ਗਿੱਪੀ ਗਰੇਵਾਲ ਦੀ ਜਿਸ  ਫ਼ਿਲਮ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਸੀ ਇੰਤਜ਼ਾਰ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼

Written by  Shaminder   |  April 02nd 2024 02:30 PM  |  Updated: April 02nd 2024 02:30 PM

ਗਿੱਪੀ ਗਰੇਵਾਲ ਦੀ ਜਿਸ  ਫ਼ਿਲਮ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਸੀ ਇੰਤਜ਼ਾਰ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼

  ਗਿੱਪੀ ਗਰੇਵਾਲ (Gippy Grewal) ਇੱਕ ਤੋਂ ਬਾਅਦ ਇੱਕ ਫਿਲਮਾਂ ਲੈ ਕੇ ਆ ਰਹੇ ਹਨ । ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫਿਲਮ ਦਾ ਪੋਸਟਰ ਜਾਰੀ ਕਰਨ ਤੋਂ ਬਾਅਦ ਉਹਨਾਂ ਨੇ ਨਵੀਂ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' (Ardaas Sarbat de Bhale di) ਦਾ ਪੋਸਟਰ ਸਾਂਝਾ ਕੀਤਾ  ਹੈ । ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ, ਅਤੇ ਗਿੱਪੀ ਗਰੇਵਾਲ ਸਮੇਤ ਪੰਜਾਬੀ ਇੰਡਸਟਰੀ ਦੇ ਵੱਡੇ ਸਿਤਾਰੇ ਨਜ਼ਰ ਆਉਣਗੇ । ਇਸ ਫਿਲਮ ਵਿੱਚ ਜਿਸ ਤਰ੍ਹਾਂ ਦੇ ਕਲਾਕਾਰ ਲਏ ਗਏ ਨੇ ਉਸ ਤੋਂ ਸਾਫ ਹੋ ਜਾਂਦਾ ਏ ਕਿ ਹੋਰ ਫਿਲਮਾਂ ਵਾਂਗ ਇਸ ਫਿਲਮ ਵਿੱਚ ਵੀ ਪਰਿਵਾਰਕ ਡਰਾਮਾ ਦੇਖਣ ਨੂੰ ਮਿਲੇਗਾ । ਗਿੱਪੀ ਵੱਲੋਂ ਸ਼ੇਅਰ  ਕੀਤੇ ਪੋਸਟਰ ਵਿੱਚ ਇੱਕ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਹੈ ਤੇ ਇਹ ਪੋਸਟਰ ਆਪਣੇ ਆਪ ਵਿੱਚ ਬਹੁਤ ਹੀ ਸ਼ਾਨਦਾਰ ਹੈ । ਪੋਸਟਰ ਵਿੱਚ   ਦੱਸਿਆ ਗਿਆ ਹੈ ਕਿ ‘ਅਰਦਾਸ ਸਰਬੱਤ ਦੇ ਭਲੇ ਦੀ’ ਫਿਲਮ 13 ਸਤੰਬਰ, 2024 ਨੂੰ ਵੱਡੇ ਪਰਦੇ 'ਤੇ  ਰਿਲੀਜ਼ ਹੋਵੇਗੀ ।

Gippy Grewal New Movie.jpg

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਗਾਇਕਾ ਨੂੰ ਵਧਾਈ

ਖਾਸ ਗੱਲ ਇਹ ਹੈ ਕਿ ਫਿਲਮ ਦਾ ਨਿਰਦੇਸ਼ਨ ਤੇ ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ ਅਤੇ ਉਹਨਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਨੇ ਕੁਝ ਹੋਰ ਨਿਰਮਾਤਾਵਾਂ ਨਾਲ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ  ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫਿਲਮ ਵੀ ਅਰਦਾਸ ਫਿਲਮ ਦਾ ਸੀਕਵਲ ਹੈ ।

Ardas sarbat de Bhale di.jpg

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਰਦਾਸ, ਅਰਦਾਸ ਕਰਾਂ ਅਤੇ ਹੁਣ ‘ਅਰਦਾਸ ਸਰਬੱਤ ਦੇ ਭਲੇ ਦੀ’ ਲੈ ਕੇ ਆ ਰਹੇ ਹਨ । ਇਸ ਫ਼ਿਲਮ ਦੇ ਸਾਰੇ ਹੀ ਭਾਗਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਫ਼ਿਲਮਾਂ ਬਣਾ ਚੁੱਕੇ ਹਨ । ਜਿਸ ‘ਚ ਕੈਰੀ ਆਨ ਜੱਟਾ, ਮਾਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਫ਼ਿਲਮਾਂ ਨੇ ਬਾਕਸ ਆਫ਼ਿਸ ‘ਤੇ ਵੀ ਵਧੀਆ ਬਿਜਨੇਸ ਕੀਤਾ ਸੀ ।ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ਕਰ ਚੁੱਕੇ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network