ਕਾਮੇਡੀਅਨ ਭਾਰਤੀ ਸਿੰਘ ਦੇ ਬੇਟੇ ਨੇ ਪਹਿਲੀ ਵਾਰ ਕੀਤੀ ਰੈਂਪ ਵਾਕ, ਕਪਿਲ ਸ਼ਰਮਾ ਨੇ ਬੇਟੀ ਨਾਲ ਜਿੱਤਿਆ ਸਭ ਦਾ ਦਿਲ

ਕਾਮੇਡੀਅਨ ਕਪਿਲ ਸ਼ਰਮਾ ਅਤੇ ਭਾਰਤੀ ਸਿੰਘ ਨੇ ਇੱਕ ਵਾਰ ਫਿਰ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਇਸ ਵਾਰ ਸਪਾਟ ਲਾਈਟ ਵਿੱਚ ਕਪਿਲ ਸ਼ਰਮਾ ਅਤੇ ਭਾਰਤੀ ਸਿੰਘ ਨਹੀਂ ਬਲਕਿ ਉਨ੍ਹਾਂ ਦੇ ਬੱਚੇ ਸਨ।

Written by  Shaminder   |  May 15th 2023 03:00 PM  |  Updated: May 15th 2023 03:00 PM

ਕਾਮੇਡੀਅਨ ਭਾਰਤੀ ਸਿੰਘ ਦੇ ਬੇਟੇ ਨੇ ਪਹਿਲੀ ਵਾਰ ਕੀਤੀ ਰੈਂਪ ਵਾਕ, ਕਪਿਲ ਸ਼ਰਮਾ ਨੇ ਬੇਟੀ ਨਾਲ ਜਿੱਤਿਆ ਸਭ ਦਾ ਦਿਲ

ਹਮੇਸ਼ਾ ਸੁਰਖ਼ੀਆਂ ਵਿੱਚ ਰਹਿਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਅਤੇ ਭਾਰਤੀ ਸਿੰਘ (Bharti singh) ਨੇ ਇੱਕ ਵਾਰ ਫਿਰ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਇਸ ਵਾਰ ਸਪਾਟ ਲਾਈਟ ਵਿੱਚ ਕਪਿਲ ਸ਼ਰਮਾ ਅਤੇ ਭਾਰਤੀ ਸਿੰਘ ਨਹੀਂ ਬਲਕਿ ਉਨ੍ਹਾਂ ਦੇ ਬੱਚੇ ਸਨ। 14 ਮਈ ਦੀ ਰਾਤ ਨੂੰ, ਦੋਵਾਂ ਨੂੰ ਇੱਕ ਈਵੈਂਟ ਵਿੱਚ ਇਕੱਠੇ ਦੇਖਿਆ ਗਿਆ ਸੀ, ਜਿਸ ਵਿੱਚ ਕਪਿਲ ਸ਼ਰਮਾ ਆਪਣੀ ਬੇਟੀ ਅਤੇ ਭਾਰਤੀ ਸਿੰਘ ਆਪਣੇ ਬੇਟੇ ਨਾਲ ਪਹੁੰਚੇ ਸਨ। ਭਾਰਤੀ ਸਿੰਘ ਤੇ ਕਪਿਲ ਸ਼ਰਮਾ ਨੇ ਆਪਣੇ ਬੱਚਿਆਂ ਨਾਲ ਇਸ ਈਵੈਂਟ ਵਿੱਚ ਰੈਂਪ ਵਾਕ ਕੀਤੀ। ਇਸ ਵੀਡੀਓ ਦੇ ਸੋਸ਼ਲ ਮੀਡੀਆ ਉੱਤੇ ਆਉਂਦੇ ਹੀ ਲੋਕਾਂ ਨੇ ਆਪਣਾ ਪਿਆਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 

