ਫਿਲਮ ਆਲੋਚਕ ਰਾਸ਼ਿਦ ਇਰਾਨੀ ਦਾ ਦਿਹਾਂਤ, ਕਰਣ ਜੌਹਰ ਸਮੇਤ ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

written by Rupinder Kaler | August 03, 2021

ਫਿਲਮ ਆਲੋਚਕ ਰਾਸ਼ਿਦ ਇਰਾਨੀ ਦਾ ਦੇਹਾਂਤ ਹੋ ਗਿਆ ਹੈ। ਖ਼ਬਰਾਂ ਮੁਤਾਬਿਕ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਘਰ ਤੋਂ ਮਿਲੀ ਸੀ । ਰਾਸ਼ਿਦ ਇਰਾਨੀ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ । ਉਹਨਾਂ ਦੀ ਮੌਤ ਦੀ ਖ਼ਬਰ ਰਾਸ਼ਿਦ ਇਰਾਨੀ ਦੇ ਕਰੀਬੀ ਦੋਸਤ ਰਫੀਕ ਇਲਿਆਸ ਨੇ ਦਿੱਤੀ । ਉਨ੍ਹਾਂ ਨੇ ਦੱਸਿਆ ਹੈ ਕਿ ਰਾਸ਼ਿਦ ਇਰਾਨੀ ਦੀ ਮੌਤ 30 ਜੁਲਾਈ ਹੋ ਗਈ ਸੀ, ਪਰ ਉਨ੍ਹਾਂ ਦੀ ਮੌਤ ਦਾ ਪਤਾ ਸੋਮਵਾਰ, 2 ਅਗਸਤ ਨੂੰ ਲੱਗਾ।

ਹੋਰ ਪੜ੍ਹੋ :

‘ਬਚਪਨ ਕਾ ਪਿਆਰ’ ਵਾਲਾ ਸਹਿਦੇਵ ਬਾਦਸ਼ਾਹ ਨਾਲ ਲੈ ਕੇ ਆ ਰਿਹਾ ਹੈ ਗਾਣਾ …!

ਰਫੀਕ ਮੁਤਾਬਿਕ ਸ਼ੁੱਕਰਵਾਰ ਤੋਂ ਰਾਸ਼ਿਦ ਇਰਾਨੀ ਨੂੰ ਪ੍ਰੈਸ ਕਲੱਬ ਜਾਂ ਉਸ ਜਗ੍ਹਾ 'ਤੇ ਨਹੀਂ ਵੇਖਿਆ ਗਿਆ ਜਿੱਥੇ ਉਹ ਆਮ ਤੌਰ 'ਤੇ ਨਾਸ਼ਤਾ ਕਰਦੇ ਸੀ। ਉਹਨਾਂ ਨੇ ਸੋਚਿਆ ਕਿ ਉਹ ਸ਼ਹਿਰ ਤੋਂ ਬਾਹਰ ਹੈ, ਇਸ ਲਈ ਅਸੀਂ ਉਨ੍ਹਾਂ ਦੀ ਉਡੀਕ ਕੀਤੀ ਅਤੇ ਸੋਚਿਆ ਕਿ ਉਹ ਐਤਵਾਰ ਰਾਤ ਨੂੰ ਵਾਪਸ ਆ ਜਾਣਗੇ ।

ਪਰ ਜਦੋਂ ਉਹ ਨਹੀਂ ਆਏ ਤਾਂ ਉਹਨਾਂ ਦੇ ਘਰ ਜਾ ਕੇ ਦੇਖਿਆ ਤਾਂ ਘਰ ਦਾ ਦਰਵਾਜਾ ਬੰਦ ਸੀ । ਜਿਸ ਤੋਂ ਬਾਅਦ ਅਸੀਂ ਪੁਲਿਸ ਨੂੰ ਬੁਲਾਇਆ ਅਤੇ ਦਰਵਾਜ਼ਾ ਤੋੜ ਦਿੱਤਾ। ਅੰਦਰ ਜਾ ਕੇ ਅਸੀਂ ਦੇਖਿਆ ਤਾਂ ਉਹਨਾਂ ਦੀ ਲਾਸ਼ ਬਾਥਰੂਮ ਵਿੱਚ ਸੀ । ਰਾਸ਼ਿਦ ਇਰਾਨੀ ਦੇ ਦਿਹਾਂਤ ’ਤੇ ਕਰਣ ਜੌਹਰ ਸਮੇਤ ਬਾਲੀਵੁੱਡ ਦੇ ਹੋਰ ਕਈ ਸਿਤਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

0 Comments
0

You may also like