ਸਿੱਖ ਰੈਜੀਮੈਂਟ ਦੀ ਛੇਵੀਂ ਬਟਾਲੀਅਨ ਦੇ ਸਰਵ ਧਰਮ ਅਸਥਾਨ ‘ਤੇ ਪਹੁੰਚੇ ਵਿੱਕੀ ਕੌਸ਼ਲ, ਕਿਰਪਾਨ ਦੇ ਕੇ ਕੀਤਾ ਸਨਮਾਨਿਤ

ਵਿੱਕੀ ਕੌਸ਼ਲ ਆਪਣੀ ਫ਼ਿਲਮ ‘ਸੈਮ ਬਹਾਦਰ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ ‘ਤੇ ਅਧਾਰਿਤ ਹੈ । ਫ਼ਿਲਮ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

Written by  Shaminder   |  November 08th 2023 09:49 AM  |  Updated: November 08th 2023 09:49 AM

ਸਿੱਖ ਰੈਜੀਮੈਂਟ ਦੀ ਛੇਵੀਂ ਬਟਾਲੀਅਨ ਦੇ ਸਰਵ ਧਰਮ ਅਸਥਾਨ ‘ਤੇ ਪਹੁੰਚੇ ਵਿੱਕੀ ਕੌਸ਼ਲ, ਕਿਰਪਾਨ ਦੇ ਕੇ ਕੀਤਾ ਸਨਮਾਨਿਤ

ਵਿੱਕੀ ਕੌਸ਼ਲ ਆਪਣੀ ਫ਼ਿਲਮ ‘ਸੈਮ ਬਹਾਦਰ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ ‘ਤੇ ਅਧਾਰਿਤ ਹੈ । ਫ਼ਿਲਮ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਸਰਵ ਧਰਮ ਅਸਥਾਨ ‘ਚ  ਨਤਮਸਤਕ ਹੋਏ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿੱਕੀ ਕੌਸ਼ਲ ਸਿੱਖ ਰੈਜੀਮੈਂਟ ਦੀ ਛੇਵੀਂ ਬਟਾਲੀਅਨ ਦੇ ਸਰਵ ਧਰਮ ਅਸਥਾਨ ‘ਚ ਮੱਥਾ ਟੇਕਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਫੌਜ ਦੇ ਅਫਸਰ ਕਿਰਪਾਨ ਦੇ ਕੇ ਸਨਮਾਨਿਤ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਛੇਵੀਂ ਸਿੱਖ ਰੈਜੀਮੈਂਟ ਦੇ ਅਧਿਕਾਰੀ ਵੀ ਇਸ ਦੌਰਾਨ ਮੌਜੂਦ ਰਹੇ । ਵਿੱਕੀ ਕੌਸ਼ਲ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਚ ਵੀ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਵਿੱਕੀ ਕੌਸ਼ਲ ਨੇ ਲਿਖਿਆ ‘ਅੱਜ ਸਿੱਖ ਰੈਜੀਮੈਂਟ ਦੀ ਛੇਵੀਂ ਬਟਾਲੀਅਨ ਦੇ ਸਰਵ ਧਰਮ ਸਥਲ ‘ਤੇ ਜਾਣ ਦਾ ਮੌਕਾ ਮਿਲਿਆ । ਰੱਬ ਮਿਹਰ ਬਖਸ਼ੇ’। 

ਵਿੱਕੀ ਕੌਸ਼ਲ ਦੀ ਨਿੱਜੀ ਜ਼ਿੰਦਗੀ 

ਵਿੱਕੀ ਕੌਸ਼ਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਕੈਟਰੀਨਾ ਕੈਫ ਦੇ ਨਾਲ ਵਿਆਹ ਕਰਵਾਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਵਿੱਕੀ ਕੌਸ਼ਲ ਦਾ ਸਬੰਧ ਪੰਜਾਬ ਨਾਲ ਵੀ ਹੈ । ਕਿਉਂਕਿ ਉਨ੍ਹਾਂ ਦੇ ਪਿਤਾ ਸ਼ਾਮ ਕੌਸ਼ਲ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਜੰਮਪਲ ਹਨ ।

ਇਹੀ ਕਾਰਨ ਹੈ ਕਿ ਵਿੱਕੀ ਕੌਸ਼ਲ ਵੀ ਪੰਜਾਬੀ ਰੰਗ ‘ਚ ਰੰਗੇ ਨਜ਼ਰ ਆਉਂਦੇ ਹਨ । ਉਹ ਅਕਸਰ ਪੰਜਾਬੀ ਗੀਤਾਂ ‘ਤੇ ਡਾਂਸ ਕਰਦੇ ਹੋਏ ਦਿਖਾਈ ਦਿੰਦੇ ਹਨ । ਵਿੱਕੀ ਕੌਸ਼ਲ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਗਈ ਹੈ । 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network