ਸਰਬਜੀਤ  ਚੀਮਾ ਨੇ ਪੁੱਤਰ ਗੁਰਵਰ ਚੀਮਾ ਨੂੰ ਕੀਤਾ ਬਰਥਡੇ ਵਿਸ਼, ਤਸਵੀਰ ਕੀਤੀ ਸਾਂਝੀ

Reported by: PTC Punjabi Desk | Edited by: Shaminder  |  February 05th 2024 09:57 AM |  Updated: February 05th 2024 09:57 AM

ਸਰਬਜੀਤ  ਚੀਮਾ ਨੇ ਪੁੱਤਰ ਗੁਰਵਰ ਚੀਮਾ ਨੂੰ ਕੀਤਾ ਬਰਥਡੇ ਵਿਸ਼, ਤਸਵੀਰ ਕੀਤੀ ਸਾਂਝੀ

ਸਰਬਜੀਤ  ਚੀਮਾ (Sarabjit Cheema)ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਪੁੱਤਰ (Son Birthday) ਦੇ ਨਾਲ ਉਸ ਦੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਲਿਖਿਆ ਜਨਮ ਦਿਨ ਮੁਬਾਰਕ ਗੁਰਵਰ (Guruvar Cheema) ਪੁੱਤਰਾ, ਹੈਪੀ ਬਰਥਡੇ’।ਜਿਉਂ ਹੀ ਸਰਬਜੀਤ ਚੀਮਾ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਪੁੱਤਰ ਦੇ ਜਨਮ ਦਿਨ ਦੀਆਂ ਵਧਾਈਆ ਮਿਲਣੀਆਂ ਸ਼ੁਰੂ ਹੋ ਗਈਆਂ । 

Happy Birthday Sarbjit Cheema: Rangla Punjab To Dhol Wajda, Here Are His Top 5 Songs

ਹੋਰ ਪੜ੍ਹੋ : ਰੋਜ਼ਾਨਾ ਅਖਰੋਟ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਕਈ ਫਾਇਦੇ

 ਪਿਤਾ ਦੇ ਨਕਸ਼ੇ ਕਦਮ ‘ਤੇ ਚੱਲ ਰਿਹਾ ਗੁਰਵਰ 

ਸਰਬਜੀਤ ਚੀਮਾ ਵਾਂਗ ਉਨ੍ਹਾਂ ਦਾ ਪੁੱਤਰ ਗੁਰਵਰ ਚੀਮਾ ਵੀ ਗਾਇਕੀ ਦੇ ਖੇਤਰ ‘ਚ ਆਪਣੀ ਪਛਾਣ ਬਣਾ ਰਿਹਾ ਹੈ । ਹੁਣ ਤੱਕ ਉਸ ਦੇ ਕਈ ਗੀਤ ਵੀ ਰਿਲੀਜ਼ ਹੋਏ ਹਨ ।

ਸਰਬਜੀਤ ਚੀਮਾ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈਸਰਬਜੀਤ ਚੀਮਾ ਦਾ ਵਰਕ ਫ੍ਰੰਟ  

  ਸਰਬਜੀਤ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤ ਅਣਗਿਣਤ ਹਨ। ਪਰ ਉਨ੍ਹਾਂ ਦੇ ਗੀਤ ਰੰਗ ਰਾਰਾ ਰੀਰੀ ਰਾਰਾ, ਢੋਲ ਵੱਜਦਾ ਟੂੰਬੀ ਵੱਜਦਾ, ਰੰਗਲਾ ਪੰਜਾਬ, ਨੱਚੋ ਨੱਚੋ, ਝੂਮਰ ਨੂੰ ਸਰੋਤਿਆਂ ਦਾ ਬੇਸ਼ੁਮਾਰ ਪਿਆਰ ਮਿਲਿਆ ਹੈ ।ਸਰਬਜੀਤ ਚੀਮਾ ਨੇ ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ । ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਕੰਮ ਕੀਤਾ ਹੈ। ਹੁਣ ਤੱਕ ਉਹ ਹਰਭਜਨ ਮਾਨ ਦੇ ਨਾਲ ਫ਼ਿਲਮ ਹਾਣੀ, ਰਣਜੀਤ ਬਾਵਾ ਦੇ ਨਾਲ ਲੈਂਬਰਗਿਨੀ,ਸਰਦਾਰਾ ਐਂਡ ਸੰਨਸ, ਆਪਣੀ ਬੋਲੀ ਆਪਣਾ ਦੇਸ਼, ਪੰਜਾਬ ਬੋਲਦਾ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।

ਸਰਬਜੀਤ ਚੀਮਾ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ

ਜਲਦ ਹੀ ਉਹ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਵਿੱਚ ਵੀ ਨਜ਼ਰ ਆਉਣਗੇ । ਇਸ ਫ਼ਿਲਮ ਦਾ ਪੋਸਟਰ ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤਟ ਵੀ ਸਾਂਝਾ ਕੀਤਾ ਸੀ।  ਉਹ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆ ਕਰਦੇ ਰਹਿੰਦੇ ਹਨ ਜਲਦ ਹੀ ਉਹ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ ।ਇਨ੍ਹੀਂ ਦਿਨੀਂ ਉਹ ਆਪਣੇ ਲਾਈਵ ਪ੍ਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network