ਫ਼ਿਲਮ ‘ਸਰਾਭਾ’ ‘ਚ ਜਸਬੀਰ ਜੱਸੀ ਕਾਂਸੀ ਰਾਮ ਦੇ ਕਿਰਦਾਰ ‘ਚ ਆਉਣਗੇ ਨਜ਼ਰ, 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ

ਫ਼ਿਲਮ ‘ਸਰਾਭਾ’ ਤਿੰਨ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਗਾਇਕ ਜਸਬੀਰ ਜੱਸੀ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਫ਼ਿਲਮ ‘ਚ ਉਹ ਪੰਡਤ ਕਾਂਸੀ ਰਾਮ ਦਾ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ ।

Written by  Shaminder   |  October 30th 2023 05:06 PM  |  Updated: October 30th 2023 05:06 PM

ਫ਼ਿਲਮ ‘ਸਰਾਭਾ’ ‘ਚ ਜਸਬੀਰ ਜੱਸੀ ਕਾਂਸੀ ਰਾਮ ਦੇ ਕਿਰਦਾਰ ‘ਚ ਆਉਣਗੇ ਨਜ਼ਰ, 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ

ਫ਼ਿਲਮ ‘ਸਰਾਭਾ’ (Sarabha) ਤਿੰਨ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਗਾਇਕ ਜਸਬੀਰ ਜੱਸੀ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਫ਼ਿਲਮ ‘ਚ ਉਹ ਪੰਡਤ ਕਾਂਸੀ ਰਾਮ ਦਾ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ । ਉਨ੍ਹਾਂ ਨੇ ਫ਼ਿਲਮ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ‘ਪੰਡਤ ਕਾਂਸੀ ਰਾਮ ਦਾ ਰੋਲ ਮੈਂ ਮੰਗ ਕੇ ਲਿਆ ਸੀ। ਕਿਉਂਕਿ ਮੈਂ ਇਸ ਫ਼ਿਲਮ ਦਾ ਹਿੱਸਾ ਬਣਨਾ ਚਾਹੁੰਦਾ ਸੀ । ਖੁਸ਼ੀ ਹੈ ਕਿ ਕਰਤਾਰ ਸਿੰਘ ਸਰਾਭਾ ‘ਤੇ ਬਣੀ ਇਹ ਫ਼ਿਲਮ ਤਿੰਨ ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ।

ਹੋਰ ਪੜ੍ਹੋ :  ਪਹਿਲੀ ਵਾਰ ਰੱਖ ਰਹੇ ਹੋ ਕਰਵਾ ਚੌਥ ਦਾ ਵਰਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ

ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ’। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।  

ਜਸਬੀਰ ਜੱਸੀ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਆਉਣਗੇ ਨਜ਼ਰ

ਫ਼ਿਲਮ ‘ਸਰਾਭਾ’ ‘ਚ ਜਸਬੀਰ ਜੱਸੀ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਵੀ ਦਿਖਾਈ ਦੇਣਗੇ । ਜਿਸ ਦੇ ਮੁੱਖ  ਕਿਰਦਾਰਾਂ ‘ਚ ਜਪਤੇਜ ਸਿੰਘ, ਮੁਕੁਲ ਦੇਵ, ਮਲਕੀਤ ਰੌਣੀ, ਜੋਬਨਪ੍ਰੀਤ ਸਿੰਘ, ਜਸਪਿੰਦਰ ਚੀਮਾ, ਕਵੀ ਰਾਜ਼ ਮਹਾਬੀਰ ਭੁੱਲਰ ਸਣੇ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਕਵੀਰਾਜ਼ ਵੱਲੋਂ ਕੀਤੀ ਗਈ ਹੈ ।

ਜਦੋਂਕਿ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਅਰਵਿੰਦ ਸਿੰਗਲਾ, ਕੁਲਦੀਪ ਸ਼ਰਮਾ, ਵਿਪਾਸ਼ਾ ਕਸ਼ਯਪ, ਸਰਬਜੀਤ ਹੁੰਦਲ, ਅਨਿਲ ਉੱਪਲ, ਅਨਿਲ ਯਾਦਵ, ਜਤਿੰਦਰ ਜੈਯ ਮਿਨਹਾਸ ਅਤੇ ਕਵੀ ਰਾਜ਼ ਦੇ ਵੱਲੋਂ ।ਫ਼ਿਲਮ ਦਾ ਦਰਸ਼ਕਾਂ ਦੇ ਵੱਲੋਂ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network