ਧਰਮਿੰਦਰ ਹਨ ਛੇ ਬੱਚਿਆਂ ਦੇ ਪਿਤਾ, ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਅਪਣਾਇਆ ਸੀ ਇਸਲਾਮ ਧਰਮ
ਉਸ ਵੇਲੇ ਧਰਮਿੰਦਰ ਮਹਿਜ਼ 19 ਸਾਲ ਦੇ ਸਨ । ਜਿਸ ਤੋਂ ਬਾਅਦ ਧਰਮਿੰਦਰ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ । ਜਿਸ ‘ਚ ਸੰਨੀ ਦਿਓਲ ਤੇ ਬੌਬੀ ਦਿਓਲ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਅਜੀਤਾ ਅਤੇ ਵਿਜੇਤਾ।
ਧਰਮਿੰਦਰ ਹਨ ਛੇ ਬੱਚਿਆਂ ਦੇ ਪਿਤਾ, ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਅਪਣਾਇਆ ਸੀ ਇਸਲਾਮ ਧਰਮ
ਬਾਲੀਵੁੱਡ ਅਦਾਕਾਰ ਧਰਮਿੰਦਰ (Dharmendra Deol) ਅਕਸਰ ਆਪਣੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਨੇ ਰੀਲ ਲਾਈਫ ਦੇ ਨਾਲ-ਨਾਲ ਰੀਅਲ ‘ਚ ਵੀ ਖੂਬ ਸੁਰਖੀਆਂ ਵਟੋਰੀਆਂ ਹਨ । ਅੱਜ ਅਸੀਂ ਤੁਹਾਨੂੰ ਧਰਮਿੰਦਰ ਦੇ ਪਰਿਵਾਰ ਬਾਰੇ ਦੱਸਾਂਗੇ । ਧਰਮਿੰਦਰ ਅਤੇ ਪ੍ਰਕਾਸ਼ ਕੌਰ ਦਾ ਵਿਆਹ 1954 ‘ਚ ਹੋਇਆ ਸੀ । ਉਸ ਵੇਲੇ ਧਰਮਿੰਦਰ ਮਹਿਜ਼ 19 ਸਾਲ ਦੇ ਸਨ । ਜਿਸ ਤੋਂ ਬਾਅਦ ਧਰਮਿੰਦਰ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ । ਜਿਸ ‘ਚ ਸੰਨੀ ਦਿਓਲ ਤੇ ਬੌਬੀ ਦਿਓਲ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਅਜੀਤਾ ਅਤੇ ਵਿਜੇਤਾ। ਅਜੀਤਾ ਅਤੇ ਵਿਜੇਤਾ ਵਿਦੇਸ਼ ‘ਚ ਸੈਟਲ ਹਨ ।
ਸੰਨੀ ਦਿਓਲ ਅਤੇ ਬੌਬੀ ਦਿਓਲ ਫ਼ਿਲਮਾਂ ‘ਚ ਸਰਗਰਮ ਹਨ ਅਤੇ ਮੁੰਬਈ ‘ਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ । ਧਰਮਿੰਦਰ ਦੇ ਤਿੰਨ ਪੋਤੇ ਹਨ ।ਕਰਣ, ਰਾਜਵੀਰ ਅਤੇ ਇੱਕ ਬੌਬੀ ਦਿਓਲ ਦਾ ਬੇਟਾ । ਕਰਣ ਦਿਓਲ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ।
1980 ‘ਚ ਹੇਮਾ ਮਾਲਿਨੀ ਨਾਲ ਕਰਵਾਇਆ ਵਿਆਹ
ਪਹਿਲੀ ਪਤਨੀ ਹੋਣ ਦੇ ਬਾਵਜੂਦ ਧਰਮਿੰਦਰ ਨੇ 1980 ‘ਚ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਇਆ ਸੀ । ਪਰ ਪ੍ਰਕਾਸ਼ ਕੌਰ ਨੂੰ ਤਲਾਕ ਦਿੱਤੇ ਬਿਨਾਂ ਉਹ ਵਿਆਹ ਨਹੀਂ ਸਨ ਕਰਵਾ ਸਕਦੇ । ਇਸ ਕਰਕੇ ਉਨ੍ਹਾਂ ਨੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਇਸਲਾਮ ਧਰਮ ਅਪਣਾਇਆ ਅਤੇ ਫਿਰ ਵਿਆਹ ਕਰਵਾਇਆ । ਹੇਮਾ ਮਾਲਿਨੀ ਦੇ ਨਾਲ ਵਿਆਹ ਤੋਂ ਬਾਅਦ ਧਰਮਿੰਦਰ ਦੇ ਘਰ ਦੋ ਧੀਆਂ ਦਾ ਜਨਮ ਹੋਇਆ । ਈਸ਼ਾ ਦਿਓਲ ਅਤੇ ਅਹਾਨਾ ਦਿਓਲ । ਕੁਝ ਮਹੀਨੇ ਪਹਿਲਾਂ ਹੀ ਈਸ਼ਾ ਨੇ ਪਤੀ ਭਰਤ ਤਖਤਾਨੀ ਨਾਲੋਂ ਵੱਖ ਹੋਣ ਦਾ ਫੈਸਲਾ ਲਿਆ ਸੀ । ਜਿਸ ਦਾ ਹੇਮਾ ਮਾਲਿਨੀ ਨੇ ਵੀ ਸਮਰਥਨ ਕੀਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜੋ :