ਲੋਹੜੀ ਸਪੈਸ਼ਲ: ਪੀਟੀਸੀ ਪੰਜਾਬੀ ਦੇ ਖ਼ਾਸ ਸ਼ੋਅ ਸੁਰਾਂ ਦੀ ਲੋਹੜੀ ਦੀ ਵੇਖੋ ਝਲਕੀਆਂ

Written by  Pushp Raj   |  January 14th 2022 05:16 PM  |  Updated: January 14th 2022 05:19 PM

ਲੋਹੜੀ ਸਪੈਸ਼ਲ: ਪੀਟੀਸੀ ਪੰਜਾਬੀ ਦੇ ਖ਼ਾਸ ਸ਼ੋਅ ਸੁਰਾਂ ਦੀ ਲੋਹੜੀ ਦੀ ਵੇਖੋ ਝਲਕੀਆਂ

ਲੋਹੜੀ (Lohri2022) ਦਾ ਤਿਉਹਾਰ ਉੱਤਰ ਭਾਰਤ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਤਿਉਹਾਰ ਨੂੰ ਲੈ ਕੇ ਪੰਜਾਬੀਆਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਲੋਹੜੀ ਦੇ ਖ਼ਾਸ ਮੌਕੇ 'ਤੇ ਪੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਲਈ 13 ਜਨਵਰੀ ਨੂੰ ਸ਼ਾਮ 6:30 ਵਜੇ ਖ਼ਾਸ ਪ੍ਰੋਗਰਾਮ ਸੁਰਾਂ ਦੀ ਲੋਹੜੀ ਪ੍ਰਰਸਾਰਿਤ ਕੀਤਾ ਗਿਆ। ਵੇਖੋ ਇਸ ਖ਼ਾਸ ਸ਼ੋਅ ਦੀਆਂ ਝਲਕੀਆਂ।

 

ਇਸ ਪ੍ਰੋਗਰਾਮ ਦੇ ਵਿੱਚ ਸੁਰ ਤੇ ਸੰਗੀਤ ਦਾ ਮੇਲ ਵੇਖਣ ਨੂੰ ਮਿਲਿਆ। ਦਰਸ਼ਕਾਂ ਨੇ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਇਸ ਖ਼ਾਸ ਪ੍ਰੋਗਰਾਮ ਵਿੱਚ ਸੁਣਿਆ ਅਤੇ ਲੋਹੜੀ ਦੇ ਤਿਉਹਾਰ ਦਾ ਆਨੰਦ ਮਾਣਿਆ। ਇਹ ਪ੍ਰੋਗਰਾਮ 13 ਜਨਵਰੀ ਨੂੰ ਸ਼ਾਮ 6:30 ਵਜੇ ਪੀਟੀਸੀ ਪੰਜਾਬੀ 'ਤੇ ਲਾਈਵ ਪ੍ਰਸਾਰਿਤ ਕੀਤਾ ਗਿਆ ।

ਇਸ ਪ੍ਰੋਗਰਾਮ ਦੇ ਵਿੱਚ ਦਿੱਗਜ਼ ਗਾਇਕ ਤੇ ਸੰਗੀਤਕਾਰਾਂ ਆਪੋ ਆਪਣੀ ਪਰਫਾਰਮੈਂਸ ਦਿੱਤੀ। ਲੋਹੜੀ ਦੇ ਇਸ ਖ਼ਾਸ ਮੌਕੇ 'ਤੇ ਪੀਟੀਸੀ ਦੇ ਵਿਹੜੇ ਵਿੱਚ ਖੂਬ ਰੌਣਕਾਂ ਲੱਗੀਆਂ। ਕਿਉਂਕਿ ਕਈ ਪੰਜਾਬੀ ਗਾਇਕਾਂ ਨੇ ਆਪਣੇ ਸੁਰਾਂ ਦੇ ਨਾਲ ਰੰਗ ਬੰਨੇ। ਇਨ੍ਹਾਂ 'ਚ ਰਵਿੰਦਰ ਗਰੇਵਾਲ, ਹਰਵਿੰਦਰ ਹੈਰੀ, ਮਸ਼ਹੂਰ ਪੰਜਾਬੀ ਗਾਇਕ ਨਿਰਮਲ ਸਿੱਧੂ, ਅਮਰ, ਮਾਸ਼ਾ ਅਲੀ ਸਣੇ ਕਈ ਗਾਇਕਾਂ ਨੇ ਪਰਫਾਰਮ ਕੀਤਾ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 15 ਜਨਵਰੀ ਨੂੰ ਸ਼ਾਮ 7 ਵਜੇ ਵੇਖੋ ਪੀਟੀਸੀ ਪ੍ਰੀਮੀਅਰ ਫ਼ਿਲਮ 'ਥਾਣਾ ਸਦਰ'

ਦੱਸ ਦਈਏ ਕਿ ਪੀਟੀਸੀ ਆਪਣੇ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਾਸਤ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਇਸ ਦੇ ਲਈ ਪੀਟੀਸੀ ਪੰਜਾਬੀ 'ਤੇ ਪੰਜਾਬੀ ਸੱਭਿਆਚਾਰ ਤੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਕਰਦਾ  ਹੈ।

ਲੋਹੜੀ ਦਾ ਇਹ ਖ਼ਾਸ ਪ੍ਰੋਗਰਾਮ "ਸੁਰਾਂ ਦੀ ਲੋਹੜੀ " ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ 'ਤੇ ਵੀ ਜਾ ਕੇ ਵੇਖ ਸਕਦੇ ਹੋ।  ਵੀਡੀਓ ਵੇਖਣ ਲਈ ਇਥੇ ਕਲਿੱਕ ਕਰੋ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network