‘ਸ਼ੇਰਸ਼ਾਹ’ ਫ਼ਿਲਮ ਦੇਖ ਕੇ ਰੋ ਪਿਆ ਕੈਪਟਨ ਵਿਕਰਮ ਬੱਤਰਾ ਦਾ ਪਰਿਵਾਰ, ਕੈਪਟਨ ਬੱਤਰਾ ਨੂੰ ਇਸ ਲਈ ਕਿਹਾ ਜਾਂਦਾ ਸੀ ‘ਸ਼ੇਰਸ਼ਾਹ’

written by Rupinder Kaler | August 13, 2021

ਸਿਧਾਰਥ ਮਲਹੋਤਰਾ ਅਤੇ ਕਿਯਾਰਾ ਅਡਵਾਨੀ ਦੀ ਫ਼ਿਲਮ ‘ਸ਼ੇਰਸ਼ਾਹ’ (Shershaah)  ਓਟੀਟੀ ਪਲੇਟਫਾਰਮ ਤੇ ਰਿਲੀਜ਼ ਕਰ ਦਿੱਤੀ ਗਈ ਹੈ । ਇਸ ਫ਼ਿਲਮ ਨੂੰ ਅਲੋਚਕਾਂ ਦੇ ਨਾਲ ਨਾਲ ਦਰਸ਼ਕਾਂ ਦਾ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ । ਫ਼ਿਲਮ ਨੂੰ ਦੇਖਣ ਤੋਂ ਬਾਅਦ ਵਿਕਰਮ ਬੱਤਰਾ (Vikram Batra ) ਦੇ ਪਰਿਵਾਰ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਕਾਰਗਿਲ ਜੰਗ ਦੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਜ਼ਿੰਦਗੀ ਤੇ ਅਧਾਰਿਤ ਹੈ । ਫ਼ਿਲਮ ਦਾ ਨਿਰਦੇਸ਼ਨ ਵਿਸ਼ਣੂ ਵਰਧਨ ਨੇ ਕੀਤਾ ਹੈ । ਫ਼ਿਲਮ ਦੇ ਨਿਰਮਾਤਾਵਾਂ ਨੇ ਵਿਕਰਮ ਬੱਤਰਾ ਦੇ ਪਰਿਵਾਰ ਤੇ ਦੋਸਤਾਂ ਲਈ ਫ਼ਿਲਮ ਦਾ ਪ੍ਰੀਮੀਅਰ ਵੀ ਰੱਖਿਆ ਸੀ ।

ਹੋਰ ਪੜ੍ਹੋ :

ਸ਼੍ਰੀ ਦੇਵੀ ਦੇ ਜਨਮ ਦਿਨ ’ਤੇ ਜਾਣੋਂ ਕਾਮਯਾਬੀ ਦੀ ਬੁਲੰਦੀ ’ਤੇ ਬਣੇ ਰਹਿਣ ਲਈ ਕਿਸ ਤਰ੍ਹਾਂ ਦੀਆਂ ਕਰਦੀ ਸੀ ਹਰਕਤਾਂ

ਫ਼ਿਲਮ ਦੇਖਣ ਤੋਂ ਬਾਅਦ ਵਿਕਰਮ ਬੱਤਰਾ (Vikram Batra )  ਦੇ ਪਰਿਵਾਰ ਨੇ ਫ਼ਿਲਮ ਨੂੰ ਲੈ ਕੇ ਆਪਣੀ ਰਾਏ ਦਿੱਤੀ । ਪਰਿਵਾਰ ਫ਼ਿਲਮ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ ਹੈ । ਵਿਕਰਮ ਬੱਤਰਾ (Vikram Batra )  ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਕਾਂਗੜਾ ਵਿੱਚ 9 ਸਤੰਬਰ 1974 ਵਿੱਚ ਹੋਇਆ ਸੀ । ਉਹਨਾਂ ਦੀ ਬਹਾਦਰੀ ਕਰਕੇ ਦੇਸ਼ ਦੇ ਦੁਸ਼ਮਣ ਵੀ ਉਹਨਾਂ ਨੂੰ ਸ਼ੇਰਸ਼ਾਹ (Shershaah)  ਦੇ ਨਾਂਅ ਨਾਲ ਜਾਣਦੇ ਸਨ । ਪਰਮਵੀਰ ਚੱਕਰ ਕੈਪਟਨ ਵਿਕਰਮ 1999 ਵਿੱਚ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ ।

ਉਹਨਾਂ ਦੀ ਸ਼ਹੀਦੀ ਤੋਂ ਬਾਅਦ ਪਰਬਤ ਦੀ ਇੱਕ ਚੋਟੀ ਦਾ ਨਾਂਅ ਉਹਨਾਂ ਦੇ ਨਾਂਅ ਤੇ ਰੱਖਿਆ ਗਿਆ ਸੀ । ਉਹਨਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਯਾਦ ਕੀਤੇ ਜਾਂਦੇ ਹਨ । ਕੈਪਟਨ ਨੇ 20 ਜੂਨ 1999 ਨੂੰ ਕਾਰਗਿਲ ਦੀ ਚੋਟੀ ਤੋਂ ਦੁਸ਼ਮਣ ਨੂੰ ਭਜਾਉਣ ਲਈ ਮੁਹਿੰਮ ਛੇੜੀ ਸੀ । ਕਈ ਘੰਟਿਆਂ ਦੀ ਗੋਲੀਬਾਰੀ ਤੋਂ ਬਾਅਦ ਉਹ ਇਸ ਮੁਹਿੰਮ ਵਿੱਚ ਕਾਮਯਾਬ ਹੋ ਗਏ ਸਨ । ਇਸ ਕਾਮਯਾਬੀ ਤੋਂ ਬਾਅਦ ਉਹਨਾਂ ਦੇ ਕਮਾਂਡਿੰਗ ਅਫਸਰ ਨੇ ਉਹਨਾਂ ਨੂੰ ਸ਼ੇਰਸ਼ਾਹ (Shershaah)  ਨਾਂਅ ਦਿੱਤਾ ਸੀ ।

0 Comments
0

You may also like