
ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਰਾਜ ਕੁੰਦਰਾ ਕਰਕੇ ਸੁਰਖੀਆਂ ਵਿੱਚ ਬਣੀ ਹੋਈ ਹੈ । ਅੱਜ ਭਾਵਂੇ ਸ਼ਿਲਪਾ ਸ਼ੈੱਟੀ (Shilpa Shetty) ਰਾਜ ਕੁੰਦਰਾ ਨਾਲ ਖੁਸ਼ਹਾਲ ਜ਼ਿੰਦਗੀ ਜਿਉਂ ਰਹੀ ਹੈ । ਪਰ ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਇੱਕ ਬੰਦੇ ਨੇ ਉਹਨਾਂ ਨੂੰ ਆਪਣੀ ਸ਼ਰਤ ਨੂੰ ਪੂਰਾ ਕਰਨ ਲਈ ਉਹਨਾਂ ਦਾ ਇਸਤੇਮਾਲ ਕੀਤਾ ਸੀ, ਤੇ ਉਹਨਾਂ ਦਾ ਬੁਰੀ ਤਰ੍ਹਾਂ ਦਿਲ ਤੋੜਿਆ ਸੀ । ਇਸ ਗੱਲ ਦਾ ਖੁਲਾਸਾ ਖੁਦ ਸ਼ਿਲਪਾ ਸ਼ੈੱਟੀ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ ।

ਹੋਰ ਪੜ੍ਹੋ :
ਬੌਬੀ ਦਿਓਲ ਨੇ ਸ਼ੇਅਰ ਕੀਤੀ ਆਪਣੀਆਂ ਭੈਣਾਂ ਵਿਜੇਤਾ ਅਤੇ ਅਜਿਤਾ ਦੇ ਬਚਪਨ ਦੀ ਤਸਵੀਰ

ਸ਼ਿਲਪਾ (Shilpa Shetty) ਨੇ ਦੱਸਿਆ ਕਿ ਰਾਜ ਕੁੰਦਰਾ ਨਾਲ ਮਿਲਣ ਤੋਂ ਪਹਿਲਾ ਉਹਨਾਂ ਨੂੰ ਕਿਸੇ ਮੁੰਡੇ ਨਾਲ ਪਿਆਰ ਹੋਮ ਗਿਆ ਸੀ । ਪਰ ਉਸ ਮੁੰਡੇ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ । ਸ਼ਿਲਪਾ (Shilpa Shetty) ਨੇ ਦੱਸਿਆ ਕਿ ‘ਇੱਕ ਵਾਰ ਮੈਂ ਜਿਸ ਸ਼ਖਸ ਨਾਲ ਰਿਸ਼ਤੇ ਵਿੱਚ ਸੀ ਉਹ ਮੇਰੇ ਨਾਲ ਇਸ ਲਈ ਸੀ ਕਿਉਂਕਿ ਉਸ ਨੇ ਆਪਣੇ ਦੋਸਤਾਂ ਨਾਲ ਸ਼ਰਤ ਲਗਾਈ ਹੋਈ ਸੀ । ਉਸ ਨੂੰ ਕਿਹਾ ਗਿਆ ਸੀ ਕਿ ਉਹ ਮੇਰੇ ਨਾਲ ਰਿਲੇਸ਼ਨਸ਼ਿਪ ਬਣਾਏ ।

ਮੈਂ ਮੁੰਡੇ ਨਾਲ ਪਿਆਰ ਵਿੱਚ ਸੀ । ਪਰ ਜਲਦ ਬ੍ਰੇਕਅੱਪ ਹੋ ਗਿਆ । ਉਸ ਮੁੰਡੇ ਦਾ ਮਕਸਦ ਸਿਰਫ ਸ਼ਰਤ ਜਿੱਤਣਾ ਸੀ । ਇਹ ਸੱਚ ਜਾਣ ਕੇ ਮੈਂ ਨਿਰਾਸ਼ ਹੋ ਗਈ ਸੀ ।ਮੇਰਾ ਦਿਲ ਟੁੱਟ ਗਿਆ ਸੀ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ (Shilpa Shetty) ਹਿਮਾਚਲ ਦੀਆਂ ਵਾਦੀਆਂ ਵਿੱਚ ਗਈ ਸੀ, ਜਿੱਥੇ ਉਸ ਨੇ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕੀਤੇ ਸਨ ।