
ਹਰਿਆਣਾ ਦੇ ਰਹਿਣ ਵਾਲੇ ਉਹਨਾਂ ਮੁੰਡਿਆਂ ਮੁਆਫੀ ਮੰਗੀ ਹੈ, ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਸੀ । ਇਸ ਵੀਡੀਓ ਵਿੱਚ ਇਹ ਮੁੰਡੇ ਕੁੜੀਆਂ ਨੂੰ ਗੰਦੇ ਇਸ਼ਾਰੇ ਕਰਦੇ ਹੋਏ ਨਜ਼ਰ ਆ ਰਹੇ ਸਨ । ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹਰਿਆਣਾ ਦੇ ਕਰਨਾਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵਿੱਚ ਮੁੰਡਿਆਂ ਦਾ ਇੱਕ ਗਰੁੱਪ ਆਪਣੀ ਕਾਰ ਵਿੱਚ ਘੁੰਮਦਾ ਦਿਖਾਈ ਦੇ ਰਿਹਾ ਸੀ । ਇਹ ਮੁੰਡੇ ਆਉਂਦੀਆ ਜਾਂਦੀਆਂ ਕੁੜੀਆਂ ਨੂੰ ਦੇਖ ਕੇ ਗੰਦੇ ਇਸ਼ਾਰੇ ਕਰ ਰਹੇ ਸਨ । ਇਹ ਵੀਡੀਓ ਘੁੰਮਦੇ ਘੁੰਮਾਉਂਦੇ ਸਮਾਜ ਸੇਵੀ ਸਾਹੀ ਦਲਜੀਤ ਕੋਲ ਪਹੁੰਚੀ ਤਾਂ ਉਹਨਾਂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉਠਾਏ ਸਨ ।

ਹੋਰ ਪੜ੍ਹੋ :
ਅਦਾਕਾਰਾ ਪੂਨਮ ਪਾਂਡੇ ਹਸਪਤਾਲ ਵਿੱਚ ਹੋਈ ਭਰਤੀ, ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਜਿਸ ਤੋਂ ਬਾਅਦ ਲੱਖਾਂ ਲੋਕਾਂ ਨੇ ਇਸ ਵੀਡੀਓ ਨੂੰ ਦੇਖਕੇ ਕਮੈਂਟ ਕੀਤੇ ਸਨ । ਇਸ ਤੋਂ ਬਾਅਦ ਇਹ ਵੀਡੀਓ ਕੌਮ ਦੇ ਰਾਖੇ ਗਰੁੱਪ ਕੋਲ ਪਹੁੰਚ ਗਈ । ਗਰੁੱਪ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ਅਪਲੋਡ ਕੀਤੀ, ਜਿਸ ਵਿੱਚ ਇਹ ਯਕੀਨ ਦਿਵਾਇਆ ਗਿਆ ਕਿ ਉਹ ਇਹਨਾਂ ਮੁੰਡਿਆਂ ਨੂੰ ਸਬਕ ਸਿਖਾਉਣਗੇ ਜਿਹੜੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਗੰਦੇ ਇਸ਼ਾਰੇ ਕਰਦੇ ਹਨ ।
View this post on Instagram
ਹੁਣ ਇਹ ਮੁੰਡੇ ਕੌਮ ਦੇ ਰਾਖੇ ਗਰੁੱਪ (Kaum De Rakhe group ) ਦੇ ਅੜਿਕੇ ਆ ਗਏ ਹਨ, ਤੇ ਇਹਨਾਂ ਮੁੰਡਿਆਂ ਨੇ ਆਪਣੀ ਗਲਤੀ ਲਈ ਜਨਤਕ ਤੌਰ ਤੇ ਮੁਆਫੀ ਮੰਗੀ ਹੈ । ਗੁਰੱਪ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਗੰਦੇ ਇਸ਼ਾਰੇ ਕਰਨ ਵਾਲਾ ਮੁੰਡਾ ਤੇ ਉਸ ਦਾ ਸਾਥੀ ਆਪਣੇ ਦੁਰਵਿਹਾਰ ਲਈ ਮੁਆਫੀ ਮੰਗ ਰਿਹਾ ਹੈ। ਮੁੰਡਿਆਂ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਉਹ ਅਜਿਹੀ ਹਰਕਤ ਕਦੇ ਨਹੀਂ ਦੁਹਰਾਉਣਗੇ ਅਤੇ ਜੋ ਵੀ ਉਹਨਾਂ ਨੇ ਕੀਤਾ ਹੈ ਉਹ ਬਹੁਤ ਸ਼ਰਮਨਾਕ ਸੀ ।