ਅਦਾਕਾਰਾ ਮਨੀਸ਼ਾ ਕੋਇਰਾਲਾ ਦੀ ਦੋ ਸਾਲ ਬਾਅਦ ਹੀ ਹੋ ਗਈ ਸੀ ਤਲਾਕ, ਕੈਂਸਰ ਦੇ ਨਾਲ ਜੂਝਣ ਵਾਲੀ ਮਨੀਸ਼ਾ ਹੀਰਾਮੰਡੀ ਫ਼ਿਲਮ ਨੂੰ ਲੈ ਕੇ ਚਰਚਾ ‘ਚ

2010 ‘ਚ ਅਦਾਕਾਰਾ ਨੇ ਬਿਜਨੇਸਮੈਨ ਸਮਰਾਟ ਦਹਿਲ ਦੇ ਨਾਲ ਵਿਆਹ ਕਰਵਾ ਲਿਆ ਸੀ ।ਵਿਆਹ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ਤੋਂ ਵੀ ਦੂਰੀ ਬਣਾ ਲਈ ਸੀ।

Written by  Shaminder   |  May 02nd 2024 04:17 PM  |  Updated: May 02nd 2024 04:17 PM

ਅਦਾਕਾਰਾ ਮਨੀਸ਼ਾ ਕੋਇਰਾਲਾ ਦੀ ਦੋ ਸਾਲ ਬਾਅਦ ਹੀ ਹੋ ਗਈ ਸੀ ਤਲਾਕ, ਕੈਂਸਰ ਦੇ ਨਾਲ ਜੂਝਣ ਵਾਲੀ ਮਨੀਸ਼ਾ ਹੀਰਾਮੰਡੀ ਫ਼ਿਲਮ ਨੂੰ ਲੈ ਕੇ ਚਰਚਾ ‘ਚ

ਅਦਾਕਾਰਾ ਮਨੀਸ਼ਾ ਕੋਇਰਾਲਾ (Manisha Koirala) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਹੀਰਾ ਮੰਡੀ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਤੋਂ ਪਹਿਲਾਂ ਅਦਾਕਾਰਾ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ। ਜਿਸ ‘ਚ ਸੌਦਾਗਰ, ਇੰਡੀਅਨ-੨,ਦਿਲ ਸੇ,ਮਨ, ਬੌਂਬੇ ਸਣੇ ਕਈ ਫ਼ਿਲਮਾਂ ਉਨ੍ਹਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ । ਪਰ ਵਿਆਹ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । 2010 ‘ਚ ਅਦਾਕਾਰਾ ਨੇ ਬਿਜਨੇਸਮੈਨ ਸਮਰਾਟ ਦਹਿਲ ਦੇ ਨਾਲ ਵਿਆਹ ਕਰਵਾ ਲਿਆ ਸੀ ।ਵਿਆਹ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ਤੋਂ ਵੀ ਦੂਰੀ ਬਣਾ ਲਈ ਸੀ।     

  ਹੋਰ ਪੜ੍ਹੋ : ਜੱਟ ਐਂਡ ਜੂਲੀਅਟ-3 ਦੀ ਰਿਲੀਜ਼ ਡੇਟ ਦਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

ਪਰ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਸੀ ਚੱਲ ਸਕਿਆ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਅਦਾਕਾਰਾ ਨੇ ਪਤੀ ਤੋਂ ਤਲਾਕ ਲੈ ਲਿਆ ਸੀ ।ਤਲਾਕ ਤੋਂ ਬਾਅਦ ਮਨੀਸ਼ਾ ਇੱਕਲਾਪੇ ਦੀ ਜ਼ਿੰਦਗੀ ਬਿਤਾ ਰਹੀ ਹੈ । 

ਅਦਾਕਾਰਾ ਨੇ ਕੈਂਸਰ ਦਾ ਕੀਤਾ ਸਾਹਮਣਾ 

ਮਨੀਸ਼ਾ ਕੋਇਰਾਲਾ ਨੂੰ ਕੈਂਸਰ ਦੀ ਬੀਮਾਰੀ ਦਾ ਸਾਹਮਣਾ ਵੀ ਕਰਨਾ ਪਿਆ ਸੀ । ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਇਸ ਬੀਮਾਰੀ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਇਸ ਬੀਮਾਰੀ ਨੂੰ ਹਰਾਇਆ । 

ਕਈ ਅਦਾਕਾਰਾਂ ਦੇ ਨਾਲ ਜੁੜਿਆ ਨਾਮ 

ਮਨੀਸ਼ਾ ਕੋਇਰਾਲਾ ਦਾ ਨਾਮ ਕਈ ਅਦਾਕਾਰਾਂ ਦੇ ਨਾਲ ਜੁੜਿਆ ਸੀ ।ਜਿਸ ‘ਚ ਵਿਵੇਕ ਮੁਸ਼ਰਾਨ, ਨਾਨਾ ਪਾਟੇਕਰ ਸਣੇ ਕਈ ਕਲਾਕਾਰ ਸ਼ਾਮਿਲ ਸਨ । ਪਰ ਉਸ ਨੇ ਨੇਪਾਲੀ ਮੂਲ ਦੇ ਇੱਕ ਸ਼ਖਸ ਦੇ ਨਾਲ ਵਿਆਹ ਕਰਵਾਇਆ ਸੀ । 

ਅਦਾਕਾਰੀ ‘ਚ ਆਉਣ ਲਈ ਕੀਤੀ ਮਿਹਨਤ 

ਮਨੀਸ਼ਾ ਕੋਇਰਾਲਾ ਨੇ ਅਦਾਕਾਰੀ ਦੇ ਖੇਤਰ ‘ਚ ਆਉਣ ਦੇ ਲਈ ਕਰੜੀ ਮਿਹਨਤ ਕੀਤੀ । ਕੁਝ ਸਮਾਂ ਪਹਿਲਾਂ ਉਸ ਨੇ ਖੁਲਾਸਾ ਕੀਤਾ ਸੀ ਕਿ ਐਕਟਿੰਗ ਨੂੰ ਲੈ ਕੇ ਉਹ ਬਹੁਤ ਜਨੂੰਨੀ ਸੀ।ਇੱਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਸੀ ਕਿ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਸੀਨ ਨੂੰ ਪੜ੍ਹਿਆ ਸੀ ਤਾਂ ਡਾਇਰੈਕਟਰ ਵਿਧੂ ਵਿਨੋਦ ਚੋਪੜਾ ਨੇ ਸਾਫ ਸਾਫ ਕਿਹਾ ਸੀ ਕਿ ਤੂੰ ਬਹੁਤ ਬੁਰੀ ਹੈਂ। ਜਿਸ ਤੋਂ ਬਾਅਦ ਮੈਂ ਚੌਵੀ ਘੰਟਿਆਂ ਦਾ ਸਮਾਂ ਡਾਇਰੈਕਟਰ ਤੋਂ ਮੰਗਿਆ ਸੀ ਅਤੇ ਚੌਵੀ ਘੰਟੇ ਬਾਅਦ ਜਦੋਂ ਮੈਂ ਉਸ ਨੂੰ ਸਕ੍ਰਿਪਟ ਸੁਣਾਈ ਤਾਂ ਉਨ੍ਹਾਂ ਨੇ ਫ਼ਿਲਮ ‘ਚ ਕਿਰਦਾਰ ਨਿਭਾਉਣ ਦੇ ਲਈ ਹਾਮੀ ਭਰ ਦਿੱਤੀ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network