Trending:
ਪਾਮੇਲਾ ਚੋਪੜਾ ਦੇ ਅੰਤਿਮ ਸਸਕਾਰ ‘ਤੇ ਪਹੁੰਚੇ ਕਈ ਵੱਡੇ ਸਿਤਾਰੇ, ਸੱਸ ਦੇ ਦਿਹਾਂਤ ਕਾਰਨ ਪੂਰੀ ਤਰ੍ਹਾਂ ਟੁੱਟ ਗਈ ਅਦਾਕਾਰਾ ਰਾਣੀ ਮੁਖਰਜੀ
ਰਾਣੀ ਮੁਖਰਜੀ (Rani Mukerjee) ਦੀ ਸੱਸ ਪਾਮੇਲਾ ਚੋਪੜਾ ਦਾ ਦਿਹਾਂਤ ਹੋ ਗਿਆ ਹੈ । ਇਸ ਮੌਕੇ ‘ਤੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੀਆਂ । ਪਾਮੇਲਾ ਚੋਪੜਾ ਦਾ ਅੰਤਿਮ ਸਸਕਾਰ 20 ਅਪ੍ਰੈਲ ਨੂੰ ਕੀਤਾ ਗਿਆ ।ਜਿਸ ‘ਚ ਅਦਾਕਾਰਾ ਕੈਟਰੀਨਾ ਕੈਫ, ਵਿੱਕੀ ਕੌਸ਼ਲ, ਸ਼ਬਾਨਾ ਆਜ਼ਮੀ, ਰਿਤਿਕ ਰੌਸ਼ਨ ਸਣੇ ਕਈ ਹਸਤੀਆਂ ਨੇ ਵਿੱਛੜੀ ਰੂਹ ਨੂੰ ਅੰਤਿਮ ਵਿਦਾਈ ਦਿੱਤੀ ।
_1bbd1e765fff2f916aed0cf79364e65c_1280X720.webp)
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਸਟਾਈਲ ‘ਚ ਨਿਰਮਲ ਰਿਸ਼ੀ ਨੇ ਪੱਟ ‘ਤੇ ਥਾਪੀ ਮਾਰ ਵੰਗਾਰੇ ਵਿਰੋਧੀ, ਵੀਡੀਓ ਹੋ ਰਿਹਾ ਵਾਇਰਲ
ਰਾਣੀ ਮੁਖਰਜੀ ਸੱਸ ਦੇ ਦਿਹਾਂਤ ਤੋਂ ਦੁਖੀ
ਰਾਣੀ ਮੁਖਰਜੀ ਆਪਣੀ ਸੱਸ ਪਾਮੇਲਾ ਦੇ ਦਿਹਾਂਤ ਤੋਂ ਦੁਖੀ ਨਜ਼ਰ ਆਈ । ਅਦਾਕਾਰਾ ਦਾ ਆਪਣੀ ਸੱਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ । ਪਾਮੇਲਾ ਨੇ 2016‘ਚ ਰਾਣੀ ਮੁਖਰਜੀ ਦੀ ਇੱਕ ਸ਼ੋਅ ਦੇ ਦੌਰਾਨ ਤਾਰੀਫ ਵੀ ਕੀਤੀ ਸੀ ।
_0523a463b4d9bba46e81380bb6e2613d_1280X720.webp)
ਪਾਮੇਲਾ ਨੇ ਇਸ ਇੰਟਰਵਿਊ ‘ਚ ਦਾਦੀ ਬਣਨ ਦੀ ਆਪਣੀ ਖੁਸ਼ੀ ਵੀ ਸਾਂਝੀ ਕੀਤੀ ਸੀ । ਰਾਣੀ ਮੁਖਰਜੀ ਨੇ ਆਪਣੀ ਪ੍ਰੈਗਨੇਂਸੀ ਦੀ ਖਬਰ ਜਦੋਂ ਆਪਣੀ ਸੱਸ ਨੂੰ ਦਿੱਤੀ ਸੀ ਤਾਂ ਉਹ ਬਹੁਤ ਖੁਸ਼ ਹੋਏ ਸਨ ।
_4e5a6e2dccb86c67779350d5188e09b0_1280X720.webp)
ਰਾਣੀ ਮੁਖਰਜੀ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਰਾਣੀ ਮੁਖਰਜੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।
_911f1f840cd42f2cd90b6157a8785d2f_1280X720.webp)
ਜਿਸ ‘ਚ ਮਰਦਾਨੀ, ਕੁਛ ਕੁਛ ਹੋਤਾ ਹੈ, ਹਿਚਕੀ, ਕਭੀ ਖੁਸ਼ੀ, ਕਭੀ ਗਮ, ਕਭੀ ਅਲਵਿਦਾ ਨਾ ਕਹਿਣਾ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਦਾਕਾਰਾ ਨੇ ਆਦਿਤਿਆ ਚੋਪੜਾ ਦੇ ਨਾਲ ਵਿਆਹ ਕਰਵਾਇਆ ਹੈ ।
- PTC PUNJABI