ਜੱਸਾ ਢਿੱਲੋਂ ਦੀ ਆਵਾਜ਼ 'ਚ ਗੀਤ 'ਲੋ ਰਾਈਡਰ' ਰਿਲੀਜ਼, ਵੀਡੀਓ ਆਇਆ ਸਾਹਮਣੇ

Written by  Shaminder   |  February 20th 2020 12:43 PM  |  Updated: February 20th 2020 12:43 PM

ਜੱਸਾ ਢਿੱਲੋਂ ਦੀ ਆਵਾਜ਼ 'ਚ ਗੀਤ 'ਲੋ ਰਾਈਡਰ' ਰਿਲੀਜ਼, ਵੀਡੀਓ ਆਇਆ ਸਾਹਮਣੇ

ਜੱਸਾ ਢਿੱਲੋਂ ਦੀ ਆਵਾਜ਼ 'ਚ ਗੀਤ 'ਲੋ ਰਾਈਡਰ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਨੇ । ਵੀਡੀਓ ਪ੍ਰਸਿੱਧ ਵੀਡੀਓ ਅਤੇ ਫ਼ਿਲਮ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਬਰਾਊਨ ਟਾਊਨ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ ਅਤੇ ਇਸ 'ਚ ਇੱਕ ਮੁਟਿਆਰ ਦੇ ਨਖਰੇ ਨੂੰ ਬਿਆਨ ਕੀਤਾ ਗਿਆ ਹੈ ।

ਹੋਰ ਵੇਖੋ:ਕਿਸ ਨੂੰ ਰੱਖਣਾ ਹੋਇਆ ਦੀਪ ਢਿੱਲੋਂ ਦੀ ਮੁੱਛ ਦਾ ਸਵਾਲ , ਦੇਖੋ ਵੀਡੀਓ

ਇਸ ਨਖਰੇ ਵਾਲੀ ਮੁਟਿਆਰ 'ਤੇ ਇੱਕ ਮੁੰਡਾ ਕਿਵੇਂ ਮਰ ਮਿਟ ਜਾਂਦਾ ਹੈ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਚਲਾਇਆ ਜਾ ਰਿਹਾ ਹੈ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਇਸ ਗੀਤ ਨੂੰ ਮਿਲ ਰਿਹਾ ਹੈ ।

Low Rider Low Rider

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/B8vgwRjlASM/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network