ਬਾਲੀਵੁੱਡ ਸਿੰਗਰ ਅਕੀਰਾ ਨੱਚ ਰਹੀ ਹੈ ਬੂਫਰਾਂ ਦੀ 'ਧਮਕ' 'ਤੇ , ਦੇਖੋ ਵੀਡੀਓ

written by Aaseen Khan | January 10, 2019

ਬਾਲੀਵੁੱਡ ਸਿੰਗਰ ਅਕੀਰਾ ਨੱਚ ਰਹੀ ਹੈ ਬੂਫਰਾਂ ਦੀ 'ਧਮਕ' 'ਤੇ , ਦੇਖੋ ਵੀਡੀਓ : ਬਾਲੀਵੁੱਡ ਸਿੰਗਰ ਅਕੀਰਾ ਆਪਣੇ ਪਹਿਲੇ ਪੰਜਾਬੀ ਗਾਣੇ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਸ਼ਾਮਿਲ ਹੋ ਚੁੱਕੇ ਹਨ। ਅਕੀਰਾ ਦੇ ਨਵੇਂ ਗਾਣੇ ਦਾ ਨਾਮ ਹੈ 'ਧਮਕ' ਜੋ ਕਿ ਬੀਟ ਸਾਂਗ ਹੈ। ਅਕੀਰਾ ਦਾ ਇਹ ਗਾਣਾ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰਦਾ ਹੈ। ਗਾਣੇ ਦਾ ਸ਼ਾਨਦਾਰ ਮਿਊਜ਼ਿਕ ਮਿਸਟਰ ਵਾਓ ਵੱਲੋਂ ਦਿੱਤਾ ਗਿਆ ਹੈ। ਗਾਣੇ ਦੇ ਬੋਲ ਜੱਗੀ ਜੋਗੇਵਾਲ ਨੇ ਲਿਖੇ ਹਨ। ਗਾਣੇ ਦੇ ਵੀਡੀਓ 'ਚ ਅਕੀਰਾ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗਾਣੇ ਦੀ ਵੀਡੀਓ ਦਾ ਡਾਇਰੈਕਸ਼ਨ ਅਮਰਿੰਦਰ ਗੋਰੀਆ ਵੱਲੋਂ ਕੀਤਾ ਗਿਆ ਹੈ। ਧਮਕ ਗਾਣੇ ਨੂੰ ਟੀ ਸੀਰੀਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ : ਦਿਲਪ੍ਰੀਤ ਢਿੱਲੋਂ , ਕਰਨ ਔਜਲਾ ਤੇ ਸ਼੍ਰੀ ਬਰਾੜ ਦੀ ਤਿੱਕੜੀ ਕਰ ਗਈ ਕਮਾਲ ,ਦੇਖੋ ਵੀਡੀਓ

https://www.youtube.com/watch?v=hhIBRKcMY8w&feature=youtu.be
ਅਕੀਰਾ ਦਾ ਇਸ ਤੋਂ ਪਹਿਲਾਂ ਮਸ਼ਹੂਰ ਸਿੰਗਰ ਮੀਕਾ ਨਾਲ ਆਇਆ ਗਾਣਾ 'ਸਕੀਆਂ' ਜਿਸ ਨੇ ਕਾਫੀ ਸਫਲਤਾ ਹਾਸਿਲ ਕੀਤੀ ਹੈ। ਸਕੀਆਂ ਗਾਣੇ ਨੂੰ ਯੂਟਿਊਬ 'ਤੇ 10 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਅਕੀਰਾ ਕਈ ਬਾਲੀਵੁੱਡ ਫ਼ਿਲਮਾਂ 'ਚ ਗਾਣੇ ਗਾ ਚੁੱਕੇ ਹਨ। ਬਾਲੀਵੁੱਡ ਫਿਲਮ ਹਾਊਸ ਫੁੱਲ 3 'ਚ ਵੀ ਅਕੀਰਾ ਦਾ ਗਾਣਾ ਹੈ ਜਿਸ ਦਾ ਨਾਮ ਹੈ 'ਮਾਲਾਮਾਲ' । ਅਕੀਰਾ ਦੇ ਅੱਗੇ ਵੀ ਕਈ ਵੱਡੇ ਪ੍ਰੋਜੇਕਟਜ਼ ਆ ਰਹੇ ਹਨ। ਬਾਲੀਵੁੱਡ ਗਾਇਕਾ ਅਕੀਰਾ ਦੇ ਇਸ ਪਹਿਲੇ ਪੰਜਾਬੀ ਗਾਣੇ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

You may also like