'ਮੇਰੀਆਂ ਫਿਲਮਾਂ 'ਚ ਜਿੰਨੀ ਹਿੰਸਾ ਹੈ, ਅਸਲ ਜ਼ਿੰਦਗੀ 'ਚ ਮੈਂ ਉਸ ਤੋਂ ਉਨ੍ਹਾਂ ਹੀ ਦੂਰ ਹਾਂ': ਅਨੁਰਾਗ ਕਸ਼ਯਪ

ਕਾਨਸ ਫ਼ਿਲਮ ਫ਼ੈਸਟੀਵਲ 'ਚ ਪ੍ਰਦਰਸ਼ਿਤ ਹੋਣ ਵਾਲੀ ਇਕਲੌਤੀ ਭਾਰਤੀ ਫ਼ਿਲਮ 'ਕੈਨੇਡੀ' ਦੇ ਨਿਰਦੇਸ਼ਕ ਅਨੁਰਾਗ ਕਸ਼ਯਪ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੀਆਂ ਫ਼ਿਲਮਾਂ 'ਚ ਇੰਨੀ ਹਿੰਸਾ ਕਿਉਂ ਹੁੰਦੀ ਹੈ ਤਾਂ ਉਨ੍ਹਾਂ ਦੱਸਿਆ ਕਿ ਅਸਲ ਜ਼ਿੰਦਗੀ ਵਿੱਚ ਉਹ ਹਿੰਸਾ ਤੋਂ ਡਰਦੇ ਹਨ।

Written by  Pushp Raj   |  May 22nd 2023 07:14 PM  |  Updated: May 22nd 2023 07:20 PM

'ਮੇਰੀਆਂ ਫਿਲਮਾਂ 'ਚ ਜਿੰਨੀ ਹਿੰਸਾ ਹੈ, ਅਸਲ ਜ਼ਿੰਦਗੀ 'ਚ ਮੈਂ ਉਸ ਤੋਂ ਉਨ੍ਹਾਂ ਹੀ ਦੂਰ ਹਾਂ': ਅਨੁਰਾਗ ਕਸ਼ਯਪ

ਮਸ਼ਹੂਰ ਭਾਰਤੀ ਨਿਰਦੇਸ਼ਕ ਅਨੁਰਾਗ ਕਸ਼ਯਪ ਹਾਲ ਹੀ ਵਿੱਚ ਆਪਣੀ ਫਿਲਮ 'ਕੈਨੇਡੀ' ਲਈ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਹ ਫਿਲਮ ਇਸ ਸਾਲ ਦੇ ਕਾਨਸ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਇਕਲੌਤੀ ਭਾਰਤੀ ਫਿਲਮ ਹੈ। ਅਨੁਰਾਗ ਕਸ਼ਯਪ ਫਿਲਮ ਨਿਰਦੇਸ਼ਨ ਦੀ ਆਪਣੀ ਇੱਕ ਅਲੱਗ ਸ਼ੈਲੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ 'ਬਲੈਕ ਫਰਾਈਡੇ', 'ਨੋ ਸਮੋਕਿੰਗ', 'ਗੈਂਗਸ ਆਫ ਵਾਸੇਪੁਰ','ਦੇਵ ਡੀ' ਵਰਗੀਆਂ ਫਿਲਮਾਂ ਨੇ ਫਿਲਮੀ ਜਗਤ 'ਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। 

ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਅਨੁਰਾਗ ਕਸ਼ਯਪ ਕਾਫੀ ਹਿੰਸਕ ਫਿਲਮਾਂ ਬਣਾਉਂਦੇ ਹਨ। ਖੈਰ ਇਸ ਗੱਲ ਵਿੱਚ ਸੱਚਾਈ ਹੋਵੇ ਜਾਂ ਨਾ ਹੋਵੇ ਪਰ ਇੱਕ ਗੱਲ ਤਾਂ ਪੱਕੀ ਹੈ ਤੇ ਦਿਲਚਸਪ ਵੀ ਹੈ ਕਿ  ਅਨੁਰਾਗ ਕਸ਼ਯਪ ਅਸਲ ਜ਼ਿੰਦਗੀ ਵਿੱਚ ਖੂਨ-ਖਰਾਬੇ ਤੋਂ ਡਰਦੇ ਹਨ। ਆਪਣੇ ਹਾਲ ਹੀ ਦੇ ਇੱਕ ਇੰਟਰਵਿਊ ਵਿੱਚ ਅਨੁਰਾਗ ਕਸ਼ਯਪ ਨੇ ਖੁਦ ਇਹ ਗੱਲ ਕਬੂਲ ਕੀਤੀ ਹੈ।

