ਸਟੇਜ ‘ਤੇ ਨਹੀਂ ਮਿਲੀ ਜਗ੍ਹਾ ਤਾਂ ਅਭਿਨੇਤਰੀ ਨਾਲ ਇਸ ਸਾਊਥ ਸਟਾਰ ਨੇ ਕੀਤੀ ਸ਼ਰਮਨਾਕ ਹਰਕਤ, ਵੀਡੀਓ ਹੋਇਆ ਵਾਇਰਲ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰ ਹੋ ਰਿਹਾ ਹੈ । ਜਿਸ ‘ਚ ਸਾਊਥ ਦੇ ਸੁਪਰ ਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਸਟੇਜ ‘ਤੇ ਮੌਜੂਦ ਅਦਾਕਾਰਾ ਨੂੰ ਧੱਕਾ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ੜੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਟੇਜ ‘ਤੇ ਜਦੋਂ ਇਹ ਅਦਾਕਾਰ ਆਇਆ ਤਾਂ ਜਦੋਂ ਉਸ ਨੂੰ ਮਨਭਾਉਂਦੀ ਜਗ੍ਹਾ ਖੜ੍ਹੇ ਹੋਣ ਦੇ ਲਈ ਨਹੀਂ ਮਿਲੀ ਤਾਂ ਉਸ ਨੇ ਅਦਾਕਾਰਾ ਨੂੰ ਧੱਕਾ ਦਿੱਤਾ ।

Reported by: PTC Punjabi Desk | Edited by: Shaminder  |  May 30th 2024 05:46 PM |  Updated: May 30th 2024 05:46 PM

ਸਟੇਜ ‘ਤੇ ਨਹੀਂ ਮਿਲੀ ਜਗ੍ਹਾ ਤਾਂ ਅਭਿਨੇਤਰੀ ਨਾਲ ਇਸ ਸਾਊਥ ਸਟਾਰ ਨੇ ਕੀਤੀ ਸ਼ਰਮਨਾਕ ਹਰਕਤ, ਵੀਡੀਓ ਹੋਇਆ ਵਾਇਰਲ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ  ਵਾਇਰਲ  ਹੋ ਰਿਹਾ ਹੈ । ਜਿਸ ‘ਚ ਸਾਊਥ ਦੇ ਸੁਪਰ ਸਟਾਰ ਨੰਦਾਮੁਰੀ ਬਾਲਕ੍ਰਿਸ਼ਨ (Nandamuri Balakrishna)ਸਟੇਜ ‘ਤੇ ਮੌਜੂਦ ਅਦਾਕਾਰਾ ਨੂੰ ਧੱਕਾ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਟੇਜ ‘ਤੇ ਜਦੋਂ ਇਹ ਅਦਾਕਾਰ ਆਇਆ ਤਾਂ ਜਦੋਂ ਉਸ ਨੂੰ ਮਨਭਾਉਂਦੀ ਜਗ੍ਹਾ ਖੜ੍ਹੇ ਹੋਣ ਦੇ ਲਈ ਨਹੀਂ ਮਿਲੀ ਤਾਂ ਉਸ ਨੇ ਅਦਾਕਾਰਾ ਨੂੰ ਧੱਕਾ ਦਿੱਤਾ ।ਦਰਅਸਲ ਇਹ ਵੀਡੀਓ ‘ਗੈਂਗਸ ਆਫ ਗੋਦਾਵਰੀ’ ਦੇ ਪ੍ਰੀ ਰਿਲੀਜ਼ ਈਵੈਂਟ ਤੋਂ ਸਾਹਮਣੇ ਆਇਆ ਹੈ।

ਹੋਰ ਪੜ੍ਹੋ : ਮੋਗਾ ਦੀ ਮਨਜੀਤ ਕੌਰ ਦੀ ਵਿਆਹ ਤੋਂ ਬਾਅਦ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪਤੀ ਨਾਲ ਪਹਿਲੀ ਤਸਵੀਰ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਸਟੇਜ ‘ਤੇ ਅਦਾਕਾਰਾ ਅੰਜਲੀ ਨੂੰ ਧੱਕਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੰਚ ‘ਤੇ ਆਉਂਦੀ ਹੀ ਉਹ ਅੰਜਲੀ ਨੂੰ ੳੁੱਥੋਂ ਦੂਰ ਹੋਣ ਦੇ ਲਈ ਕਹਿੰਦੇ ਹਨ । ਅਦਾਕਾਰ ਇਸ ਦੌਰਾਨ ਉਹ ਗੁੱਸੇ ‘ਚ ਦਿਖਾਈ ਦੇ ਰਹੇ ਹਨ।ਧੱਕਾ ਦੇ ਕੇ ਅਦਾਕਾਰਾ ਨੇ ਅੰਜਲੀ ਨੂੰ ਪਾਸੇ ਕਰ ਦਿੱਤਾ ਅਤੇ ਹਾਲਾਂਕਿ ਉਸ ਨੇ ਮੰਚ ‘ਤੇ ਉਸ ਵੇਲੇ ਇਸ ਗੱਲ ਨੂੰ ਹਾਸੇ ‘ਚ ਟਾਲ ਦਿੱਤਾ । ਪਰ ਫੈਨਸ ਅਦਾਕਾਰ ਵੱਲੋਂ ਕੀਤੀ ਗਈ ਇਸ ਹਰਕਤ ‘ਤੇ ਰਿਐਕਸ਼ਨ ਦਿੰਦੇ ਹੋਏ ਅਦਾਕਾਰ ਦੇ ਇਸ ਰਵੱਈਏ ਦੀ ਅਲੋਚਨਾ ਕਰ ਰਹੇ ਹਨ । 

ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਸਨ ਨੰਦਮੁਰੀ ਬਾਲਕ੍ਰਿਸ਼ਨ 

  ਨੰਦਮੁਰੀ ਬਾਲਕ੍ਰਿਸ਼ਨ ਵਿਸ਼ਵਕ ਸੇਨ ਦੀ ਫ਼ਿਲਮ ‘ਗੈਂਗਸ ਆਫ ਗੋਦਾਵਰੀ’ ਦੇ ਪ੍ਰੀ ਰਿਲੀਜ਼ ਈਵੈਂਟ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਸਨ । ਇਸ ਦੌਰਾਨ ਉਨ੍ਹਾਂ ਨੇ ਫ਼ਿਲਮ ਦੇ ਕਲਾਕਾਰਾਂ ਅਤੇ ਕਰੂ ਦੇ ਨਾਲ ਸਟੇਜ ‘ਤੇ ਤਸਵੀਰਾਂ ਵੀ ਖਿਚਵਾਈਆਂ।ਇਸ ਦੌਰਾਨ ਉਨ੍ਹਾਂ ਨੇ ਅੰਜਲੀ ਨੂੰ ਕਿਹਾ ਥੋੜ੍ਹਾ ਸਾਈਡ ਹੋ ਜਾਓ ਤਾਂ ਅਦਾਕਾਰ ਨੇ ਉਸ ਨੂੰ ਧੱਕਾ ਦੇ ਦਿੱਤਾ ਤਾਂ ਅਦਾਕਾਰਾ ਨੇਹਾ ਸ਼ੈੱਟੀ ਉਨ੍ਹਾਂ ਦੇ ਰਵੱਈਏ ਤੋਂ ਹੈਰਾਨ ਹੋ ਗਈ ।

 

- PTC PUNJABI


Popular Posts