ਅਦਾਕਾਰਾ ਸੋਨੀਆ ਬੰਸਲ ਨੂੰ ਆਇਆ ਪੈਨਿਕ ਅਟੈਕ, ਹਸਪਤਾਲ ਦੇ ਬੈੱਡ ‘ਤੇ ਰੋਂਦੀ ਆਈ ਨਜ਼ਰ
ਅਦਾਕਾਰਾ ਸੋਨੀਆ ਬੰਸਲ (Soniya Bansal) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਪਈ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਪਈ ਹੈ ਅਤੇ ਤੜਫਦੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਜਲਦ ਹੀ ਅਦਾਕਾਰਾ ਦੀ ਸਿਹਤਮੰਦੀ ਲਈ ਦੁਆ ਕਰ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਪਿਛਲੇ ਕਈ ਮਹੀਨਿਆਂ ਤੋਂ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਜੂਝ ਰਹੀ ਹੈ ਅਤੇ ਸੋਨੀਆ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਪੈਨਿਕ ਅਟੈਕ ਹੋ ਰਿਹਾ ਸੀ। ਉਹ ਆਪਣੇ ਆਪ ਨੂੰ ਪ੍ਰੇਰਿਤ ਰੱਖ ਕੇ ਇਸ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।ਅਦਾਕਾਰਾ ਦਾ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਉਸ ‘ਚ ਅਦਾਕਾਰਾ ਬੇਸੁਧ ਹਾਲਤ ‘ਚ ਦਿਖਾਈ ਦੇ ਰਹੀ ਹੈ ਅਤੇ ਬੇਸੁਧ ਹਾਲਤ ‘ਚ ਕੁਝ ਬੋਲਦੀ ਹੋਈ ਦਿਖਾਈ ਦੇ ਰਹੀ ਹੈ।
ਖਬਰਾਂ ਮੁਤਾਬਕ ਅਦਾਕਾਰਾ ਨੇ ਬੀਤੀ ਰਾਤ ਇੱਕ ਅਵਾਰਡ ਸਮਾਰੋਹ ‘ਚ ਸ਼ਿਰਕਤ ਕੀਤੀ ਸੀ ਜਿਸ ਤੋਂ ਬਾਅਦ ਉਹ ਬੇਚੈਨੀ ਮਹਿਸੂਸ ਕਰ ਰਹੀ ਸੀ ।ਇਸ ਤੋਂ ਬਾਅਦ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਸੀ।
- PTC PUNJABI