ਦਿਲਜੀਤ ਕੌਰ ਪਤੀ ਨਾਲ ਬਾਲਕਨੀ 'ਚ ਰੋਮਾਂਟਿਕ ਹੁੰਦੀ ਹੋਈ ਆਈ ਨਜ਼ਰ, ਟ੍ਰੋਲਰਸ ਨੇ ਕਿਹਾ ਸ਼ੋਅ ਆਫ ਕਰਨਾ ਕਰੋ ਬੰਦ

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਿਲਜੀਤ ਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਪਤੀ ਨਿਖਿਲ ਪਟੇਲ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਇਹ ਜੋੜਾ ਇੱਕ ਦੂਜੇ ਨਾਲ ਪਿਆਰ ਭਰੇ ਪਲ ਬਤੀਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਹਲਾਂਕਿ ਇਸ ਵੀਡੀਓ ਨੂੰ ਸ਼ੇਅਰ ਕਰਨ 'ਤੇ ਦਿਲਜੀਤ ਕੌਰ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਹੈ।

Written by  Pushp Raj   |  April 27th 2023 04:43 PM  |  Updated: April 27th 2023 04:43 PM

ਦਿਲਜੀਤ ਕੌਰ ਪਤੀ ਨਾਲ ਬਾਲਕਨੀ 'ਚ ਰੋਮਾਂਟਿਕ ਹੁੰਦੀ ਹੋਈ ਆਈ ਨਜ਼ਰ, ਟ੍ਰੋਲਰਸ ਨੇ ਕਿਹਾ ਸ਼ੋਅ ਆਫ ਕਰਨਾ ਕਰੋ ਬੰਦ

Diljit Kaur gets trolled for her romantic pics: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਨੇ ਹਾਲ ਹੀ ਵਿੱਚ ਬਿਜਨਸਮੈਨ ਨਿਖਿਲ ਪਟੇਲ ਨਾਲ ਦੂਜਾ ਵਿਆਹ ਕੀਤਾ ਹੈ। ਹੁਣ ਅਦਾਕਾਰਾ ਕੀਨਿਆ ਦੇ ਵਿੱਚ ਪਤੀ ਤੇ ਬੇਟੇ ਜੇਡਨ ਨਾਲ ਸ਼ਿਫਟ ਹੋ ਚੁੱਕੀ ਹੈ ਤੇ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ  ਪਤੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਮਗਰੋਂ ਉਹ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ। 

ਦੱਸ ਦਈਏ ਕਿ ਦਿਲਜੀਤ ਕੌਰ ਬੇਸ਼ਕ ਲੰਮੇਂ ਤੋਂ ਟੀਵੀ ਸਕ੍ਰੀਨ ਤੋਂ ਦੂਰ ਹੈ ਪਰ, ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਆਪਣੇ ਪਤੀ ਨਿਖਿਲ ਪਟੇਲ ਨਾਲ ਵਿਆਹ ਕਰਕੇ ਬੇਹੱਦ ਖੁਸ਼ ਹੈ ਤੇ ਉਹ ਆਪਣੇ ਪਤੀ ਨਾਲ ਕੀਨਿਆ ਸ਼ਿਫਟ ਹੋ ਚੁੱਕੀ ਹੈ।  

ਹਾਲ ਹੀ ਵਿੱਚ  ਦਿਲਜੀਤ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਨਿਖਿਲ ਪਟੇਲ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਇਹ ਜੋੜਾ ਇੱਕ ਦੂਜੇ ਨਾਲ ਪਿਆਰ ਭਰੇ ਪਲ ਬਤੀਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਹਲਾਂਕਿ ਇਸ ਵੀਡੀਓ ਨੂੰ ਸ਼ੇਅਰ ਕਰਨ 'ਤੇ  ਦਿਲਜੀਤ ਕੌਰ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਹੈ।

ਦਿਲਜੀਤ ਕੌਰ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਲੈ ਕੇ ਲੋਕ ਉਨ੍ਹਾਂ ਨੂੰ ਖੂਬ ਟ੍ਰੋਲ ਹੋ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਦੋਸਤ, ਤੁਸੀਂ ਅਸਲੀ ਵਿਆਹ ਕੀਤਾ ਹੈ ਜਾਂ ਇੰਸਟਾ 'ਤੇ ਰੀਲ ਬਨਾਉਣ ਲਈ। ਇੱਕ ਹੋਰ ਨੇ ਲਿਖਿਆ- 'ਲੋਕਾਂ ਨੂੰ ਦਿਖਾਉਣਾ ਬੰਦ ਕਰੋ, ਆਪਣੀ ਖੁਸ਼ੀ ਦਿਖਾਉਣਾ ਬੰਦ ਕਰੋ।

ਹੋਰ ਪੜ੍ਹੋ: ਸਾਰਾ ਤੇਂਦੁਲਕਰ ਨੇ ਆਪਣੇ ਸਾਦਗੀ ਭਰੇ ਅੰਦਾਜ਼ ਤੇ ਕਿਊਟ ਸਮਾਈਲ ਨਾਲ ਜਿੱਤਿਆ ਫੈਨਜ਼ ਦਾ ਦਿਲ, ਵਾਇਰਲ ਹੋ ਰਹੀ ਵੀਡੀਓ

ਦਿਲਜੀਤ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ 

ਅਦਾਕਾਰਾ ਨੇ ਟ੍ਰੋਲ ਕਰਨ ਵਾਲੇ ਯੂਜ਼ਰਸ  ਨੂੰ ਕਰਾਰਾ ਜਵਾਬ ਦਿੱਤਾ ਹੈ। ਦਿਲਜੀਤ ਨੇ ਇੱਕ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਲਿਖਿਆ- 'ਕਿਰਪਾ ਕਰਕੇ ਅਜਿਹੇ ਅਕਾਊਂਟਸ ਨੂੰ ਫਾਲੋ ਨਾ ਕਰੋ, ਜਿਨ੍ਹਾਂ ਨੂੰ ਦੇਖਣਾ ਤੁਹਾਨੂੰ ਪਸੰਦ ਨਹੀਂ ਹੈ। ਇਸ ਕਮੈਂਟ  ਦੇ ਨਾਲ ਹੀ ਉਸ ਨੇ ਇੱਕ ਦਿਲ ਵੀ ਭੇਜਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network