ਕਿਸਾਨਾਂ ਦਾ ਸਮਰਥਨ ਕਰਨ ਵਾਲੇ ਲੱਖਾ ਸਿਧਾਣਾ, ਜੱਸ ਬਾਜਵਾ, ਸੋਨੀਆ ਮਾਨ ਸਮੇਤ ਹੋਰ ਕਈ ਆਗੂਆਂ ਖਿਲਾਫ ਮਾਮਲਾ ਦਰਜ

written by Rupinder Kaler | June 28, 2021

ਕਿਸਾਨਾਂ ਦਾ ਸਮਰਥਨ ਕਰਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਲੱਖਾ ਸਿਧਾਣਾ, ਜੱਸ ਬਾਜਵਾ, ਸੋਨੀਆ ਮਾਨ ਤੇ ਕਿਸਾਨ ਆਗੂ ਦੀਪ ਰਾਜਿੰਦਰ ਸਿੰਘਵਾਲਾ, ਬਲਦੇਵ ਸਿੰਘ ਸਿਰਸਾ ਅਤੇ ਕਈ ਹੋਰ ਕਿਸਾਨ ਆਗੂਆਂ ਤੇ ਮਾਮਲੇ ਦਰਜ਼ ਕੀਤੇ ਗਏ ਹਨ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਪੁਲਿਸ ਨੇ ਦੋਸ਼ ਲਾਏ ਹਨ ਕਿ ਇਨ੍ਹਾਂ ਆਗੂਆਂ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਤੋੜਣ ਲਈ ਉਕਸਾਇਆ ਗਿਆ ਸੀ।

Pic Courtesy: Instagram

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਸ਼ੇਅਰ ਕੀਤਾ ਬੇਟੀ ਦੇ ਨਾਲ ਵੀਡੀਓ, ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਕੀਤਾ ਡਾਂਸ

Pic Courtesy: Instagram

ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਉਧਰ ਇਸ ਮਾਮਲੇ ਨੂੰ ਲੈ ਕੇ ਜੱਸ ਬਾਜਵਾ ਦੀ ਟੀਮ ਨੇ ਕਿਹਾ ਕਿ ਜੱਸ ਬਾਜਵਾ ਤਾਂ ਚੰਡੀਗੜ੍ਹ ਆਏ ਹੀ ਨਹੀਂ ਸਨ ਤਾਂ ਉਨ੍ਹਾਂ ਖਿਲਾਫ ਮਾਮਲਾ ਦਰਜ ਕਿਵੇਂ ਹੋਇਆ। ਅਜਿਹੇ ਵਿੱਚ ਦੇਖਣਾ ਹੋਵੇਗਾ ਕਿ ਅਜੇ ਜੱਸ ਬਾਜਵਾ ਸਾਹਮਣੇ ਆ ਕੇ ਕੀ ਕਹਿੰਦੇ ਹਨ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਹਜਾਰਾਂ ਕਿਸਾਨ ਦਿੱਲੀ ਵਿੱਚ ਪਿਛਲੇ 7 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ।

ਪਰ ਸਰਕਾਰ ਇਹਨਾਂ ਕਿਸਾਨਾਂ ਦੀ ਵਾਤ ਨਹੀਂ ਲੈ ਰਹੀ । ਜਿਸ ਕਰਕੇ ਇਹਨਾਂ ਕਿਸਾਨ ਆਗੂਆਂ ਵੱਲੋਂ ਚੰਡੀਗੜ੍ਹ ਸਮੇਤ ਵੱਖ ਵੱਖ ਸੂਬਿਆਂ ਵਿੱਚ ਧਰਨੇ ਦਿੱਤੇ ਗਏ ਸਨ ।

0 Comments
0

You may also like