
Cannes Film Festival 2022: ਭਾਰਤੀ ਦੀਵਾ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਲੁੱਕਸ ਨਾਲ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾ ਰਹੀਆਂ ਹਨ। ਕਾਨਸ ਫਿਲਮ ਫੈਸਟੀਵਲ ਦੇ ਤੀਜੇ ਦਿਨ ਦੀਪਿਕਾ ਪਾਦੁਕੋਣ ਅਤੇ ਐਸ਼ਵਰਿਆ ਰਾਏ ਬੱਚਨ ਆਪਣੀ ਖੂਬਸੂਰਤੀ ਨਾਲ ਜਾਦੂ ਬਿਖੇਰਦੀਆਂ ਹੋਈਆਂ ਨਜ਼ਰ ਆਇਆਂ। ਉਨ੍ਹਾਂ ਦੇ ਲੁੱਕਸ ਰੈੱਡ ਕਾਰਪੇਟ 'ਤੇ ਮੌਜੂਦ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ।

ਦੀਪਿਕਾ ਪਾਦੂਕੋਣ ਅਤੇ ਐਸ਼ਵਰਿਆ ਰਾਏ ਨੇ ਕਾਨਸ ਫਿਲਮ ਫੈਸਟੀਵਲ 2022 ਦੇ 3 ਦਿਨ 'ਆਰਮਾਗੇਡਨ ਟਾਈਮ' ਦੀ ਸਕ੍ਰੀਨਿੰਗ ਲਈ ਪਹੁੰਚਣ ਤੋਂ ਬਾਅਦ ਤਸਵੀਰਾਂ ਲਈ ਪੋਜ਼ ਦਿੱਤੇ।

ਜੇਕਰ ਤੀਜੇ ਦਿਨ ਲਈ ਦੀਪਿਕਾ ਪਾਦੂਕੋਣ ਦੇ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਵਿੱਚ, ਦੀਪਿਕਾ ਨੂੰ ਲੁਈਸ ਵਿਟਨ ਦੀ ਪਤਲੀ ਪੱਟੀ, ਇੱਕ ਪੈਪਲਮ ਟੌਪ, ਅਤੇ ਇੱਕ ਵੱਡੀ ਸਕਰਟ, ਹੀਰੇ ਦੇ ਹਾਰ ਦੇ ਨਾਲ ਸਜੀ ਹੋਈ ਵੇਖਿਆ ਜਾ ਸਕਦਾ ਹੈ। ਉਸ ਦੇ ਨੈਕਪੀਸ ਨੇ ਉਸ ਦੀ ਲੁੱਕਸ ਨੂੰ ਕੰਪਲੀਟ ਕਰ ਦਿੱਤਾ ਤੇ ਦੀਪਿਕਾ ਨੇ ਆਪਣੇ ਵਾਲਾਂ ਦਾ ਇੱਕ ਸਟਾਈਲਿਸ਼ ਪੌਨੀਟੇਲ ਬਣਾਇਆ ਹੋਇਆ ਸੀ।
ਦੱਸ ਦਈਏ ਕਿ ਦੀਪਿਕਾ ਪਾਦੂਕੋਣ ਇਸ ਵਾਰ 75ਵੇਂ ਕਾਨਸ ਫਿਲਮ ਫੈਸਟੀਵਲ 2022 ਦੇ ਜਿਊਰੀ ਮੈਂਬਰਾਂ ਵਿੱਚੋਂ ਇੱਕ ਹੈ। ਇਸ ਲਈ ਉਹ ਆਪਣੀ ਲੁੱਕਸ 'ਤੇ ਬਾਖੂਬੀ ਕੰਮ ਕਰ ਰਹੀ ਹੈ।

ਦੂਜੇ ਪਾਸੇ, ਜੇਕਰ ਐਸ਼ਵਰਿਆ ਰਾਏ ਦੇ ਲੁੱਕਸ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਲਾਈਟ ਪਰਪਲ ਪਹਿਰਾਵੇ ਲਈ ਇੱਕ ਸ਼ੈੱਲ-ਆਕਾਰ ਦੇ ਢਾਂਚੇ ਦੇ ਕੋਲ ਇੱਕ ਮਰਮੇਡ-ਸ਼ੈਲੀ ਦਾ ਸਿਲੂਏਟ ਚੁਣਿਆ ਜੋ ਉਸ ਦੇ ਮੋਢਿਆਂ ਦੇ ਪਿੱਛੇ ਲਟਕਦਾ ਹੋਇਆ ਨਜ਼ਰ ਆ ਰਿਹਾ ਸੀ।

