ਬਾਲੀਵੁੱਡ ਦੇ ਸਿਤਾਰਿਆਂ ਨੇ ਸਿਧਾਰਥ ਸ਼ੁਕਲਾ ਦੇ ਦਿਹਾਂਤ ’ਤੇ ਜਤਾਇਆ ਦੁੱਖ

written by Rupinder Kaler | September 02, 2021

ਸਿਧਾਰਥ ਸ਼ੁਕਲਾ (Siddharth Shukla ) ਦੀ ਮੌਤ ਦੀ ਖ਼ਬਰ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ । ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਹਰ ਕੋਈ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ । ਅਜੇ ਦੇਵਗਨ ਨੇ ਟਵੀਟ ਕਰਕੇ ਕਿਹਾ ਹੈ ‘ਜ਼ਿੰਦਗੀ ਅਤੇ ਮੌਤ ਦੋਵੇਂ ਹੀ ਹੈਰਾਨ ਕਰਨ ਵਾਲੇ ਹਨ। ਪਰ ਜਦੋਂ ਕੋਈ ਸਿਧਾਰਥ ਸ਼ੁਕਲਾ ਜਿਹਾ ਨੌਜਵਾਨ ਅਚਾਨਕ ਅਕਾਲ ਚਲਾਣਾ ਕਰ ਜਾਂਦਾ ਹੈ, ਤਾਂ ਬਹੁਤ ਦੁਖ ਹੁੰਦਾ ਹੈ। ਉਸਦੇ ਪਰਿਵਾਰ ਨਾਲ ਹਮਦਰਦੀ’।

ਹੋਰ ਪੜ੍ਹੋ :

ਜਲ੍ਹਿਆਂ ਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਰਣਜੀਤ ਬਾਵਾ ਤੇ ਬਿਨੂੰ ਢਿੱਲੋਂ ਨੇ ਜਤਾਇਆ ਇਤਰਾਜ਼

ਸਲਮਾਨ ਖਾਨ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ‘ਬਹੁਤ ਜਲਦੀ ਚਲਾ ਗਿਆ ਸਿਧਾਰਥ (Siddharth Shukla ) । ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਪਰਿਵਾਰ ਨਾਲ ਹਮਦਰਦੀ’ । ਅਕਸ਼ੇ ਕੁਮਾਰ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ‘ਸਿਧਾਰਥ ਸ਼ੁਕਲਾ (Siddharth Shukla ) ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਮੈਂ ਉਸ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦਾ ਸੀ ਪਰ ਅਜਿਹੀ ਪ੍ਰਤਿਭਾਸ਼ਾਲੀ ਜ਼ਿੰਦਗੀ ਇੰਨੀ ਜਲਦੀ ਚਲੀ ਗਈ ਇਹ ਜਾਣ ਕੇ ਦਿਲ ਦੁਖਦਾਈ ਹੈ’ ।


ਸੋਨੂੰ ਸੂਦ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ‘ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਉਹ ਨਹੀਂ ਰਹੇ, ਮੇਰੀ ਉਸਦੇ ਪਰਿਵਾਰ ਨਾਲ ਦਿਲੀ ਹਮਦਰਦੀ ਹੈ । ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ’। ਕਪਿਲ ਸ਼ਰਮਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ‘ਹੇ ਪ੍ਰਮਾਤਮਾ, ਇਹ ਸੱਚਮੁੱਚ ਹੈਰਾਨ ਕਰਨ ਵਾਲਾ ਅਤੇ ਦਿਲ ਦਹਿਲਾ ਦੇਣ ਵਾਲਾ ਹੈ, ਪਰਿਵਾਰ ਪ੍ਰਤੀ ਮੇਰੀ ਹਮਦਰਦੀ। ਵਿਛੜੀ ਰੂਹ ਲਈ ਅਰਦਾਸ ਕਰਦਾ ਹਾਂ’। ਇਸੇ ਤਰ੍ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਰਵਿੰਦਰ ਗਰੇਵਾਲ, ਸਰਗੁਣ ਮਹਿਤਾ, ਮੈਂਡੀ ਤੱਖਰ ਅਤੇ ਹੋਰ ਪੰਜਾਬੀ ਸਿਤਾਰਿਆਂ ਨੇ ਵੀ ਦੁੱਖ ਜ਼ਾਹਰ ਕੀਤਾ ।

0 Comments
0

You may also like