ਜਦੋਂ ਸਲਮਾਨ ਖਾਨ ਸਾਬਕਾ ਪ੍ਰੇਮਿਕਾ ਦਾ ਨਾਂ ਸੁਣ ਕੇ ਹੋ ਗਿਆ ਸੁੰਨ, ਵੀਡੀਓ ਵਾਇਰਲ
ਜਦੋਂ ਸਲਮਾਨ ਖਾਨ ਸਾਬਕਾ ਪ੍ਰੇਮਿਕਾ ਦਾ ਨਾਂ ਸੁਣ ਕੇ ਹੋ ਗਿਆ ਸੁੰਨ, ਵੀਡੀਓ ਵਾਇਰਲ
ਜਦੋਂ ਬਾਲੀਵੁੱਡ ਸਿਤਾਰਿਆਂ ਦੀਆਂ ਪ੍ਰੇਮ ਕਹਾਣੀਆਂ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਲਮਾਨ ਖਾਨ (Salman Khan) ਤੇ ਐਸ਼ਵਰਿਆ ਰਾਏ ਬੱਚਨ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ । ਸਲਮਾਨ ਦਾ ਸਮੇਂ ਸਮੇਂ ਤੇ ਕਈ ਅਭਿਨੇਤਰੀਆਂ ਨਾਲ ਨਾਂ ਜੁੜਦਾ ਰਿਹਾ ਹੈ । ਪਰ ਐਸ਼ਵਰਿਆ ਰਾਏ ਬੱਚਨ ਦਾ ਜ਼ਿਕਰ ਆਉਂਦੇ ਹੀ ਸਭ ਨੂੰ ਸਲਮਾਨ ਖਾਨ ਦੀ ਯਾਦ ਆ ਜਾਂਦੀ ਹੈ । ਦੋਹਾਂ ਦਾ ਰਿਸ਼ਤਾ ਤਕਰੀਬਨ ਦੋ ਸਾਲ ਚੱਲਿਆ ਸੀ । ਪਰ ਸਲਮਾਨ ਦੇ ਮਾੜੇ ਵਰਤਾਉ ਕਰਕੇ ਇਹ ਰਿਸ਼ਤਾ ਟੁੱਟ ਗਿਆ ਸੀ । ਪਰ ਅੱਜ ਵੀ ਜਦੋਂ ਸਲਮਾਨ ਖਾਨ ਕੋਲ ਐਸ਼ਵਰਿਆ ਰਾਏ ਬੱਚਨ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਬੇਚੈਨ ਹੋ ਜਾਂਦੇ ਹਨ ।
/ptc-punjabi/media/media_files/aoRtdNMT0RnzryODQdrb.jpg)
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਜਿਸ ਫ਼ਿਲਮ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਸੀ ਇੰਤਜ਼ਾਰ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼
ਅਜਿਹੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੱਤਰਕਾਰ ਸਲਮਾਨ ਨੂੰ ਐਸ਼ਵਰਿਆ ਨਾਲ ਜੁੜਿਆ ਇੱਕ ਸਵਾਲ ਪੁੱਛਦੇ ਹਨ ਤਾਂ ਸਲਮਾਨ ਖਾਨ ਸੁੰਨ ਹੋ ਕੇ ਰਹਿ ਜਾਂਦੇ ਹਨ । ਇਸ ਦੌਰਾਨ ਅਨੁਪਮ ਖੇਰ ਸਥਿਤੀ ਨੂੰ ਸੰਭਾਲਦੇ ਹਨ ਤੇ ਉਹ ਪੱਤਰਕਾਰ ਨੂੰ ਜੁਆਬ ਦੇ ਕੇ ਚੁੱਪ ਕਰਵਾ ਦਿੰਦੇ ਹਨ । ਇਸ ਸਵਾਲ ਦਾ ਸਲਮਾਨ ਵੀ ਜੁਆਬ ਦਿੰਦੇ ਹਨ ਪਰ ਟਾਲ ਮਟੋਲ ਵਾਲਾ ਜਵਾਬ ਦਿੰਦੇ ਹਨ ਅਤੇ ਇਹ ਸਭ ਸੁਣ ਕੇ ਸ਼ਾਇਦ ਉਨ੍ਹਾਂ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੀ ਯਾਦ ਆ ਗਈ ਅਤੇ ਉਹ ਚੁੱਪ ਹੋ ਗਏ ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ
ਸਲਮਾਨ ਖ਼ਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਹਰ ਕੋਈ ਵੀਡੀਓ ਨੂੰ ਲੈ ਕੇ ਆਪਣਾ ਆਪਣਾ ਪੱਖ ਰੱਖ ਰਿਹਾ ਹੈ । ਸੋ ਸਲਮਾਨ ਦੀ ਇਸ ਵੀਡੀਓ ਨੂੰ ਲੈ ਕੇ ਕਿਸੇ ਦੀ ਕਿਵੇਂ ਦੀ ਹੀ ਪ੍ਰਤੀਕਿਰਿਆ ਹੋਵੇ …ਪਰ ਏਨਾਂ ਜ਼ਰੂਰ ਏ ਕਿ ਪਿਆਰ ਆਪਣਾ ਅਸਰ ਜਰੂਰ ਦਿਖਾਉਂਦਾ ਹੈ ।
ਸਲਮਾਨ ਖ਼ਾਨ ਦਾ ਵਰਕ ਫ੍ਰੰਟ
ਸਲਮਾਨ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਬਾਡੀਗਾਰਡ, ਬਜਰੰਗੀ ਭਾਈਜਾਨ, ਮੈਂਨੇ ਪਿਆਰ ਕੀਆ, ਬਾਗੀ, ਹਮ ਆਪਕੇ ਹੈਂ ਕੌਣ ਸਣੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ।
https://www.instagram.com/reel/C4gc9LoNHyD/?utm_source=ig_web_copy_link&igsh=MzRlODBiNWFlZA==
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
