Hema Malini: ਕੀ ਵੱਡੇ ਪਰਦੇ 'ਤੇ ਮੁੜ ਵਾਪਸੀ ਕਰਨ ਜਾ ਰਹੀ ਹੈ ਹੇਮਾ ਮਾਲਿਨੀ, ਧੀ ਈਸ਼ਾ ਦਿਓਲ ਨੇ ਦਿੱਤਾ ਹਿੰਟ
ਬਾਲੀਵੁੱਡ ਦੀ ਡਰੀਮ ਗਰਲ ਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ (Hema Malini) ਲੰਮੇਂ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹਨ। ਹਾਲ ਹੀ 'ਚ ਖਬਰਾਂ ਆ ਰਹੀਆਂ ਹਨ ਕਿ ਹੇਮਾ ਮਾਲਿਨੀ ਜਲਦ ਹੀ ਬਾਲੀਵੁੱਡ 'ਚ ਵਾਪਸੀ ਕਰ ਸਕਦੇ ਹਨ। ਇਸ ਗੱਲ ਦਾ ਹਿੰਟ ਉਨ੍ਹਾਂ ਦੀ ਵੱਡੀ ਧੀ ਈਸ਼ਾ ਦਿਓਲ ( Esha Deol) ਨੇ ਦਿੱਤਾ ਹੈ।
Hema Malini: ਕੀ ਵੱਡੇ ਪਰਦੇ 'ਤੇ ਮੁੜ ਵਾਪਸੀ ਕਰਨ ਜਾ ਰਹੀ ਹੈ ਹੇਮਾ ਮਾਲਿਨੀ, ਧੀ ਈਸ਼ਾ ਦਿਓਲ ਨੇ ਦਿੱਤਾ ਹਿੰਟ
Hema Malini's comeback in Bollywood: ਬਾਲੀਵੁੱਡ ਦੀ ਡਰੀਮ ਗਰਲ ਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ (Hema Malini) ਲੰਮੇਂ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹਨ। ਹਾਲ ਹੀ 'ਚ ਖਬਰਾਂ ਆ ਰਹੀਆਂ ਹਨ ਕਿ ਹੇਮਾ ਮਾਲਿਨੀ ਜਲਦ ਹੀ ਬਾਲੀਵੁੱਡ 'ਚ ਵਾਪਸੀ ਕਰ ਸਕਦੇ ਹਨ। ਇਸ ਗੱਲ ਦਾ ਹਿੰਟ ਉਨ੍ਹਾਂ ਦੀ ਵੱਡੀ ਧੀ ਈਸ਼ਾ ਦਿਓਲ ( Esha Deol) ਨੇ ਦਿੱਤਾ ਹੈ।
_e4586894e71cee086c75d573978078e7_1280X720.webp)
ਦਿਓਲ ਪਰਿਵਾਰ ਲਈ ਸਾਲ 2023 ਬਹੁਤ ਵਧੀਆ ਰਿਹਾ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਧਰਮਿੰਦਰ ਦੀ ਸ਼ਾਨਦਾਰ ਅਦਾਕਾਰੀ ਹੋਵੇ ਜਾਂ ਸੰਨੀ ਦਿਓਲ ਦੀ 'ਗਦਰ 2' ਦਾ ਸ਼ਾਨਦਾਰ ਕਲੈਕਸ਼ਨ। ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਸੰਨੀ ਦਿਓਲ ਤੋਂ ਬਾਅਦ ਉਨ੍ਹਾਂ ਦਾ ਛੋਟਾ ਬੇਟਾ ਰਾਜਵੀਰ ਬਾਕਸ ਆਫਿਸ 'ਤੇ ਧਮਾਲ ਮਚਾਉਣ ਆ ਰਿਹਾ ਹੈ।
