Advertisment

Sam Bahadur: ਵਿੱਕੀ ਕੌਸ਼ਲ ਨੇ ਫ਼ਿਲਮ 'ਸੈਮ ਬਹਾਦੁਰ' ਦੀ ਸ਼ੂਟਿੰਗ ਕੀਤੀ ਪੂਰੀ, ਪੋਸਟ ਸ਼ੇਅਰ ਕਰ ਸਾਂਝਾ ਕੀਤਾ ਫਿਲਮ ਬਾਰੇ ਆਪਣਾ ਤਜ਼ਰਬਾ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਸੈਮ ਬਹਾਦੁਰ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਨੇ ਫ਼ਿਲਮ ਸੈੱਟ ਤੋਂ ਇੱਕ ਅਣਦੇਖੀ ਤਸਵੀਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਵੀ ਖੁਲਾਸਾ ਕੀਤਾ ਹੈ।

author-image
By Pushp Raj
New Update
Sam Bahadur: ਵਿੱਕੀ ਕੌਸ਼ਲ ਨੇ ਫ਼ਿਲਮ 'ਸੈਮ ਬਹਾਦੁਰ' ਦੀ ਸ਼ੂਟਿੰਗ ਕੀਤੀ ਪੂਰੀ, ਪੋਸਟ ਸ਼ੇਅਰ ਕਰ ਸਾਂਝਾ ਕੀਤਾ ਫਿਲਮ ਬਾਰੇ ਆਪਣਾ ਤਜ਼ਰਬਾ
Advertisment

Vicky Kaushal talk about film 'Sam Bahadur': ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਸੈਮ ਬਹਾਦੁਰ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਨੇ ਫ਼ਿਲਮ ਸੈੱਟ ਤੋਂ ਇੱਕ ਅਣਦੇਖੀ ਤਸਵੀਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ। 

Advertisment


ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਵਿੱਕੀ ਕੌਸ਼ਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਦਿੰਦੇ ਰਹਿੰਦੇ ਹਨ।

 ਹਾਲ ਹੀ ਵਿੱਚ ਅਦਾਕਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਆਪਣੀ ਇਸ ਪੋਸਟ ਦੇ ਵਿੱਚ ਵਿੱਕੀ ਨੇ ਆਪਣੀ ਨਵੀਂ ਫ਼ਿਲਮ 'ਸੈਮ ਬਹਾਦੁਰ' ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਫ਼ਿਲਮ ਦੀ ਰਿਲੀਜ਼ ਡੇਟ ਵੀ ਦੱਸੀ ਹੈ। 

Advertisment

ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਅਦਾਕਾਰ ਨੇ ਪੋਸਟ ਦੇ ਨਾਲ ਇੱਕ ਖ਼ਾਸ ਨੋਟ ਵੀ ਲਿਖਿਆ ਹੈ ਤੇ ਇਸ ਵਿੱਚ ਫ਼ਿਲਮ ਬਾਰੇ ਆਪਣਾ ਤਜ਼ਰਬਾ ਸ਼ਾਂਝਾ ਕੀਤਾ ਅਤੇ ਫ਼ਿਲਮ ਦਾ ਹਿੱਸਾ ਬਨਣ 'ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।


ਫ਼ਿਲਮ ਦਾ ਹਿੱਸਾ ਬਨਣ 'ਤੇ ਪ੍ਰਗਟਾਈ ਖੁਸ਼ੀ 

Advertisment

ਵਿੱਕੀ ਕੌਸ਼ਲ ਨੇ ਆਪਣੀ ਪੋਸਟ ਵਿੱਚ ਲਿਖਿਆ, " 'ਮੈਂ ਬਹੁਤ ਸ਼ੁਕਰਗੁਜ਼ਾਰ ਹਾਂ...ਇੱਕ ਸੱਚੇ ਲੀਡਰ ਦੇ ਜੀਵਨ ਨੂੰ ਪਰਦੇ 'ਤੇ ਲਿਆਉਣ ਦੀ ਪ੍ਰਕਿਰਿਆ ਦਾ ਹਿੱਸਾ ਬਨਣ ਲਈ, ਇੱਕ ਅਜਿਹੀ ਟੀਮ ਦਾ ਹਿੱਸਾ ਬਨਣ ਲਈ, ਜਿਸ ਨੇ ਫ਼ਿਲਮ ਲਈ ਆਪਣਾ ਸਭ ਕੁਝ ਦਿੱਤਾ। ਮੈਨੂੰ ਬਹੁਤ ਕੁਝ ਜਿਉਣ ਤੇ ਸਿੱਖਣ ਨੂੰ ਮਿਲਿਆ… ਤੁਹਾਡੇ ਸਾਰਿਆਂ ਸਾਹਮਣੇ ਇਨ੍ਹਾਂ ਕੁਝ ਲਿਆਉਣ ਲਈ ਅਸੀਂ ਤਿਆਰ ਹਾਂ ।'

