ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਦੀਆਂ ਇਮਾਰਤਾਂ ਨੂੰ ਕੀਤਾ ਗਿਆ ਸੀਲ

written by Shaminder | December 15, 2021

ਅਦਾਕਾਰਾ ਕਰੀਨਾ ਕਪੂਰ ਖ਼ਾਨ (Kareena Kapoor Khan ) ਜੋ ਕਿ ਬੀਤੇ ਦਿਨੀਂ ਕੋਰੋਨਾ ਪਾਜ਼ੀਟਿਵ (Corona Virus) ਪਾਈ ਗਈ ਸੀ ।ਇਸ ਦੇ ਨਾਲ ਹੀ ਉਸ ਦੀ ਖ਼ਾਸ ਦੋਸਤ ਅੰਮ੍ਰਿਤਾ ਅਰੋੜਾ (Amrita Arora ) ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ । ਜਿਸ ਤੋਂ ਬਾਅਦ ਬੀਐੱਮਸੀ ਨੇ ਸੁਰੱਖਿਆ ਦੇ ਲਿਹਾਜ਼ ਨੂੰ ਵੇਖਦੇ ਹੋਏ ਕਰੀਨਾ ਕਪੂਰ ‘ਤੇ ਉਸ ਦੀ ਦੋਸਤ ਅੰਮ੍ਰਿਤਾ ਅਰੋੜਾ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ । ਫ਼ਿਲਹਾਲ ਕਰੀਨਾ ਕਪੂਰ ‘ਤੇ ਉਸ ਦੀ ਦੋਸਤ ਅੰਮ੍ਰਿਤਾ ਅਰੋੜਾ ਕੁਆਰੰਟੀਨ ਹਨ । ਕਰੀਨਾ ਕਪੂਰ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਅਦਾਕਾਰਾ ਦੀ ਬਿਲਡਿੰਗ ‘ਚ ਰਹਿਣ ਵਾਲੇ ਲੋਕਾਂ ਦਾ ਕੋਵਿਡ ਟੈਸਟਿੰਗ ਕੈਂਪ ਲਗਾਇਆ ਗਿਆ ਹੈ ।

Kareena Kapoor with Amrita Arora image From instagram

ਹੋਰ ਪੜ੍ਹੋ : ਗਾਇਕ ਦੀਪ ਕੰਵਲ ਦੀ ਆਵਾਜ਼ ‘ਚ ਜਲਦ ਰਿਲੀਜ਼ ਹੋਵੇਗਾ ਨਵਾਂ ਗੀਤ ‘ਐਨੀਵਰਸਰੀ’

ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਖ਼ਬਰ ਨਸ਼ਰ ਹੋਈ ਸੀ । ਜਿਸ ਤੋਂ ਬਾਅਦ ਬਾਲੀਵੱੁਡ ‘ਚ ਹੜਕੰਪ ਜਿਹਾ ਮੱਚ ਗਿਆ ਸੀ ।ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਅਦਾਕਾਰਾਂ ਬਹੁਤ ਕੋਵਿਡ ਦੇ ਨਿਯਮਾਂ ਦਾ ਪਾਲਣ ਕਰ ਰਹੀਆਂ ਸਨ । ਦੋਵੇਂ ਜਣੀਆਂ ਇੱਕ ਡਿਨਰ ਪਾਰਟੀ ‘ਚ ਸ਼ਾਮਿਲ ਹੋਣ ਲਈ ਗਈਆਂ ਸਨ ।ਖ਼ਬਰਾਂ ਮੁਤਾਬਿਕ ਪੂਰੇ ਲੌਕਡਾਊਨ ਦੌਰਾਨ ਕਰੀਨਾ ਸਾਵਧਾਨੀ ਵਰਤ ਰਹੀ ਸੀ।

Amrita Arora image From google

ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਦੀ ਸੀ, ਉਹ ਹਮੇਸ਼ਾ ਹੀ ਕੋਰੋਨਾ ਨੂੰ ਲੈ ਕੇ ਬਹੁਤ ਚੌਕਸ ਰਹਿੰਦੀ ਸੀ। ਬਦਕਿਸਮਤੀ ਨਾਲ ਇਸ ਵਾਰ ਜਦੋਂ ਉਹ ਅੰਮ੍ਰਿਤਾ ਅਰੋੜਾ ਦੇ ਨਾਲ ਸੀ। ਜਦੋਂ ਉਹ ਇਕ ਡਿਨਰ 'ਚ ਸ਼ਾਮਲ ਹੋਈ ਸੀ, ਤਾਂ ਉਸ ਨੂੰ ਕੋਵਿਡ ਹੋ ਗਿਆ।ਇਸ ਡਿਨਰ ਪਾਰਟੀ ਵਿਚ ਕੁਝ ਚੋਣਵੇਂ ਦੋਸਤ ਵੀ ਸ਼ਾਮਲ ਹੋਏ।ਦੱਸਣਯੋਗ ਹੈ ਕਿ ਇਹ ਕੋਈ ਵੱਡੀ ਪਾਰਟੀ ਨਹੀਂ ਸੀ ਜਿਵੇਂ ਕਿ ਹਰ ਪਾਸੇ ਦੱਸਿਆ ਜਾ ਰਿਹਾ ਹੈ।

 

 

You may also like