ਇਹ ਆਦਤਾਂ ਅਪਣਾ ਕੇ ਤੁਸੀਂ ਵੀ ਪਾ ਸਕਦੇ ਹੋ ਵਧੀਆ ਫਿਗਰ

written by Shaminder | April 20, 2021 05:34pm

ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਪਤਲਾ ਦਿਖਾਈ ਦੇਵੇ । ਪਤਲਾ ਦਿਖਾਈ ਦੇਣ ਲਈ ਅਸੀਂ ਕਈ ਕੋਸ਼ਿਸ਼ਾਂ ਕਰਦੇ ਹਾਂ । ਇਸ ਲਈ ਜਿੱਥੇ ਅਸੀਂ ਕਸਰਤ ਕਰਦੇ ਹਾਂ ਉੱਥੇ ਆਪਣੇ ਖਾਣਪੀਣ ਦੀਆਂ ਆਦਤਾਂ ਵਿੱਚ ਵੀ ਕਈ ਬਦਲਾਅ ਕਰਦੇ ਹਾਂ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਹਰ ਉਹ ਉਪਾਅ ਕਰਦੇ ਹਾਂ ਜੋ ਸਾਨੂੰ ਕੋਈ ਦੱਸਦਾ ਹੈ । ਪੇਟ ਦੀ ਚਰਬੀ ਕਾਰਨ ਕਈ ਵਾਰ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਕਿਉਂਕਿ ਵੱਧਦੀ ਹੋਈ ਤੋਂਦ ਕਾਰਨ ਕਈ ਵਾਰ ਸਾਡਾ ਸ਼ਰੀਰ ਬੇਡੋਲ ਅਤੇ ਭੈੜਾ ਦਿੱਸਣ ਲੱਗ ਪੈਂਦਾ ਹੈ । ਪਰ ਕਸਰਤ ਕੁਝ ਅਜਿਹੀਆਂ ਵੰਨਗੀਆਂ ਹਨ ਜਿਨਾਂ ਨੂੰ ਅਪਣਾ ਕੇ ਤੁਸੀਂ ਆਪਣੀ ਤੋਂਦ ਨੂੰ ਘਟਾ ਸਕਦੇ ਹੋ ਅਤੇ ਖੂਬਸੂਰਤ ਸ਼ਖਸ਼ੀਅਤ ਦੇ ਮਾਲਕ ਬਣ ਸਕਦੇ ਹੋ ।

morning Walk

ਹੋਰ ਪੜ੍ਹੋ : ਲਖਵਿੰਦਰ ਵਡਾਲੀ ਨੇ ਆਪਣੇ ਜਨਮ ਦਿਨ ’ਤੇ ਖ਼ਾਸ ਤਸਵੀਰਾਂ ਕੀਤੀਆਂ ਸਾਂਝੀਆਂ

ਰੋਜਾਨਾ ਸੈਰ ਅਤੇ ਜੋਗਿੰਗ -ਸਵੇਰੇ ਸਵੇਰੇ ਰੋਜਾਨਾ ਸੈਰ ਕਰਨ ਨਾਲ 25 ਫੀਸਦੀ ਤੱਕ ਕੈਲੋਰੀ ਬਰਨ ਹੁੰਦੀ ਹੈ । ਪੇਟ ਜਲਦੀ ਘੱਟ ਕਰਨਾ ਹੈ ਤਾਂ ਰੋਜ 25 ਤੋਂ 30 ਮਿੰਟ ਤੱਕ ਸੈਰ ਕਰੋ। ਥੋੜੀ ਦੇਰ ਚੱਲਣ ਦੀ ਰਫਤਾਰ ਤੇਜ ਰੱਖੋ ਅਤੇ ਫਿਰ ਚੱਲਣ ਦੀ ਰਫਤਾਰ ਘੱਟ ਕਰ ਦਿਉ ।

ball

ਬਾਲ ਕਸਰਤ - ਪੇਟ ਦੇ ਮਸਲਸ ਨੂੰ ਟੋਨ ਕਰਨ ਲਈ ਸਟੇਬਿਲਟੀ ਬਾਲ ਕਸਰਤ ਕਰੋ । ਇਸ ਨੂੰ ਕਰਨ ਲਈ ਬਾਲ ਉਤੇ ਆਪਣੇ ਲੱਕ ਤੋਂ ਉੱਪਰ ਵਾਲੇ ਹਿੱਸੇ ਨੂੰ ਟਿਕਾ ਲਉ ।ਹੱਥ ਅਤੇ ਕੂਹਣੀ ਨਾਲ ਟਿਕੇ ਰਹਿਣ ਲਈ ਸਹਾਰਾ ਬਣਾਈ ਰੱਖੋ। ਹੁਣ ਪੈਰ ਦੀਆਂ ਉਂਗਲੀਆਂ ਨੂੰ ਥੋੜਾ ਖਿੱਚੋ ਅਤੇ ਲੱਕ ਦੇ ਥੱਲੇ ਵਾਲੇ ਹਿੱਸੇ ਨੂੰ ਜ਼ਮੀਨ ਵੱਲ ਲੈ ਜਾਉ। ਸ਼ਰੀਰ ਨੂੰ ਇਸ ਪੁਜੀਸ਼ਨ ਵਿੱਚ ਲਿਆਉ ਕਿ ਸ਼ਰੀਰ ਸਿਰ ਤੋਂ ਲੈ ਕੇ ਅੱਡੀ ਤੱਕ ਲਾਈਨ ਵਿੱਚ ਆ ਜਾਵੇ ।

You may also like