹਲ ਨੇ । ਇਸ ਗੀਤ ਨਾਲ ਮੁੜ ਤੋਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ ।ਇਹ ਬਲਕਾਰ ਸਿੱਧੂ ਦਾ ਕਾਫੀ ਹਿੱਟ ਗੀਤ ਹੈ ਅਤੇ ਇਸ ਗੀਤ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ । ਹੋਰ ਵੇਖੋ:ਗਾਇਕ ਬਲਕਾਰ ਸਿੱਧੂ ਦਾ ਹੈ ਅੱਜ ਜਨਮ ਦਿਨ, ਇਸ ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਮਿਲੀ ਸੀ ਪਹਿਚਾਣ https://www.instagram.com/p/B7s_ZUrB4fX/ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ,ਇਸ ਗੀਤ ਨੂੰ ਗੀਤ ਐੱਮਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਗੀਤ 'ਚ ਜਸਪਾਲ ਜੱਸੀ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ ।ਬਲਕਾਰ ਸਿੱਧੂ ਲੰਮੇ ਸਮੇਂ ਬਾਅਦ ਆਪਣੇ ਇਸ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਇਸ ਗੀਤ ਦਾ ਨਵਾਂ ਵੀਡੀਓ ਵੀ ਤਿਆਰ ਕੀਤਾ ਗਿਆ ਹੈ ।ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਗੁਰਲੇਜ਼ ਅਖਤਰ ਦੇ ਨਾਲ ਉਨ੍ਹਾਂ ਦਾ ਗੀਤ 'ਲੰਡਨ ਦੀ ਰਾਣੀ' ਦੇ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਏ ਸਨ।ਬਲਕਾਰ ਸਿੱਧੂ ਦਾ ਜਨਮ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਚ, ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਅਕਤੂਬਰ 1973 ਨੂੰ ਹੋਇਆ ਸੀ। ਦਲਜਿੰਦਰ ਕੌਰ ਉਹਦੀ ਪਤਨੀ ਹੈ ਅਤੇ ਉਹਨਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਨੇ ।

0 Comments
0

You may also like