ਗਾਇਕਾ ਰੁਪਿੰਦਰ ਹਾਂਡਾ ਨੂੰ ਹੋ ਗਈ ਕਿਸੇ ਨਾਲ ਮੁਹੱਬਤ, ਦੇਖੋ ਵੀਡਿਓ 

written by Rupinder Kaler | January 02, 2019

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੂੰ ਪੁਰਾਣੇ ਹਿੰਦੀ ਗਾਣੇ ਸੁਣਨ ਦਾ ਬਹੁਤ ਸ਼ੌੰਂਕ ਹੈ, ਤੇ ਉਹਨਾਂ ਦੇ ਇਸ ਸ਼ੌਂਕ ਦਾ ਉਹਨਾਂ ਵੱਲੋਂ ਸ਼ੇਅਰ ਕੀਤੀ ਵੀਡਿਓ ਤੋਂ ਪਤਾ ਲਗਦਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਹਿੰਦੀ ਗਾਣਾ ਸ਼ੇਅਰ ਕੀਤਾ ਹੈ ਇਸ ਗਾਣੇ ਵਿੱਚ ਰੁਪਿੰਦਰ ਹਾਂਡਾ ਖੁਦ ਕੋਰੀਓਗ੍ਰਾਫੀ ਕਰ ਰਹੀ ਹੈ ।

rupinder handa rupinder handa

ਇਸ ਵੀਡਿਓ ਦੇ ਨਾਲ ਉਹਨਾਂ ਨੇ ਲਿਖਿਆ ਹੈ ਕਿ ਓਲਡ ਇਜ਼ ਗੋਲਡ ਇਸ ਦੇ ਨਾਲ ਹੀ ਉਹਨਾਂ ਨੇ ਅਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕੇਅਰਲੈਸ ਚੰਨ ਲਿਖਿਆ ਹੈ ਜਿਸ ਦਾ ਮਤਲਬ ਉਹਨਾਂ ਦਾ ਇਹ ਗਾਣਾ 7 ਜਨਵਰੀ ਨੂੰ ਆਉਣ ਵਾਲਾ ਹੈ ।

https://www.instagram.com/p/BsFqIfMiutP/

ਰੁਪਿੰਦਰ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਰੁਪਿੰਦਰ ਹਾਂਡਾ ਦੇ ਕਈ ਗੀਤ ਹਿੱਟ ਰਹੇ ਹਨ ਤੇ ਨਵੇਂ ਸਾਲ ਵਿੱਚ ਰੁਪਿੰਦਰ ਹਾਂਡਾ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ।

You may also like