ਬਾਲੀਵੁੱਡ ਸਿਤਾਰਿਆਂ ਨੇ ਮਨਾਇਆ ਗੁੜੀ ਪੜਵਾ ਦਾ ਤਿਉਹਾਰ, ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  April 02nd 2022 04:58 PM  |  Updated: April 02nd 2022 04:58 PM

ਬਾਲੀਵੁੱਡ ਸਿਤਾਰਿਆਂ ਨੇ ਮਨਾਇਆ ਗੁੜੀ ਪੜਵਾ ਦਾ ਤਿਉਹਾਰ, ਤਸਵੀਰਾਂ ਕੀਤੀਆਂ ਸਾਂਝੀਆਂ

ਅੱਜ ਗੁੜੀ ਪੜਵਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਬਾਲੀਵੁੱਡ ਸਿਤਾਰਿਆਂ ਨੇ ਵੀ ਆਪੋ ਆਪਣੇ ਅੰਦਾਜ਼ ‘ਚ ਇਸ ਤਿਉਹਾਰ ਨੂੰ ਮਨਾਇਆ । ਅਦਾਕਾਰਾ ਸੋਨਾਲੀ ਬੇਂਦਰੇ ਨੇ ਆਪਣੇ ਹੀ ਅੰਦਾਜ਼ ‘ਚ ਇਸ ਤਿਉਹਾਰ ਦਾ ਜਸ਼ਨ ਮਨਾਉਂਦੀ ਦਿਖਾਈ ਦਿੱਤੀ । ਅਦਾਕਾਰਾ ਇਸ ਮੌਕੇ ਗੂੜ੍ਹੀ ਗੁਲਾਬੀ ਰੰਗ ਦੀ ਸਾੜ੍ਹੀ ‘ਚ ਨਜ਼ਰ ਆਈ ਅਤੇ ਸਭ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ । ਇਸ ਤੋਂ ਇਲਾਵਾ ਸ਼ਰਧਾ ਕਪੂਰ (shraddha kapoor)ਇਸ ਮੌਕੇ ਮਰਾਠੀ ਅੰਦਾਜ਼ ‘ਚ ਨਜ਼ਰ ਆਈ ।

shraddha kapoor image From instagram

ਹੋਰ ਪੜ੍ਹੋ : ਸ਼ਰਧਾ ਕਪੂਰ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਸ਼ਰਧਾ ਨੂੰ ਸੁਨਾਉਣ ਲੱਗੇ ਖਰੀਆਂ ਖੋਟੀਆਂ

ਇਸ ਮੌਕੇ ਉਹ ਪੀਲੇ ਰੰਗ ਦੀ ਸਾੜ੍ਹੀ ‘ਚ ਨਜ਼ਰ ਆਈ ਅਤੇ ਸਭ ਨੂੰ ਮਰਾਠੀ ਭਾਸ਼ਾ ‘ਚ ਇੱਕ ਸੁਨੇਹਾ ਲਿਖ ਕੇ ਵਧਾਈ ਵੀ ਦਿੱਤੀ । ਇਸ ਮੌਕੇ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਤਿਉਹਾਰ ਨੂੰ ਹਰ ਸਾਲ ਨਵੇਂ ਸਾਲ ਦੇ ਤੌਰ ਤੇ ਮਨਾਇਆ ਜਾਂਦਾ ਹੈ । ਇਸ ਤਿਉਹਾਰ ਨੂੰ ਮਹਾਰਾਸ਼ਟਰ ‘ਚ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ।

ਸ਼ਰਧਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਰਧਾ ਕਪੂਰ ਜਲਦ ਹੀ ਲਵ ਰੰਜਨ ਦੀ ਫਿਲਮ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਰਣਬੀਰ ਕਪੂਰ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਸ ਕੋਲ ਪੰਕਜ ਪਰਾਸ਼ਰ ਦੀ 'ਚਾਲਬਾਜ਼ ਇਨ ਲੰਡਨ' ਅਤੇ ਵਿਸ਼ਾਲ ਫੁਰੀਆ ਦੀ 'ਨਾਗਿਨ' ਵੀ ਹੈ। ਇਸ ਤੋਂ ਇਲਾਵਾ ਅੰਕਿਤਾ ਲੋਖੰਡੇ ਨੇ ਵੀ ਇਸ ਤਿਉਹਾਰ ਨੰੂੰ ਬੜੀ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ । ਵਿਆਹ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਗੁੜੀ ਪੜਵਾ ਸੀ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network