
ਮਨੀਸ਼ਾ ਕੋਇਰਾਲਾ (Manisha koirala) ਨੇ ਆਪਣੇ ਉਹਨਾਂ ਦਿਨਾਂ ਦੀ ਤਸਵੀਰ ਸਾਂਝੀ ਕੀਤੀ ਹੈ ਜਦੋਂ ਉਹ ਆਪਣੀ ਕੈਂਸਰ ਦੀ ਬੀਮਾਰੀ ਦਾ ਇਲਾਜ਼ ਕਰਵਾ ਰਹੀ ਸੀ । ਕੈਂਸਰ ਅਵੇਅਰਨੈੱਸ ਦਿਹਾੜੇ (national-cancer-awareness-day) ਤੇ ਮਨੀਸ਼ਾ ਨੇ ਇਹ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਹੈ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮਨੀਸ਼ਾ ਨੇ ਕਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਲੋਕ ਇਸ ਬਿਮਾਰੀ ਨੂੰ ਲੈ ਕੇ ਵੱਧ ਤੋਂ ਵੱਧ ਜਾਗਰੂਕ ਹੋਣ ।

ਹੋਰ ਪੜ੍ਹੋ :

ਇਸ ਦੇ ਨਾਲ ਹੀ ਉਹਨਾਂ ਨੇ ਉਹਨਾਂ (Manisha koirala) ਮਰੀਜ਼ਾਂ ਦਾ ਹੌਂਸਲਾ ਵਧਾਇਆ ਹੈ ਜਿਹੜੇ ਇਸ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ । ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਨੀਸ਼ਾ ਨੇ ਲਿਖਿਆ ਹੈ ‘ਇਸ ਨੈਸ਼ਨਲ ਕੈਂਸਰ ਅਵੇਅਰਨੈੱਸ ਡੇਅ ਦੇ ਮੌਕੇ ਤੇ ਮੈਂ ਓਹਨਾਂ ਲੋਕਾਂ ਲਈ ਪਿਆਰ ਤੇ ਕਾਮਯਾਬੀ ਦੀ ਦੁਆ ਕਰਦੀ ਹਾਂ, ਜਿਹੜੇ ਕੈਂਸਰ ਦੇ ਮੁਸ਼ਕਿਲ ਇਲਾਜ਼ ਤੋਂ ਗੁਜ਼ਰ ਰਹੇ ਹਨ ।
View this post on Instagram
ਮੈਂ (Manisha koirala) ਜਾਣਦੀ ਹਾਂ ਇਹ ਸਫਰ ਕੁਝ ਮੁਸ਼ਕਿਲ ਹੈ ਪਰ ਤੁਸੀਂ ਬਹੁਤ ਮਜ਼ਬੂਤ ਹੋ । ਮੇਰੇ ਵੱਲੋਂ ਉਹਨਾਂ ਲੋਕਾਂ ਨੂੰ ਸਨਮਾਨ, ਜਿਹੜੇ ਕੈਂਸਰ ਦੀ ਗ੍ਰਿਫਤ ਵਿੱਚ ਹਨ ਤੇ ਜਿਹੜੇ ਇਸ ਤੋਂ ਨਿਕਲ ਚੁੱਕੇ ਹਨ’ ।ਮਨੀਸ਼ਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਉਹ ਹਸਪਤਾਲ ਦੇ ਬੈੱਡ ਤੇ ਆਰਾਮ ਕਰਦੀ ਨਜ਼ਰ ਆ ਰਹੀ ਹੈ । ਉਹਨਾਂ ਨੇ ਪਰਿਵਾਰ ਦੇ ਨਾਲ ਪੋਜ ਵੀ ਦਿੱਤਾ ਹੈ ।