ਐਸ਼ਵਰਿਆ ਦੀ ਇਸ ਡਰੈਸ ਨੂੰ ਇੰਡੀਅਨ ਡਿਜ਼ਾਈਨਰ ਗੌਰਵ ਗੁਪਤਾ ਨੇ ਤਿਆਰ ਕੀਤਾ ਹੈ। ਆਪਣੇ ਇਸ ਪਿਆਰੇ ਜਿਹੇ ਗਾਊਨ ਨਾਲ ਐਸ਼ਵਰਿਆ ਨੇ ਹੀਰੇ ਦੇ ਬੇਹੱਦ ਖੂਬਸੂਰਤ ਸਕਿਨ ਟੱਚਡ ਇਅਰਿੰਗਸ ਪਾਏ ਹੋਏ ਸਨ। ਐਸ਼ਵਰਿਆ ਦੇ ਇਨ੍ਹਾਂ ਇਅਰਿੰਗਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਐਸ਼ਵਰਿਆ ਦੀ ਫੈਸਟੀਵਲ ਦੀ ਪਹਿਲੀ ਝਲਕ ਸਾਹਮਣੇ ਆਈ ਸੀ ਜਿਸ ਵਿੱਚ ਉਸਨੇ ਇੱਕ ਗੁਲਾਬੀ ਜੈਕੇਟ, ਗੁਲਾਬੀ ਪੈਂਟ ਅਤੇ ਚੰਕੀ ਗੁਲਾਬੀ ਹੀਲ ਦੇ ਨਾਲ ਇੱਕ ਵੈਲੇਨਟੀਨੋ ਗੁਲਾਬੀ ਪਹਿਰਾਵਾ ਪਾਇਆ ਹੋਇਆ ਸੀ। ਇਸ ਦੌਰਾਨ ਈਵਾ ਲੋਂਗੋਰੀਆ ਨਾਲ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਦੂਜੇ ਦਿਨ ਐਸ਼ਵਰਿਆ ਇੱਕ ਖੂਬਸੂਰਤ ਫਲੋਰਲ ਬਲੈਕ ਆਊਟਫਿਟ ਵਿੱਚ ਨਜ਼ਰ ਆਈ।

ਹੋਰ ਪੜ੍ਹੋ : ਮਸ਼ਹੂਰ ਪੌਪ ਗਾਇਕਾ ਰਿਹਾਨਾ ਦੇ ਘਰ ਆਈ ਖੁਸ਼ਖਬਰੀ, ਰਿਹਾਨਾ ਨੇ ਬੇਟੇ ਨੂੰ ਦਿੱਤਾ ਜਨਮ
ਮੰਗਲਵਾਰ ਨੂੰ ਐਸ਼ਵਰਿਆ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਬੇਟੀ ਆਰਾਧਿਆ ਬੱਚਨ ਨਾਲ ਕਾਨਸ ਪਹੁੰਚੀ। ਮਿਸ ਵਰਲਡ 1994 ਨੇ ਆਲ-ਬਲੈਕ ਏਅਰਪੋਰਟ ਲੁੱਕ ਦੀ ਚੋਣ ਕੀਤੀ ਜਦੋਂ ਕਿ ਅਭਿਸ਼ੇਕ ਨੇ ਨੀਲੇ ਰੰਗ ਦੀ ਹੂਡੀ ਨਾਲ ਡੈਨੀਮ ਪੈਂਟ ਪਾਈ ਹੋਈ ਸੀ ਅਤੇ ਉਨ੍ਹਾਂ ਦੀ ਧੀ ਆਰਾਧਿਆ ਇੱਕ ਗੁਲਾਬੀ ਸਵੈਟਰ ਵਿੱਚ ਸੁੰਦਰ ਲੱਗ ਰਹੀ ਸੀ।