ਅੱਲੂ ਅਰਜੁਨ ਨੇ ਆਪਣੇ ਬੇਟੇ ਅੱਲੂ ਅਯਾਨ ਨੂੰ ਇਹਨਾਂ ਪਿਅਰੀਆਂ ਤਸਵੀਰਾਂ ਰਾਹੀਂ ਦਿੱਤੀ ਜਨਮਦਿਨ ਦੀ ਵਧਾਈ ! ਵੇਖੋ ਤਸਵੀਰਾਂ

ਟਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅੱਲੂ ਅਰਜੁਨ ਪੁਸ਼ਪਾ 2 ਵਿੱਚ ਰੁੱਝੇ ਹੋਏ ਹਨ ਪਰ ਇਸ ਦੌਰਾਨ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਅੱਲੂ ਅਯਾਨ ਲਈ ਦਿਲੋਂ ਸ਼ੁਭਕਾਮਨਾਵਾਂ ਲਿਖੀਆਂ ਹਨ। ਅੱਲੂ ਅਰਜੁਨ ਦਾ ਬੇਟਾ 3 ਅਪ੍ਰੈਲ ਨੂੰ 9 ਸਾਲਾਂ ਦਾ ਹੋ ਗਿਆ ਹੈ।

Written by  Entertainment Desk   |  April 03rd 2023 05:32 PM  |  Updated: April 03rd 2023 05:38 PM

ਅੱਲੂ ਅਰਜੁਨ ਨੇ ਆਪਣੇ ਬੇਟੇ ਅੱਲੂ ਅਯਾਨ ਨੂੰ ਇਹਨਾਂ ਪਿਅਰੀਆਂ ਤਸਵੀਰਾਂ ਰਾਹੀਂ ਦਿੱਤੀ ਜਨਮਦਿਨ ਦੀ ਵਧਾਈ ! ਵੇਖੋ ਤਸਵੀਰਾਂ

ਅੱਲੂ ਅਰਜੁਨ ਦੇ ਫੈਨਸ ਨੂੰ 'ਪੁਸ਼ਪਾ 2' ਦੀ ਬੇਸਬਰੀ ਨਾਲ ਉਡੀਕ ਹੈ। ਦੱਖਣੀ ਸੁਪਰਸਟਾਰ ਅੱਲੂ ਅਰਜੁਨ ਨੇ ਹਾਲ ਵਿੱਚ ਭਾਰਤੀ ਫਿਲਮ ਇੰਡਸਟਰੀ ਵਿੱਚ 20 ਸਾਲ ਪੂਰੇ ਕੀਤੇ 'ਤੇ ਕਿਸੇ ਵੀ ਸਟਾਰ ਵਾਸਤੇ ਇਸ ਤੋਂ ਵੱਧ ਖੁਸ਼ੀ ਦਾ ਪਲ ਹੋਰ ਕਿਹੜਾ ਹੋ ਸਕਦਾ ਹੈ । 3 ਅਪ੍ਰੈਲ ਨੂੰ, ਟਾਲੀਵੁੱਡ ਦੇ ਫੇਮਸ ਸਟਾਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਅੱਲੂ ਅਯਾਨ ਲਈ ਇੱਕ ਭਾਵੁਕ ਨੋਟ ਲਿਖਿਆ, ਜੋ 9 ਸਾਲਾਂ ਦਾ ਹੋ ਗਿਆ ਹੈ। ਅੱਲੂ ਅਰਜੁਨ ਨੇ ਪਿਤਾ ਅਤੇ ਬੇਟੇ ਦੇ ਵਿੱਚਕਾਰ  ਇੱਕ ਪਿਆਰ ਭਰੇ ਪਲ ਨੂੰ ਦਰਸਾਉਂਦੀ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, "ਮੇਰੀ ਜ਼ਿੰਦਗੀ ਦੇ ਪਿਆਰ ਨੂੰ ਜਨਮਦਿਨ ਦੀਆਂ ਮੁਬਾਰਕਾਂ। ਮੇਰੇ ਸਭ ਤੋਂ ਪਿਆਰੇ ਚਿੰਨੀ ਬਾਬੂ #AlluAyaan।"

ਬਾਲੀਵੁੱਡ ਵਿੱਚ ਅੱਲੂ ਅਰਜੁਨ ਦਾ ਡੈਬਿਊ 

ਅੱਲੂ ਅਰਜੁਨ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ। 'ਪੁਸ਼ਪਾ' ਸਟਾਰ ਦੀ ਬਾਲੀਵੁੱਡ ਡੈਬਿਊ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਲੂ ਅਰਜੁਨ ਨੇ ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨਾਲ ਇੱਕ ਫਿਲਮ ਸਾਈਨ ਕੀਤੀ ਹੈ।

ਅੱਲੂ ਅਰਜੁਨ ਦਾ ਵਰਕ ਫਰੰਟ 

ਵਰਕ ਫਰੰਟ ਦੀ ਗੱਲ ਕਰੀਏ ਤਾਂ, ਅਭਿਨੇਤਾ ਇਸ ਸਮੇਂ "ਪੁਸ਼ਪਾ: ਦ ਰੂਲ" ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ , ਜੋ ਉਹਨਾਂ ਦੀ 2021 ਦੀ ਫਿਲਮ "ਪੁਸ਼ਪਾ: ਦਿ ਰਾਈਜ਼" ਦਾ ਸੀਕਵਲ ਹੈ। ਕਾਫੀ ਸਮਾਂ ਪਹਿਲਾਂ ਫਿਲਮ ਦੇ ਸੈੱਟ ਤੋਂ ਐਕਟਰ ਦੀ ਤਸਵੀਰ ਵੀ ਵਾਇਰਲ ਹੋਈ ਸੀ, ਜਿਸ 'ਚ ਅੱਲੂ ਅਰਜੁਨ ਦਾ ਨਵਾਂ ਲੁੱਕ ਦੇਖਣ ਨੂੰ ਮਿਲਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network