ਟਵਿੱਟਰ 'ਤੇ ਟ੍ਰੈਂਡ ਹੋ ਰਿਹਾ ਹੈ #BoycottBrahmastra, ਜਾਣੋ ਆਖਿਰ ਕਿਉਂ ਲੋਕ ਕਰ ਰਹੇ ਨੇ ਫਿਲਮ 'ਬ੍ਰਹਮਾਸਤਰ' ਦਾ ਬਾਈਕਾਟ

Written by  Pushp Raj   |  June 16th 2022 04:18 PM  |  Updated: June 16th 2022 04:18 PM

ਟਵਿੱਟਰ 'ਤੇ ਟ੍ਰੈਂਡ ਹੋ ਰਿਹਾ ਹੈ #BoycottBrahmastra, ਜਾਣੋ ਆਖਿਰ ਕਿਉਂ ਲੋਕ ਕਰ ਰਹੇ ਨੇ ਫਿਲਮ 'ਬ੍ਰਹਮਾਸਤਰ' ਦਾ ਬਾਈਕਾਟ

ਬਾਲੀਵੁੱਡ ਦੀ ਮੋਸਟ ਅਵੇਟਿਡ ਫਿਲਮ 'ਬ੍ਰਹਮਾਸਤਰ' ਦਾ ਟ੍ਰੇਲਰ ਬੁੱਧਵਾਰ ਨੂੰ ਲਾਂਚ ਹੋ ਗਿਆ ਹੈ। ਜਿਥੇ ਇੱਕ ਪਾਸੇ ਕਈ ਦਰਸ਼ਕ ਫਿਲਮ ਦੇ ਪਿਛੇ ਦੀ ਮੁਖ ਧਾਰਨਾ ਨੂੰ ਪਸੰਦ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਫਿਲਮ ਦਾ ਵਿਰੋਧ ਵੀ ਕਰ ਰਹੇ ਹਨ। ਇਸ ਦੇ ਚੱਲਦੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ #BoycottBrahmastra ਟ੍ਰੈਂਡ ਹੋ ਰਿਹਾ ਹੈ, ਆਓ ਜਾਣਦੇ ਹਾਂ ਕਿ ਆਖਿਰ ਇਸ ਦੇ ਪਿਛੇ ਕੀ ਵਜ੍ਹਾ ਹੈ।

Bhrahmastra Trailer Review: Ranbir Kapoor-starrer fantasy drama is Bollywood's actual 'Brahmastra' Image Source: YouTube

ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਤੁਰੰਤ ਬਾਅਦ, ਲੋਕਾਂ ਨੇ ਫਿਲਮ ਦੇ ਪਿੱਛੇ ਦੀ ਧਾਰਨਾ ਨੂੰ ਪਸੰਦ ਕੀਤਾ ਜਿਸ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ, ਨਾਗਾਰਜੁਨ, ਮੌਨੀ ਰਾਏ ਮੁੱਖ ਭੂਮਿਕਾਵਾਂ ਵਿੱਚ ਹਨ।

ਸੋਸ਼ਲ ਮੀਡੀਆ 'ਤੇ 'ਬਾਈਕਾਟ ਬ੍ਰਹਮਾਸਤਰ' ਟ੍ਰੈਂਡ ਕਰ ਰਿਹਾ ਹੈ।ਕਿਉਂਕਿ ਨੈਟੀਜ਼ਨ ਰਣਬੀਰ ਕਪੂਰ ਤੋਂ ਨਾਰਾਜ਼ ਹਨ। ਜਿੱਥੇ 'ਬ੍ਰਸ਼ਮਾਸਤਰ' ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਉਥੇ ਹੀ ਟਵਿੱਟਰ 'ਤੇ '#BoycottBrahmastra' ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਹੈ।

ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਲੋਕਾਂ ਨੂੰ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਟ੍ਰੇਲਰ ਵਿੱਚ ਰਣਬੀਰ ਕਪੂਰ ਨੂੰ ਜੁੱਤੀ ਪਹਿਨ ਕੇ ਮੰਦਰ ਵਿੱਚ ਦਾਖਲ ਹੁੰਦੇ ਦਿਖਾਇਆ ਗਿਆ ਹੈ।

Image Source: Instagram

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ: "ਜੁੱਤੀਆਂ ਨਾਲ ਮੰਦਰ ਵਿੱਚ ਦਾਖਲ ਹੋਣਾ, ਅਸੀਂ ਉਰਦੂਵੁੱਡ ਤੋਂ ਇਹੀ ਉਮੀਦ ਕਰ ਸਕਦੇ ਹਾਂ। ਬਾਲੀਵੁੱਡ ਕਦੇ ਵੀ ਸਨਾਤਨ ਧਰਮ ਪ੍ਰਤੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੌਕਾ ਨਹੀਂ ਗੁਆਉਂਦਾ।"

ਇੱਕ ਹੋਰ ਯੂਜ਼ਰ ਨੇ ਲਿਖਿਆ: "ਵਾਹ ਰੇ ਬਾਲੀਵੁੱਡ ਜੁੱਤੀਆਂ ਪਾ ਕੇ ਮੰਦਰ ਵਿੱਚ ਦਾਖ਼ਲ ਹੋ ਰਿਹਾ ਹੈ। ਇਸ ਫ਼ਿਲਮ ਦਾ ਬਾਈਕਾਟ ਕਰੋ!!! ਉਨ੍ਹਾਂ ਨੂੰ ਸਾਡੀ ਤਾਕਤ ਦਾ ਅਹਿਸਾਸ ਦਿਵਾਉਣ ਦਿਓ!!! ਆਖ਼ਿਰ ਕਦੋਂ ਤੱਕ ਉਰਦੂਵੁਡ ਬਣੇ ਰਹੋਗੇ।" ਇੱਕ ਹੋਰ ਨੇ ਲਿਖਿਆ, "ਰਣਬੀਰ ਕਪੂਰ ਨੂੰ ਜੁੱਤੀ ਪਾਉਂਦੇ ਹੋਏ ਅਤੇ ਮੰਦਰ ਵਿੱਚ ਘੰਟੀ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਬਾਲੀਵੁੱਡ ਕਦੇ ਵੀ ਹਿੰਦੂ ਧਰਮ ਦਾ ਅਪਮਾਨ ਕਰਨਾ ਬੰਦ ਨਹੀਂ ਕਰੇਗਾ।"

Image Source: Instagram

ਹੋਰ ਪੜ੍ਹੋ: Times Square 'ਤੇ ਨਜ਼ਰ ਆਇਆ ਆਰ. ਮਾਧਵਨ ਦੀ ਫਿਲਮ 'ਰਾਕੇਟਰੀ: ਦਿ ਨਾਂਬੀ ਇਫੈਕਟ' ਦਾ ਟ੍ਰੇਲਰ

ਕਰਨ ਜੌਹਰ ਵੱਲੋਂ ਨਿਰਦੇਸ਼ਿਤ ਇਹ ਫਿਲਮ ਬ੍ਰਹਮਾਸਤਰ, ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ, ਪ੍ਰਾਈਮ ਫੋਕਸ ਅਤੇ ਸਟਾਰਲਾਈਟ ਪਿਕਚਰਸ ਦੁਆਰਾ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ।

ਫਿਲਮ 'ਅਸਟ੍ਰਾਵਰਸ' ਨਾਂ ਦੇ ਇੱਕ ਕਾਲਪਨਿਕ ਬ੍ਰਹਿਮੰਡ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਨੂੰ ਦੱਖਣ ਵਿੱਚ ਐਸਐਸ ਰਾਜਾਮੌਲੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network