ਵਾਇਰਲ ਵੀਡੀਓ ਵਿੱਚ, ਪਹਿਲਾਂ ਕਪਿਲ ਸ਼ਰਮਾ ਆਪਣੀ ਪਿਆਰੀ ਛੋਟੀ ਕੁੜੀ ਅਨਾਇਰਾ ਸ਼ਰਮਾ ਨਾਲ ਰੈਂਪ ਵਾਕ ਕਰਦੇ ਦਿਖਾਈ ਦਿੱਤੇ। ਅਨਾਇਰਾ ਨੇ ਇਸ ਦੌਰਾਨ ਕਾਲੇ ਰੰਗ ਦਾ ਗਾਊਨ ਪਾਇਆ ਹੋਇਆ ਸੀ। ਇਸ ਤੋਂ ਬਾਅਦ ਭਾਰਤੀ ਸਿੰਘ ਨੇ ਵੀ ਆਪਣੇ ਬੇਟੇ ਗੋਲਾ ਨਾਲ ਰੈਂਪ ਵਾਕ ਕਰਕੇ ਇਸ ਸਮਾਗਮ ਵਿੱਚ ਸੁਰਖ਼ੀਆਂ ਬਟੋਰੀਆਂ। ਹਾਲਾਂਕਿ ਗੋਲਾ ਅਜੇ ਤੁਰਦਾ ਨਹੀਂ ਹੈ ਇਸ ਲਈ ਭਾਰਤੀ ਦੇ ਨਾਲ ਰੈਂਪ ਉੱਤੇ ਕ੍ਰਿਸ਼ਨਾ ਅਭਿਸ਼ੇਕ ਨੇ ਉਸ ਨੂੰ ਪਿਆਰ ਨਾਲ ਚੁੱਕ ਲਿਆ ਤੇ ਰੈਂਪ ਵਾਕ ਨੂੰ ਪੂਰਾ ਕੀਤਾ।

ਇਹ ਪਿਆਰੀ ਫੁਟੇਜ ਕਿਸੇ ਦੇ ਵੀ ਚਿਹਰੇ 'ਤੇ ਮੁਸਕਰਾਹਟ ਲਿਆ ਸਕਦੀ ਹੈ। ਇਸ ਈਵੈਂਟ ਦੌਰਾਨ ਭਾਰਤੀ ਦੇ ਪਤੀ ਹਰਸ਼ ਲਿੰਬਾਚੀਆ ਮੌਜੂਦ ਨਹੀਂ ਸਨ। ਗੋਲਾ ਦੇ ਰੈਂਪ ਉੱਤੇ ਆਉਣ ਤੋਂ ਬਾਅਦ ਉਸ ਵੱਲੋਂ ਦਿੱਤੀਆਂ ਗਈਆਂ ਪ੍ਰਤੀਕਿਰਿਆਵਾਂ ਹਰੇਕ ਦਾ ਮਨ ਮੋਹ ਰਹੀਆਂ ਸਨ। ਉਸ ਦੇ ਭੋਲੇ ਚਿਹਰੇ ਨੇ ਦਰਸ਼ਕਾਂ ਨੂੰ ਖ਼ੁਸ਼ ਕਰ ਦਿੱਤਾ। ਇਸ ਮਨਮੋਹਕ ਪਲ ਨੇ ਈਵੈਂਟ ਵਿੱਚ ਤੇ ਸੋਸ਼ਲ ਮੀਡੀਆ ਉੱਤੇ ਸਾਰਿਆਂ ਦਾ ਦਿਲ ਜਿੱਤ ਲਿਆ।

ਈਵੈਂਟ ਦੌਰਾਨ ਕਪਿਲ ਨੇ ਇਸ ਖ਼ਾਸ ਮੌਕੇ ਦਾ ਹਿੱਸਾ ਬਣਨ 'ਤੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ। ਉਹ ਪਿਛਲੇ ਸਾਲ ਵੀ ਇਸੇ ਈਵੈਂਟ ਵਿੱਚ ਸ਼ਾਮਲ ਹੋਏ ਸੀ, ਪਰ ਉਸ ਸਮੇਂ ਅਨਾਇਰਾ ਉਸ ਈਵੈਂਟ ਵਿੱਚ ਸ਼ਾਮਲ ਹੋਣ ਲਈ ਬਹੁਤ ਛੋਟੀ ਸੀ। ਕਪਿਲ ਨੇ ਪਿਛਲੇ ਸਾਲ ਅਨਾਇਰਾ ਨਾਲ ਰੈਂਪ ਵਾਕ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਸ ਈਵੈਂਟ ਰਾਹੀਂ ਉਨ੍ਹਾਂ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ। ਕਪਿਲ ਦੇ ਨਾਲ-ਨਾਲ ਕ੍ਰਿਸ਼ਨਾ ਅਭਿਸ਼ੇਕ ਅਤੇ ਭਾਰਤੀ ਸਿੰਘ ਨੇ ਵੀ ਸਟੇਜ 'ਤੇ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਹੋਰ ਵੀ ਮਸ਼ਹੂਰ ਹਸਤੀਆਂ ਇਸ ਈਵੈਂਟ ਵਿੱਚ ਸ਼ਾਮਲ ਹੋਈਆਂ ਸਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network