ਸੁਸ਼ਮਿਤਾ ਸੇਨ ਮਿਸ ਯੂਨੀਵਰਸ ਦੇ ਲਈ ਸ਼ੂਟ ਕਰਦੇ ਸਮੇਂ ਹੋ ਗਈ ਸੀ ਬੇਹੋਸ਼, 30 ਸਾਲ ਪੁਰਾਣਾ ਵੀਡੀਓ ਵਾਇਰਲ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਸ਼ਮਿਤਾ ਸੇਨ ਮੈਂਜੇਟਾ ਕਲਰ ਦੀ ਸਾੜ੍ਹੀ ‘ਚ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਫੈਸ਼ਨ ਡਿਜ਼ਾਈਨਰ ਰਿਤੂ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਰਿਤੂ ਕੁਮਾਰ ਨੇ ਇਸ ਵੀਡੀਓ ਦੇ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ ।
ਸੁਸ਼ਮਿਤਾ ਸੇਨ ਮਿਸ ਯੂਨੀਵਰਸ ਦੇ ਲਈ ਸ਼ੂਟ ਕਰਦੇ ਸਮੇਂ ਹੋ ਗਈ ਸੀ ਬੇਹੋਸ਼, 30 ਸਾਲ ਪੁਰਾਣਾ ਵੀਡੀਓ ਵਾਇਰਲ
ਅਦਾਕਾਰਾ ਸੁਸ਼ਮਿਤਾ ਸੇਨ (sushmita sen) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ 1994 ‘ਚ ਮਿਸ ਯੂਨੀਵਰਸ ਦਾ ਤਾਜ ਪਹਿਨੇ ਹੋਏ ਨਜ਼ਰ ਆ ਰਹੀ ਹੈ। ਅਦਾਕਾਰਾ ਤਾਜ ਮਹਿਲ ਦੇ ਸਾਹਮਣੇ ਸ਼ੂਟ ਕਰ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਸ਼ਮਿਤਾ ਸੇਨ ਮੈਂਜੇਟਾ ਕਲਰ ਦੀ ਸਾੜ੍ਹੀ ‘ਚ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਫੈਸ਼ਨ ਡਿਜ਼ਾਈਨਰ ਰਿਤੂ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਰਿਤੂ ਕੁਮਾਰ ਨੇ ਇਸ ਵੀਡੀਓ ਦੇ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ ।
ਹੋਰ ਪੜ੍ਹੋ : ਅਦਾਕਾਰਾ ਮਨੀਸ਼ਾ ਕੋਇਰਾਲਾ ਦੀ ਦੋ ਸਾਲ ਬਾਅਦ ਹੀ ਹੋ ਗਈ ਸੀ ਤਲਾਕ, ਕੈਂਸਰ ਦੇ ਨਾਲ ਜੂਝਣ ਵਾਲੀ ਮਨੀਸ਼ਾ ਹੀਰਾਮੰਡੀ ਫ਼ਿਲਮ ਨੂੰ ਲੈ ਕੇ ਚਰਚਾ ‘ਚ
ਉਨ੍ਹਾਂ ਨੇ ਦੱਸਿਆ ਮੈਨੂੰ ਕਾਲ ਆਈ ਸੀ ਕਿ ਤਾਜ ਪੈਲੇਸ ਆ ਜਾਓ ਪਰ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਨੂੰ ਪਤਾ ਲੱਗਿਆ ਕਿ ਸ਼ੂਟ ਤਾਜ ਮਹਿਲ ਦੇ ਬਾਹਰ ਹੈ । ਤਾਜ ਮਹਿਲ ਦੇ ਬਾਹਰ ਸ਼ੁਟ ਸੀ ਅਤੇ ਜੋ ਕੱਪੜੇ ਭੇਜੇ ਗਏ ਸਨ ਉਹ ਏਨੇ ਕੁ ਛੋਟੇ ਸਨ ਕਿ ਉਨ੍ਹਾਂ ਨੂੰ ਤਾਜ ਮਹਿਲ ਦੇ ਬਾਹਰ ਨਹੀਂ ਸੀ ਪਹਿਨਿਆ ਜਾ ਸਕਦਾ ।ਇਸ ਲਈ ਰਾਤੋ ਰਾਤ ਉਨ੍ਹਾਂ ਨੇ ਗੁਲਾਬੀ ਰੰਗ ਦੀ ਸਾੜ੍ਹੀ ਤਿਆਰ ਕਰਵਾਈ ਤੇ ਫਿਰ ਕਿਤੇ ਜਾ ਕੇ ਸ਼ੂਟ ਸ਼ੁਰੂ ਹੋਇਆ ਅਤੇ ਇਸ ਦੌਰਾਨ ਸੁਸ਼ਮਿਤਾ ਸੇਨ ਇੱਕ ਵਾਰ ਤਾਂ ਬੇਹੋਸ਼ ਵੀ ਹੋ ਗਈ ਸੀ।

ਸੁਸ਼ਮਿਤਾ ਸੇਨ ਦਾ ਵਰਕ ਫ੍ਰੰਟ
ਸੁਸ਼ਮਿਤਾ ਸੇਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਾਲ ਹੀ ‘ਚ ਉਹ ਤਾਲੀ ਵੈੱਬ ਸੀਰੀਜ਼ ਦੇ ਨਾਲ ਚਰਚਾ ‘ਚ ਆਈ ਸੀ । ਜਿਸ ‘ਚ ਉਸ ਨੇ ਟ੍ਰਾਂਸਜੈਂਡਰ ਦਾ ਕਿਰਦਾਰ ਨਿਭਾਇਆ ਸੀ ।

ਕੁਝ ਸਮਾਂ ਪਹਿਲਾਂ ਵਿਗੜੀ ਸੀ ਅਦਾਕਾਰਾ ਦੀ ਹਾਲਤ
ਕੁਝ ਸਮਾਂ ਪਹਿਲਾਂ ਸੁਸ਼ਮਿਤਾ ਸੇਨ ਦੀ ਅਚਾਨਕ ਸਿਹਤ ਵਿਗੜ ਗਈ ਸੀ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਪਰ ਇਸ ਦੀ ਭਿਣਕ ਤੱਕ ਕਿਸੇ ਨੂੰ ਨਹੀਂ ਸੀ ਲੱਗੀ । ਸੁਸ਼ਮਿਤਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ ।
_dfff8166a5b93ffe4049ae5a9728bdf0_1280X720.webp)
ਆਪਣੇ ਅਫੇਅਰ ਨੂੰ ਲੈ ਕੇ ਚਰਚਾ ‘ਚ ਰਹੀ ਸੁਸ਼ਮਿਤਾ
ਸੁਸ਼ਮਿਤਾ ਸੇਨ ਨੇ ਕੁਝ ਸਮਾਂ ਪਹਿਲਾਂ ਲਲਿਤ ਮੋਦੀ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕਰਕੇ ਸਨਸਨੀ ਫੈਲਾ ਦਿੱਤੀ ਸੀ ।ਪਰ ਇਸ ਤੋਂ ਬਾਅਦ ਦੋਵਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।ਇਸ ਤੋਂ ਇਲਾਵਾ ਅਦਾਕਾਰਾ ਆਪਣੇ ਬੁਆਏ ਫ੍ਰੈਂਡ ਰੋਹਮਾਨ ਸ਼ਾਲ ਦੇ ਨਾਲ ਸਬੰਧਾਂ ਨੂੰ ਲੈ ਕੇ ਵੀ ਚਰਚਾ ‘ਚ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