ਅਨੁਰਾਗ ਕਸ਼ਯਪ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਹਿੰਸਾ ਉਨ੍ਹਾਂ ਕਾਫੀ ਡੂੰਘੇ ਤੌਰ ਉੱਤੇ ਪ੍ਰਭਾਵਿਤ ਕਰਦੀ ਹੈ। ਜੇਕਰ ਮੈਂ ਅਸਲ ਜ਼ਿੰਦਗੀ ਵਿੱਚ ਖੂਨ-ਖਰਾਬਾ ਦੇਖਦਾ ਹਾਂ, ਤਾਂ ਮੈਂ ਬੇਹੋਸ਼ ਹੋ ਜਾਂਦਾ ਹਾਂ। ਇੱਥੋਂ ਤੱਕ ਕਿ ਕਿਸੇ ਦੁਰਘਟਨਾ ਦਾ ਗਵਾਹ ਹੋਣਾ ਜਾਂ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਾ  ਵੀ ਮੈਨੂੰ ਡਰਾ ਦਿੰਦਾ ਹੈ। ਹਿੰਸਾ ਨਾਲ ਮੇਰਾ ਰਿਸ਼ਤਾ ਬਹੁਤ ਗੁੰਝਲਦਾਰ ਹੈ। ਇਹੀ ਕਾਰਨ ਹੈ ਕਿ ਮੇਰੀਆਂ ਫਿਲਮਾਂ ਵਿੱਚ ਅਕਸਰ ਬਹੁਤ ਜ਼ਿਆਦਾ ਹਿੰਸਾ ਹੁੰਦੀ ਹੈ ਪਰ ਮੇਰੇ ਨਿੱਜੀ ਜੀਵਨ ਵਿੱਚ, ਮੈਂ ਹਮੇਸ਼ਾ ਇਸ ਤੋਂ ਦੂਰ ਰਿਹਾ ਹਾਂ। ਮੈਂ ਜਾਣਬੁੱਝ ਕੇ ਹਿੰਸਾ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੱਖਿਆ ਹੈ। ਹਿੰਸਾ ਦਾ ਪ੍ਰਭਾਵ ਹਮੇਸ਼ਾ ਮੇਰੀਆਂ ਰਚਨਾਵਾਂ ਜਿਵੇਂ ਕਿ 'ਰਮਨ ਰਾਘਵ', 'ਅਗਲੀ' ਵਿੱਚ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ ਹੈ, ਮੇਰਾ ਮੰਨਣਾ ਹੈ ਕਿ ਦਰਸ਼ਕਾਂ ਦੀ ਕਲਪਨਾ ਇੰਨੀ ਸਪਸ਼ਟ ਹੈ ਕਿ ਇਹ ਹਿੰਸਾ ਨੂੰ ਸਕਰੀਨ 'ਤੇ ਦਿਖਾਏ ਜਾਣ ਤੋਂ ਵੀ ਜ਼ਿਆਦਾ ਭਿਆਨਕ ਬਣਾ ਸਕਦੀ ਹੈ।

