ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ ਉਰਫੀ ਜਾਵੇਦ, ਏਕਤਾ ਕਪੂਰ ਦੀ ਫਿਲਮ 'ਚ ਆਵੇਗੀ ਨਜ਼ਰ
Uorfi Javed Bollywood debut: ਆਪਣੇ ਫੈਸ਼ਨ ਸੈਂਸ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਪੈਦਾ ਕਰਨ ਵਾਲੀ ਅਦਾਕਾਰਾ ਉਰਫੀ ਜਾਵੇਦ ਹੁਣ ਵੱਡੇ ਪਰਦੇ 'ਤੇ ਕਦਮ ਰੱਖਣ ਲਈ ਤਿਆਰ ਹੈ। ਉਰਫੀ ਜਾਵੇਦ ਜਲਦ ਹੀ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।
ਉਰਫੀ ਜਾਵੇਦ ਦਿਬਾਕਰ ਬੈਨਰਜੀ ਦੀ ਫਿਲਮ 'ਲਵ ਸੈਕਸ ਔਰ ਧੋਖਾ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਲਈ ਤਿਆਰ ਹੈ। 2010 'ਚ ਆਈ ਫਿਲਮ 'ਲਵ ਸੈਕਸ ਔਰ ਧੋਕਾ' 'ਚ ਇੰਟਰਨੈੱਟ ਦੇ ਦੌਰ 'ਚ ਨੌਜਵਾਨਾਂ ਦੀ ਪ੍ਰੇਮ ਕਹਾਣੀ ਨੂੰ ਦਿਖਾਇਆ ਗਿਆ ਸੀ।
ਹੁਣ 14 ਸਾਲ ਬਾਅਦ ਆਉਣ ਵਾਲੀ ਇਸ ਫਿਲਮ ਦੇ ਸੀਕਵਲ 'ਚ ਇਕ ਨਵੇਂ ਦੌਰ ਦੀ ਪ੍ਰੇਮ ਕਹਾਣੀ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ।
ਉਰਫੀ ਜਾਵੇਦ ਬਿਨਾਂ ਸ਼ੱਕ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਇੱਕ ਪ੍ਰੇਮ ਕਹਾਣੀ ਲਈ ਇੱਕ ਵਧੀਆ ਵਿਕਲਪ ਹੈ ਕਿਉਂਕਿ ਉਹ ਇੱਕ ਵੱਡੀ ਯੂਥ ਆਈਕਨ ਹੈ ਜੋ ਸੋਸ਼ਲ ਮੀਡੀਆ ਰਾਹੀਂ ਉਭਰ ਕੇ ਸਾਹਮਣੇ ਆਈ ਹੈ। ਉਰਫੀ ਜਾਵੇਦ ਨੇ ਆਪਣੀ ਵਿਲੱਖਣ ਫੈਸ਼ਨ ਸੈਂਸ ਕਾਰਨ ਸੋਸ਼ਲ ਮੀਡੀਆ 'ਤੇ ਪ੍ਰਸਿੱਧੀ ਹਾਸਲ ਕੀਤੀ ਹੈ। 'ਲਵ ਸੈਕਸ ਔਰ ਧੋਖਾ 2' ਵਿੱਚ ਇੱਕ ਨਵੀਂ ਕਿਸਮ ਦੀ ਪ੍ਰੇਮ ਕਹਾਣੀ ਸ਼ਾਨਦਾਰ ਮਨੋਰੰਜਨ ਦਾ ਵਾਅਦਾ ਕਰਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤੁਸ਼ਾਰ ਕਪੂਰ ਅਤੇ ਮੌਨੀ ਰਾਏ ਫਿਲਮ 'ਲਵ ਸੈਕਸ ਔਰ ਧੋਖਾ2' 'ਚ ਕੈਮਿਓ ਕਰ ਸਕਦੇ ਹਨ। ਬਾਲਾਜੀ ਟੈਲੀਫਿਲਮਜ਼ ਅਤੇ ਕਲਟ ਮੂਵੀਜ਼ ਦੁਆਰਾ ਨਿਰਮਿਤ ਅਤੇ ਦਿਬਾਕਰ ਬੈਨਰਜੀ ਦੁਆਰਾ ਨਿਰਦੇਸ਼ਤ, ਫਿਲਮ 'ਲਵ ਸੈਕਸ ਐਂਡ ਧੋਕਾ' 9 ਅਪ੍ਰੈਲ, 2024 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਨੇ ਪ੍ਰੋਡਿਊਸ ਕੀਤਾ ਹੈ।
ਹੋਰ ਪੜ੍ਹੋ: ਕਰਨ ਔਜਲਾ ਨੇ ਫੈਨਜ਼ ਨੂੰ ਦਿਖਾਇਆ ਦੁਬਈ ਦੀ ਰਾਤ ਦਾ ਖੂਬਸੂਰਤ ਨਜ਼ਾਰਾ, ਪੜ੍ਹੋ ਪੂਰੀ ਖ਼ਬਰ
ਦੱਸ ਦੇਈਏ ਕਿ ਦਿਬਾਕਰ ਬੈਨਰਜੀ ਅਤੇ ਏਕਤਾ ਕਪੂਰ ਨੇ 'ਬਿੱਗ ਬੌਸ 16' ਦੇ ਘਰ ਤੋਂ ਅਦਾਕਾਰਾ ਨਿਮਰਤ ਕੌਰ ਨੂੰ ਫਿਲਮ 'ਚ ਕਾਸਟ ਕੀਤਾ ਸੀ ਪਰ ਫਿਲਮ ਦੀ ਸਕ੍ਰਿਪਟ ਦੀ ਬੋਲਡ ਡਿਮਾਂਡ ਕਾਰਨ ਅਦਾਕਾਰਾ ਨੇ ਫਿਲਮ ਛੱਡ ਦਿੱਤੀ ਸੀ। ਅਦਾਕਾਰਾ ਨਿਮਰਤ ਕੌਰ ਫਿਲਮ ਦੀ ਅੱਧੀ ਤੋਂ ਵੱਧ ਸ਼ੂਟਿੰਗ ਪੂਰੀ ਕਰ ਚੁੱਕੀ ਹੈ।
-