ਈਸ਼ਾ ਦਿਓਲ ਦੀ ਗੱਲ ਕਰੀਏ ਤਾਂ ਉਸ ਦੀ ਸ਼ੌਰਟ ਫਿਲਮ 'ਏਕ ਦੁਆ' ਦੀ ਵੀ ਕਾਫੀ ਤਾਰੀਫ ਹੋਈ ਹੈ। ਹੁਣ ਪ੍ਰਸ਼ੰਸਕ ਹੇਮਾ ਮਾਲਿਨੀ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਹੇਮਾ ਮਾਲਿਨੀ ਦੀ ਬੇਟੀ ਈਸ਼ਾ ਨੇ ਵੀ ਆਪਣੀ ਮਾਂ ਦੀ ਵਾਪਸੀ ਦਾ ਸੰਕੇਤ ਦਿੱਤਾ ਹੈ।
ਦਿਓਲ ਪਰਿਵਾਰ 'ਚ ਹਰ ਕੋਈ ਆਪਣੀ ਅਦਾਕਾਰੀ 'ਤੇ ਧਿਆਨ ਦੇ ਰਿਹਾ ਹੈ। ਅਜਿਹੇ 'ਚ ਈਸ਼ਾ ਵੀ ਚਾਹੁੰਦੀ ਹੈ ਕਿ ਉਸ ਦੀ ਮਾਂ ਵਾਪਸੀ ਕਰੇ। ਹੇਮਾ ਮਾਲਿਨੀ ਆਖਰੀ ਵਾਰ ਸਾਲ 2020 ਵਿੱਚ ਰਿਲੀਜ਼ ਹੋਈ ਫਿਲਮ 'ਸ਼ਿਮਲਾ ਮਿਰਚ' ਵਿੱਚ ਨਜ਼ਰ ਆਈ ਸੀ। ਇਹ ਫਿਲਮ 5 ਸਾਲ ਦੀ ਸ਼ੂਟਿੰਗ ਤੋਂ ਬਾਅਦ ਰਿਲੀਜ਼ ਹੋਈ ਹੈ। ਈਸ਼ਾ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਮੈਂ ਆਪਣੀ ਮਾਂ ਨੂੰ ਵਾਪਸੀ ਲਈ ਜ਼ੋਰ ਦੇ ਰਹੀ ਹਾਂ। ਮੈਂ ਇਹ ਹਮੇਸ਼ਾ ਤੋਂ ਕਰਦੀ ਆ ਰਹੀ ਹਾਂ। ਅਸਲ 'ਚ ਉਹ ਫਿਰ ਤੋਂ ਫਿਲਮਾਂ ਕਰਨਾ ਵੀ ਚਾਹੁੰਦੀ ਹੈ।

ਹੋਰ ਪੜ੍ਹੋ: Fitness Tips: ਸ਼ਹਿਨਾਜ਼ ਗਿੱਲ ਤੋਂ ਜਾਣੋ ਟੌਪ 10 ਫਿਟਨੈਸ ਸੀਕ੍ਰੇਟ ਟਿਪਸ, ਪਾਓ ਪਰਫੈਕਟ ਫਿਗਰ ਤੇ ਗਲੋਇੰਗ ਸਕਿਨ
ਈਸ਼ਾ ਦਿਓਲ ਨੇ ਇੱਕ ਮੀਡੀਆ ਹਾਊਸ ਨਾਲ ਖਾਸ ਗੱਲਬਾਤ ਦੌਰਾਨ ਹੇਮਾ ਮਾਲਿਨੀ ਦੀ ਵਾਪਸੀ ਬਾਰੇ ਗੱਲ ਕੀਤੀ। ਈਸ਼ਾ ਨੇ ਦੱਸਿਆ ਕਿ 'ਉਹ ਕੁਝ ਸਕ੍ਰਿਪਟ ਪੜ੍ਹ ਰਹੀ ਹੈ ਅਤੇ ਵਾਪਸੀ ਕਰਨਾ ਚਾਹੁੰਦੀ ਹੈ। ਈਸ਼ਾ ਨੇ ਅੱਗੇ ਕਿਹਾ- ਉਹ ਇੱਕ ਚੰਗੀ ਭੂਮਿਕਾ ਅਤੇ ਸਕ੍ਰਿਪਟ ਦੀ ਤਲਾਸ਼ ਕਰ ਰਹੀ ਹੈ। ਉਹ ਉਸ ਤਰ੍ਹਾਂ ਦੀ ਇਨਸਾਨ ਹੈ ਜੋ ਕੁੱਝ ਵਧੀਆ ਮਿਲਣ 'ਤੇ ਹੀ ਹਾਂ ਕਹੇਗੀ ਅਤੇ ਕੈਮਰੇ ਸਾਹਮਣੇ ਜਾਵੇਗੀ। ਜੇ ਕਿਸੇ ਕੋਲ ਚੰਗੀ ਕਹਾਣੀ ਹੈ ਤਾਂ ਉਨ੍ਹਾਂ ਨੂੰ ਕਾਲ ਕਰ ਸਕਦਾ ਹੈ।'
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
