ਬੰਟੀ ਬੈਂਸ ਨੇ ਆਪਣੀ ਪਤਨੀ ਨੂੰ ਗਿਫਟ ਕੀਤੀ ਲਗਜ਼ਰੀ ਕਾਰ, ਪ੍ਰਸ਼ੰਸਕਾਂ ਨੇ ਵੀ ਦਿੱਤੀ ਵਧਾਈ

written by Shaminder | January 29, 2022

ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗੀਤਕਾਰ ਬੰਟੀ ਬੈਂਸ (Bunty Bains ) ਆਪਣੇ ਗੀਤਾਂ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦਾ ਹੈ । ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਪਤਨੀ (Wife) ਅਮਨਪ੍ਰੀਤ ਕੌਰ ਨੂੰ ਨਵੀਂ ਲਗਜ਼ਰੀ ਕਾਰ (Car) ਲੈ ਕੇ ਦਿੱਤੀ ਹੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਸਨ ।ਮਸ਼ਹੂਰ ਸੰਗੀਤ ਨਿਰਮਾਤਾ ਅਤੇ ਗਾਇਕ ਬੰਟੀ ਬੈਂਸ ਜੋ ਕਦੇ ਵੀ ਸੁਰਖੀਆਂ ਵਿੱਚ ਆਪਣਾ ਨਾਮ ਦਰਜ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦੇ ਹਨ, ਇੱਕ ਵਾਰ ਫਿਰ ਚਮਕ ਗਏ ਹਨ।

bunty bains , image from instagram

ਹੋਰ ਪੜ੍ਹੋ : ਕਪਿਲ ਸ਼ਰਮਾ ਦੇ ਨਾਲ ਤਲਖੀ ਭਰੇ ਸਬੰਧਾਂ ‘ਤੇ ਕ੍ਰਿਸ਼ਨਾ ਨੇ ਦਿੱਤੀ ਪ੍ਰਤੀਕਿਰਿਆ

ਪਰ ਇਸ ਵਾਰ ਇਹ ਕਿਸੇ ਨਵੇਂ ਗੀਤ ਨੂੰ ਰਿਲੀਜ਼ ਕਰਨ ਜਾਂ ਕਿਸੇ ਨਵੇਂ ਗਾਇਕ ਨੂੰ ਪੇਸ਼ ਕਰਨ ਲਈ ਨਹੀਂ ਸਗੋਂ ਵੱਖ-ਵੱਖ ਕਾਰਨਾਂ ਕਰਕੇ ਹੈ। ਕਲਾਕਾਰ ਨੇ ਹਾਲ ਹੀ ਵਿੱਚ ਆਪਣੀ ਪਤਨੀ ਅਮਨਪ੍ਰੀਤ ਕੌਰ ਬੈਂਸ ਦੁਆਰਾ ਇੱਕ ਬਿਲਕੁਲ ਨਵਾਂ ਮਿੰਨੀ ਕੂਪਰ ਚਲਾਉਂਦੇ ਹੋਏ ਇੱਕ ਛੋਟੀ ਜਿਹੀ ਕਲਿੱਪ ਸਾਂਝੀ ਕੀਤੀ ਦੱਸ ਦਈਏ ਕਿ ਬੰਟੀ ਬੈਂਸ ਦੀ ਪਤਨੀ ਦਾ ਬੀਤੇ ਦਿਨੀਂ ਜਨਮ ਦਿਨ ਸੀ ।

bunty bain shared pic image From instagram

ਆਪਣੀ ਪਤਨੀ ਦੇ ਜਨਮਦਿਨ ‘ਤੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਬੰਟੀ ਬੈਂਸ ਵੱਲੋਂ ਗਿਫਟ ਕੀਤੀ ਗਈ ਹੈ ।ਬੰਟੀ ਬੈਂਸ ਨੂੰ ਇਸ ਸ਼ਾਨਦਾਰ ਗੱਡੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਬੰਟੀ ਬੈਂਸ ਦੇ ਲੇਡੀ ਲਵ ਅਮਨਪ੍ਰੀਤ ਬੈਂਸ ਦੀ ਗੱਲ ਕਰੀਏ ਤਾਂ ਦੋਵਾਂ ਦੀ ਲਵ ਸਟੋਰੀ ਸਕੂਲ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਦੋਵੇਂ ਬਾਰਵੀਂ ਜਮਾਤ ‘ਚ ਪੜ੍ਹਦੇ ਸਨ । ਖਬਰਾਂ ਮੁਤਾਬਕ ਕਾਲਜ ਤੱਕ ਵੀ ਇਹ ਪਿਆਰ ਇਵੇਂ ਹੀ ਜਾਰੀ ਰਿਹਾ ਅਤੇ ਕਾਲਜ ਦੇ ਅੰਤਿਮ ਸਾਲ ‘ਚ ਦੋਵਾਂ ਦਾ ਵਿਆਹ ਹੋ ਗਿਆ ਸੀ ।

 

View this post on Instagram

 

A post shared by Bunty Bains (@buntybains)

You may also like