ਧਰਮਿੰਦਰ ਅਤੇ ਹੇਮਾ ਮਾਲਿਨੀ ਨੇ 44ਵੀਂ ਵੈਡਿੰਗ ਐਨੀਵਰਸਰੀ ‘ਤੇ ਮੁੜ ਤੋਂ ਕੀਤਾ ਵਿਆਹ, ਵੇਖੋ ਤਸਵੀਰਾਂ
ਅਦਾਕਾਰਾ ਨੇ ਮੁੜ ਤੋਂ ਧਰਮਿੰਦਰ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਹੇਮਾ ਮਾਲਿਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਧਰਮਿੰਦਰ ਅਤੇ ਹੇਮਾ ਮਾਲਿਨੀ ਨੇ 44ਵੀਂ ਵੈਡਿੰਗ ਐਨੀਵਰਸਰੀ ‘ਤੇ ਮੁੜ ਤੋਂ ਕੀਤਾ ਵਿਆਹ, ਵੇਖੋ ਤਸਵੀਰਾਂ
ਧਰਮਿੰਦਰ (Dharmendra Deol) ਤੇ ਹੇਮਾ ਮਾਲਿਨੀ (Hema Malini) ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਰੀ (Wedding Anniversary) ਮਨਾਈ । ਇਸ ਮੌਕੇ ‘ਤੇ ਅਦਾਕਾਰਾ ਨੇ ਮੁੜ ਤੋਂ ਧਰਮਿੰਦਰ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਹੇਮਾ ਮਾਲਿਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ‘ਚ ਇਹ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਹੇਮਾ ਮਾਲਿਨੀ ਨੇ ਇਸ ਮੌਕੇ ਤੇ ਲਾਲ ਅਤੇ ਸਫੇਦ ਰੰਗ ਦੀ ਸਾੜ੍ਹੀ ਪਹਿਨੀ ਸੀ। ਜਦੋਂ ਕਿ ਧਰਮਿੰਦਰ ਸਧਾਰਣ ਜਿਹੀ ਸ਼ਰਟ ‘ਚ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਸੁਸ਼ਮਿਤਾ ਸੇਨ ਮਿਸ ਯੂਨੀਵਰਸ ਦੇ ਲਈ ਸ਼ੂਟ ਕਰਦੇ ਸਮੇਂ ਹੋ ਗਈ ਸੀ ਬੇਹੋਸ਼, 30 ਸਾਲ ਪੁਰਾਣਾ ਵੀਡੀਓ ਵਾਇਰਲ
ਧਰਮਿੰਦਰ ਲਈ ਲਿਖਿਆ ਸੁਨੇਹਾ
ਅਦਾਕਾਰਾ ਨੇ ਆਪਣੇ ਵਿਆਹ ਦੀ ਸਾਲਗਿਰ੍ਹਾ ‘ਤੇ ਪਿਆਰਾ ਜਿਹਾ ਕੈਪਸ਼ਨ ਲਿਖਦੇ ਹੋਏ ਪਤੀ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ। ਹੇਮਾ ਮਾਲਿਨੀ ਨੇ ਲਿਖਿਆ ‘ਅੱਜ ਸਾਡੇ ਵਿਆਹ ਦੀ 44ਵੀਂ ਸਾਲਗਿਰ੍ਹਾ ਹੈ । ਇਸ ਸਫਰ ‘ਚ ਸਾਡੇ ਕੋਲ ਦੋ ਖੂਬਸੂਰਤ ਧੀਆ ਅਤੇ ਪਿਆਰੇ ਦੋਹਤੇ ਦੋਹਤੀਆਂ ਹਨ।
ਅਸੀਂ ਪਿਆਰ ਦੀ ਦੁਨੀਆ ‘ਚ ਗੁਆਚੇ ਹੋਏ ਹਾਂ। ਸਾਡੇ ਫੈਨਸ ਦਾ ਪਿਆਰ ਲਗਾਤਾਰ ਬਰਕਰਾਰ ਹੈ। । ਮੈਂ ਜ਼ਿੰਦਗੀ ‘ਚ ਹੋਰ ਕੀ ਮੰਗ ਸਕਦੀ ਹੈ।ਇਸ ਤੋਹਫੇ ਦੇ ਲਈ ਭਗਵਾਨ ਤੇਰਾ ਸ਼ੁਕਰੀਆ’। ਧਰਮਿੰਦਰ ਤੇ ਹੇਮਾ ਮਾਲਿਨੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ ।

Photos from today at home pic.twitter.com/JWev1pemnV
— Hema Malini (@dreamgirlhema) May 2, 2024
ਧਰਮਿੰਦਰ ਨੇ ਹੇਮਾ ਨਾਲ ਕੀਤਾ ਸੀ ਦੂਜਾ ਵਿਆਹ
ਧਰਮਿੰਦਰ ਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਧਰਮਿੰਦਰ ਦਾ ਵਿਆਹ ਪ੍ਰਕਾਸ਼ ਕੌਰ ਨਾਲ ਹੋ ਚੁੱਕਿਆ ਸੀ ਪਰ ਹੇਮਾ ਮਾਲਿਨੀ ਦੇ ਨਾਲ ਉਨ੍ਹਾਂ ਨੇ ਇਸਲਾਮ ਧਰਮ ਅਪਣਾ ਕੇ ਵਿਆਹ ਕਰਵਾਇਆ ਸੀ।ਕਿਉਂਕਿ ਧਰਮਿੰਦਰ ਨੇ ਪ੍ਰਕਾਸ਼ ਕੌਰ ਨੂੰ ਤਲਾਕ ਨਹੀਂ ਦਿੱਤਾ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