ਫ਼ਿਲਮ 'ਸੈਮ ਬਹਾਦੁਰ' ਇਸ ਦਿਨ ਹੋਵੇਗੀ ਰਿਲੀਜ਼ 

ਸੈਮ ਬਹਾਦੁਰ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਵਿੱਕੀ ਨੇ ਅੱਗੇ ਲਿਖਿਆ, 'ਮੇਘਨਾ, ਰੌਨੀ, ਮੇਰੇ ਸ਼ਾਨਦਾਰ ਸਹਿ-ਕਲਾਕਾਰ, ਸ਼ਾਨਦਾਰ ਟੀਮ... ਮਾਨੇਕਸ਼ਾ ਦੇ ਪਰਿਵਾਰ ਨੂੰ , ਭਾਰਤੀ ਫੌਜ ਅਤੇ ਐਫਐਮ ਸੈਮ ਐਚ.ਐਫ.ਜੇ. ਮਾਨੇਕਸ਼ਾ, ਖੁਦ ਨੂੰ... ਧੰਨਵਾਦ! ❤️ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। 1 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ।

Advertisment


ਹੋਰ ਪੜ੍ਹੋ: Lawrence Bishnoi On Salman Khan: ਸਲਮਾਨ ਖ਼ਾਨ ਨੂੰ ਮਿਲੀ ਧਮਕੀ, ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ 'ਬਿਸ਼ਨੋਈ ਸਮਾਜ ਤੋਂ ਮੁਆਫੀ ਮੰਗਣ ਸਲਮਾਨ ਨਹੀਂ ਤਾਂ...'

ਫ਼ਿਲਮ ਦੀ ਸਟਾਰ ਕਾਸਟ

Advertisment

ਫੀਲਡ ਮਾਰਸ਼ਲ ਦੀ ਬਾਇਓਪਿਕ 'ਚ ਵਿੱਕੀ ਕੌਸ਼ਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਸੈਮ ਮਾਨੇਕਸ਼ਾ ਦੇ ਜੀਵਨ ਦੀਆਂ ਅਣਸੁਣੀਆਂ ਕਹਾਣੀਆਂ ਦੇਖਣ ਨੂੰ ਮਿਲਣਗੀਆਂ। ਵਿੱਕੀ ਦੇ ਨਾਲ ਦੰਗਲ ਅਭਿਨੇਤਰੀ ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਵੀ ਫ਼ਿਲਮ ਦਾ ਹਿੱਸਾ ਹਨ।

ਵਿੱਕੀ ਕੌਸ਼ਲ ਦੇ ਵਰਕ ਫਰੰਟ ਦ ਗੱਲ ਕਰੀਏ ਤਾਂ ਸੈਮ ਬਹਾਦੁਰ ਤੋਂ ਇਲਾਵਾ, ਉਨ੍ਹਾਂ ਕੋਲ ਮਿਸਟਰ ਲੇ ਲੇ ਅਤੇ ਲਕਸ਼ਮਣ ਉਟੇਕਰ ​​ਦੀ ਇੱਕ ਅਨਟਾਈਟਲ ਫ਼ਿਲਮ ਵੀ ਹੈ, ਜਿਸ ਵਿੱਚ ਸਾਰਾ ਅਲੀ ਖ਼ਾਨ ਉਨ੍ਹਾਂ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਵਿੱਕੀ ਨੂੰ ਆਖਰੀ ਵਾਰ OTT 'ਤੇ ਰਿਲੀਜ਼ ਹੋਈ ਫ਼ਿਲਮ ਗੋਵਿੰਦਾ ਮੇਰਾ ਨਾਮ ਵਿੱਚ ਦੇਖਿਆ ਗਿਆ ਸੀ।


Advertisment

Stay updated with the latest news headlines.

Follow us:
Advertisment
Advertisment
Latest Stories
Advertisment