'ਕੈਨੇਡੀ' ਵਿੱਚ ਦਰਸਾਈ ਗਈ ਹਿੰਸਾ ਬਾਰੇ, ਕਸ਼ਯਪ ਨੇ ਦੱਸਿਆ, "ਇਸ ਫ਼ਿਲਮ ਵਿੱਚ, ਤੁਸੀਂ ਇੱਕ ਅਜਿਹੇ ਪਾਤਰ ਨੂੰ ਮਿਲਦੇ ਹੋ ਜੋ ਹਿੰਸਾ ਪ੍ਰਤੀ ਇੰਨਾ ਅਸੰਵੇਦਨਸ਼ੀਲ ਹੋ ਗਿਆ ਹੈ ਕਿ ਇਹ ਉਸ ਦੇ ਲਈ ਇੱਕ ਮਸ਼ੀਨੀ ਪ੍ਰਤੀਕਿਰਿਆ ਬਣ ਗਿਆ ਹੈ। ਇਹ ਸਿਰਫ ਇੱਕ ਆਟੋਮੈਟਿਕ ਪ੍ਰਤੀਕਿਰਿਆ ਹੈ। ਸਾਡਾ ਸਮਾਜ ਇਸ ਤਰ੍ਹਾਂ ਵਿਕਸਤ ਹੋਇਆ ਹੈ। ਮੈਂ ਕੋਈ ਉਪਦੇਸ਼ ਨਹੀਂ ਦੇ ਰਿਹਾ ਹਾਂ ਜਾਂ ਕੋਈ ਖਾਸ ਗੱਲ ਨਹੀਂ ਕਰ ਰਿਹਾ ਹਾਂ। ਮੈਂ ਸਿਰਫ਼ ਇੱਕ ਕਹਾਣੀ ਦੱਸ ਰਿਹਾ ਹਾਂ ਜੋ ਪਾਤਰ ਦੀ ਇਕੱਲਾਪਨ ਅਤੇ ਉਦਾਸੀ ਨੂੰ ਦਰਸਾਉਂਦੀ ਹੈ। 

ਹੋਰ ਪੜ੍ਹੋ: Aditya Singh Rajput Death: 'ਸਪਲਿਟਸਵਿਲਾ' ਫੇਮ ਟੀਵੀ ਅਦਾਕਾਰ ਅਦਿਤਯਾ ਰਾਜਪੂਤ ਦਾ ਹੋਇਆ ਦਿਹਾਂਤ, ਘਰ ਦੇ ਬਾਥਰੂਮ 'ਚ ਮਿਲੀ ਅਦਾਕਾਰ ਦੀ ਲਾਸ਼ 

ਉਹ ਅਜਿਹਾ ਕੋਈ ਵਿਅਕਤੀ ਨਹੀਂ ਹੈ ਜਿਸ ਨਾਲ ਹਮਦਰਦੀ ਹੋਵੇ, ਫਿਰ ਵੀ ਤੁਸੀਂ ਆਪਣੇ ਆਪ ਉਸ ਪ੍ਰਤੀ ਹਮਦਰਦੀ ਮਹਿਸੂਸ ਕਰਦੇ ਹੋ, ਜੋ ਕਿ ਇੱਕ ਗੁੰਝਲਦਾਰ ਭਾਵਨਾ ਹੈ। ਮੈਂ ਇਸ ਕਿਰਦਾਰ ਲਈ ਹਮਦਰਦੀ ਨਹੀਂ ਲੱਭ ਰਿਹਾ। ਇਹ ਕਿਰਦਾਰ ਉਨ੍ਹਾਂ ਨੂੰ ਆਪਣੇ ਆਪ 'ਤੇ ਸਵਾਲ ਕਰਨ ਲਈ ਮਜਬੂਰ ਕਰਦਾ ਹੈ। ਅਨੁਰਾਗ ਕਸ਼ਯਪ ਇਸ ਸਮੇਂ ਫਰਾਂਸ ਵਿੱਚ ਹਨ, ਵਿਕਰਮਾਦਿਤਿਆ ਮੋਟਵਾਨੇ ਦੇ ਨਾਲ ਕਾਨਸ ਫੈਸਟੀਵਲ ਵਿੱਚ ਸ਼ਾਮਲ ਹੋ ਰਹੇ ਹਨ। ਨਿਰਦੇਸ਼ਕ ਮਾਰਟਿਨ ਸਕੋਰਸੇਸ ਦੀ ਫਿਲਮ 'ਕਿਲਰਸ ਆਫ ਦਿ ਫਲਾਵਰ ਮੂਨ' ਦੇ ਪ੍ਰੀਮੀਅਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਫਿਲਮ ਨਿਰਮਾਤਾ ਰੈੱਡ ਕਾਰਪੇਟ 'ਤੇ ਇਕੱਠੇ ਨਜ਼ਰ ਆਏ ਸਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network