ਬਿਪਾਸ਼ਾ ਬਾਸੂ ਆਪਣੀ ਧੀ ਦੇ ਨਾਲ ਖੇਡਦੀ ਨਜ਼ਰ ਆਈ, ਅਦਾਕਾਰਾ ਦੀ ਧੀ ਦੇ ਦਿਲ ‘ਚ ਸੀ ਛੇਕ, 3 ਮਹੀਨੇ ਦੀ ਉਮਰ ‘ਚ ਹੋਈ ਸੀ ਸਰਜਰੀ
ਬਿਪਾਸ਼ਾ ਬਾਸੂ (Bipasha Basu) ਨੇ ਆਪਣੀ ਧੀ ਦੇ ਨਾਲ ਕੁਝ ਕਿਊਟ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਜਿਨ੍ਹਾਂ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਦਕਾਰਾ ਆਪਣੀ ਧੀ ਦੇ ਨਾਲ ਖੇਡ ਰਹੀ ਹੈ ਅਤੇ ਛੋਟੇ ਛੋਟੇ ਖਿਡੌਣਾ ਰੂਪੀ ਬਰਤਨਾਂ ‘ਚ ਚਾਹ ਬਣਾ ਕੇ ਧੀ ਦੇ ਨਾਲ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਵੀ ਅਦਾਕਾਰਾ ਨੇ ਆਪਣੀ ਧੀ ਦੇ ਨਾਲ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓ ਸਾਂਝੇ ਕੀਤੇ ਸਨ । ਜਿਨ੍ਹਾਂ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।
ਕੁਝ ਸਮਾਂ ਪਹਿਲਾਂ ਹੋਇਆ ਧੀ ਦਾ ਜਨਮ
ਦੱਸ ਦਈਏ ਕਿ ਅਦਾਕਾਰਾ ਬਿਪਾਸ਼ਾ ਬਾਸੂ ਤੇ ਕਰਣ ਸਿੰਘ ਗਰੋਵਰ ਦੇ ਘਰ ਕੁਝ ਦਿਨ ਪਹਿਲਾਂ ਹੀ ਧੀ ਨੇ ਜਨਮ ਲਿਆ ਸੀ । ਧੀ ਨੂੰ ਲੈ ਕੇ ਅਦਾਕਾਰਾ ਕਾਫੀ ਪ੍ਰੇਸ਼ਾਨ ਸੀ । ਕਿਉਂਕਿ ਧੀ ਦੇ ਦਿਲ ‘ਚ ਛੇਕ ਸੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਕਈ ਮਹੀਨੇ ਧੀ ਦਾ ਇਲਾਜ ਵੀ ਕਰਵਾਇਆ ਸੀ । ਲੰਮੇ ਇਲਾਜ ਤੋਂ ਬਾਅਦ ਧੀ ਠੀਕ ਹੋ ਪਾਈ ਸੀ ।ਤਿੰਨ ਮਹੀਨੇ ਦੀ ਉਮਰ ‘ਚ ਹੀ ਧੀ ਦੀ ਸਰਜਰੀ ਕਰਵਾਉਣੀ ਪਈ ਸੀ।
- PTC PUNJABI