ਬੋਨੀ ਕਪੂਰ ਵੀ ਅਦਾਕਾਰੀ ਦੇ ਖੇਤਰ ‘ਚ ਕਰਨਗੇ ਡੈਬਿਊ

written by Shaminder | September 02, 2021

ਮਰਹੂਮ ਅਦਾਕਾਰਾ ਸ੍ਰੀ ਦੇਵੀ (Sri Devi) ਦੀ ਧੀ ਦੇ ਨਾਲ-ਨਾਲ ਉਸ ਦੇ ਪਤੀ ਵੀ ਹੁਣ ਫ਼ਿਲਮਾਂ ‘ਚ ਅਦਾਕਾਰੀ ਕਰਦੇ ਦਿਖਾਈ ਦੇਣਗੇ । ਮੀਡੀਆ ਰਿਪੋਟਸ ਮੁਤਾਬਕ ਉਹ ਜਲਦ ਹੀ ਉਹ ਰੋਮਾਂਟਿਕ ਕਾਮੇਡੀ ਫ਼ਿਲਮ ‘ਚ ਦਿਖਾਈ ਦੇ ਸਕਦੇ ਹਨ । ਖ਼ਬਰਾਂ ਮੁਤਾਬਕ ਬੋਨੀ ਕਪੂਰ (Boney Kapoor) ਨੇ ਇੱਕ ਇੰਟਰਵਿਊ ‘ਚ ਦੱਸਿਆ ਹੈ ਕਿ ਉਸ ਦੇ ਬੇਟੇ ਅਰਜੁਨ ਕਪੂਰ ਨੇ ਹੀ ਉਨ੍ਹਾਂ ਨੂੰ ਫ਼ਿਲਮਾਂ ‘ਚ ਅਦਾਕਾਰੀ ਕਰਨ ਦੀ ਸਲਾਹ ਦਿੱਤੀ ਹੈ ।

Boney Kapoor-min Image From Instagram

ਹੋਰ ਪੜ੍ਹੋ : ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਨਾਰੀਅਲ ਦਾ ਦੁੱਧ, ਕਈ ਬਿਮਾਰੀਆਂ ਰੱਖਦਾ ਹੈ ਦੂਰ

ਇਸ ਫ਼ਿਲਮ ‘ਚ ਉਹ ਇੱਕ ਪੰਜਾਬੀ ਪਿਤਾ ਦੀ ਭੂਮਿਕਾ ਨਿਭਾਉਣਗੇ ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਕਰਨ ਦੇ ਫੈਸਲੇ ਵਿੱਚ ਉਨ੍ਹਾਂ ਦੀ ਫੈਮਿਲੀ ਦਾ ਹੱਥ ਹੈ। ਬੋਨੀ ਕਪੂਰ ਜਲਦ ਹੀ ਡਾਇਰੈਕਟਰ ਲਵ ਰੰਜਨ ਦੀ ਇੱਕ ਰੋਮਾਂਟਿਕ ਕਾਮੇਡੀ ਫਿਲਮ ਵਿੱਚ ਨਜ਼ਰ ਆਉਣਗੇ।

Sri Devi and Boney-min

ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਰਣਬੀਰ ਕਪੂਰ, ਸ਼ਰਧਾ ਕਪੂਰ ਅਤੇ ਡਿੰਪਲ ਕਪਾਡੀਆ ਵੀ ਨਜ਼ਰ ਆਉਣਗੇ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਬੋਨੀ ਇਸ ਵਿੱਚ ਇੱਕ ਅਭਿਨੇਤਾ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਹਨ। ਬੋਨੀ ਨੇ ਹੁਣ ਤੱਕ 'ਮਿਸਟਰ ਇੰਡੀਆ', 'ਨੋ ਐਂਟਰੀ', 'ਜੁਦਾਈ' ਅਤੇ 'ਵਾਂਟੇਡ' ਵਰਗੀਆਂ ਕਈ ਹੀ ਸੁਪਰਹਿੱਟ ਫਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ। ਬੋਨੀ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਕੈਮਰੇ ਦੇ ਪਿੱਛੇ ਰਹਿੰਦੇ ਸਨ ਅਤੇ ਅਦਾਕਾਰ ਨੂੰ ਉਨ੍ਹਾਂ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ। ਪਰ ਹੁਣ ਉਹ ਖੁਦ ਕੈਮਰੇ ਸਾਹਮਣੇ ਅਦਾਕਾਰੀ ਕਰਨਗੇ ।

 

0 Comments
0

You may also like